May 19, 2021 5:31 PM -

ਵਿਕਟੋਰੀਆ 'ਚ ਇੱਕ ਵਿਅਕਤੀ 'ਤੇ ਚਾਕੂ ਨਾਲ ਹਮਲਾ ਹੋਇਆ।
ਇਸ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ।
ਘਟਨਾ ਇੱਕ ਕਥਿਤ ਚੋਰੀ ਦੀ ਵਾਰਦਾਤ ਨਾਲ ਸੰਬੰਧਤ ਸੀ ਜੋ ਕਿ ਹਿਲਸਾਈਡ ਮਾਲ 'ਚ ਵਾਪਰੀ।
ਵਿਕਟੋਰੀਆ ਪੁਲਿਸ ਨੂੰ ਸ਼ਾਮ ਕਰੀਬ 7 ਵਜੇ ਕਨੇਡੀਅਨ ਟਾਇਰ ਸਟੋਰ 'ਤੇ ਸੱਦਿਆ ਗਿਆ ਸੀ।
ਜਾਣਕਾਰੀ ਦਿੱਤੀ ਗਈ ਕਿ ਇੱਕ ਲੌਸ-ਪ੍ਰਿਵੈਂਸ਼ਨ ਅਫ਼ਸਰ 'ਤੇ ਉਸ ਵੇਲੇ ਚਾਕੂ ਨਾਲ ਹਮਲਾ ਹੋਇਆ ਜਦ ਉਸ ਨੇ ਇੱਕ ਚੋਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਪੁਲਿਸ ਨੇ ਪੀੜਤ ਵਿਅਕਤੀ ਨੂੰ ਗੰਭੀਰ ਜ਼ਖਮੀ ਹਾਲਤ 'ਚ ਹਸਪਤਾਲ ਪਹੁੰਚਾਇਆ।
ਹਮਲਾਵਰ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ ਗਿਆ ਸੀ।
ਸ਼ੱਕੀ 'ਤੇ ਹਥਿਆਰ ਨਾਲ ਹਮਲੇ, ਸ਼ਰੀਰਕ ਨੁਕਸਾਨ ਪਹੁੰਚਾਉਣ ਵਾਲੇ ਹਮਲੇ ਅਤੇ $5,000 ਤੋਂ ਘੱਟ ਦੀ ਚੋਰੀ ਦੇ ਦੋਸ਼ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਹੈ।




