Feb 10, 2022 8:28 PM - The Canadian Press

ਲੈਂਗਲੀ 'ਚ ਇੱਕ ਆਦਮੀ ਮ੍ਰਿਤ ਮਿਲਿਆ ਹੈ। ਹੋਮੀਸਾਈਡ ਜਾਂਚ ਅਧਿਕਾਰੀਆਂ ਨੂੰ ਮੌਕੇ 'ਤੇ ਸੱਦਿਆ ਗਿਆ ਹੈ।
ਅਫਸਰਾਂ ਨੂੰ ਤੜਕੇ ਕਰੀਬ 1.30 ਵਜੇ 224 ਸਟਰੀਟ ਅਤੇ 16 ਐਵੀਨਿਊ ਦੇ ਇਲਾਕੇ 'ਚ ਸੱਦਿਆ ਗਿਆ ਸੀ।
ਜਾਂਚ ਅਧਿਕਾਰੀਆਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਆਦਮੀ ਦੀ ਮੌਤ ਕਿਵੇਂ ਹੋਈ ਪਰ ਇਹ ਜਰੂਰ ਦੱਸਿਆ ਕਿ ਇਹ ਕੋਈ ਰੈਂਡਮ ਘਟਨਾ ਨਹੀਂ ਸੀ।
ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਯਾਨੀ ਕਿ ਆਈ.ਹਿਟ ਵੱਲੋਂ ਲੈਂਗਲੀ ਆਰ.ਸੀ.ਐਮ.ਪੀ. ਨਾਲ ਮਿਲ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਬੁੱਧਵਾਰ ਰਾਤ 11 ਵਜੇ ਤੋਂ ਅੱਜ ਤੜਕੇ ਕਰੀਬ 1.30 ਵਜੇ ਵਿਚਾਲੇ ਦੀ ਕਿਸੇ ਕੋਲ 224 ਸਟਰੀਟ ਅਤੇ 16 ਐਵੀਨਿਊ ਕੋਲ ਦੀ ਕਿਸੇ ਘਟਨਾ ਦੀ ਡੈਸ਼ਕੈਮ ਫੁਟੇਜ ਜਾਂ ਕੋਈ ਜਾਣਕਾਰੀ ਹੋਵੇ ਤਾਂ ਸਾਂਝੀ ਕੀਤੀ ਜਾਵੇ।




