Feb 1, 2020 4:47 PM -

ਦਿੱਲੀ ਦੇ ਜਾਮੀਆ ਇਲਾਕੇ 'ਚ ਗੋਲੀ ਚੱਲਣ ਤੋਂ ਸਿਰਫ 2 ਦਿਨ ਬਾਅਦ, ਹੁਣ ਸ਼ਨੀਵਾਰ ਨੂੰ ਸ਼ਾਹੀਨ ਬਾਗ਼ 'ਚ ਵੀ ਗੋਲੀ ਚੱਲੀ ਹੈ।
ਸ਼ਾਹੀਨ ਬਾਗ਼ 'ਚ ਪੁਲਿਸ ਬੈਰਿਕੇਡ ਦੇ ਨੇੜੇ ਫਾਇਰਿੰਗ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਅਤੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਹਾਲਾਂਕਿ ਇਸ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਗੋਲੀ ਚਲਾਉਣ ਵਾਲੇ ਦਾ ਨਾਮ ਕਪਿਲ ਗੁਰਜਰ ਦੱਸਿਆ ਜਾ ਰਿਹਾ ਹੈ।
ਯਾਦ ਰਹੇ ਸ਼ਾਹੀਨ ਬਾਗ਼ 'ਚ ਪਿਛਲੇ ਕਰੀਬ ਢੇਡ ਮਹੀਨੇ ਤੋਂ ਨਾਗਰਿਕਤਾ ਕਨੂੰਨ ਦੇ ਖਿਲਾਫ ਪ੍ਰਦਰਸ਼ਨ ਚਲ ਰਿਹਾ ਹੈ।
ਖਬਰਾਂ ਹਨ ਕਿ ਵਿਅਕਤੀ ਨੇ ਹਵਾ 'ਚ ਗੋਲੀ ਚਲਾਈ ਸੀ।




