Jan 8, 2021 4:30 PM -

ਵੀਰਵਾਰ ਰਾਤ ਰਿਚਮੰਡ ਵਿੱਚ ਗੋਲ਼ੀ ਚੱਲਣ ਦੀ ਇੱਕ ਵਾਰਦਾਤ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।
ਰਿਚਮੰਡ ਆਰ.ਸੀ.ਐਮ.ਪੀ. ਮੁਤਾਬਕ ਇਹ ਘਟਨਾ ਰਾਤ ਤਕਰੀਬਨ 8:30 ਵਜੇ ਸਟੀਵਸਟਨ ਇਲਾਕੇ ਵਿੱਚ ਵਾਪਰੀ।
ਪੁਲੀਸ ਨੂੰ ਨੰਬਰ 1 ਰੋਡ ਅਤੇ ਮੰਕਟਨ ਰੋਡ ਦੇ ਨਜ਼ਦੀਕ ਇੱਕ ਪਾਰਕ ਵਿਖੇ ਗੋਲੀਆਂ ਚੱਲਣ ਦੀ ਰਿਪੋਰਟ ਮਿਲੀ ਅਤੇ ਜਦ ਪੁਲੀਸ ਉੱਥੇ ਪਹੁੰਚੀ ਤਾਂ ਇੱਕ ਆਦਮੀ ਨੂੰ ਜ਼ਖ਼ਮੀ ਹਾਲਤ ਵਿੱਚ ਪਾਇਆ।
ਪੀੜਤ ਨੂੰ ਹਸਪਤਾਲ ਲਿਜਾਂਦਾ ਗਿਆ ਜਿੱਥੇ ਉਹ ਆਪਣੇ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਦਮ ਤੋੜ ਗਿਆ।
ਮ੍ਰਿਤਕ ਦੀ ਉਮਰ ਅਤੇ ਪਛਾਣ ਫਿਲਹਾਲ ਜਨਤਕ ਨਹੀਂ ਕੀਤੇ ਗਏ ਹਨ।
ਇੰਟਿਗਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਸਰ੍ਹੀ ਵਿੱਚ 24 ਸਾਲ ਦੇ ਗੈਰੀ ਕੰਗ ਨੂੰ ਮਿਥਕੇ ਗੋਲ਼ੀ ਦਾ ਨਿਸ਼ਾਨਾ ਬਣਾਇਆ ਗਿਆ ਸੀ। ਜਾਂਚਕਰਤਾਵਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਕੰਗ ਦੇ ਸਬੰਧ ਗੈਂਗ ਗਤੀਵਿਧੀਆਂ ਨਾਲ ਸਨ ਪਰ ਰਿਚਮੰਡ ਦੀ ਵਾਰਦਾਤ ਦੇ ਨਾਲ ਕੰਗ ਦੇ ਕਤਲ ਦੇ ਸਬੰਧ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।




