14.09C Vancouver
ADS

Jul 7, 2021 8:51 PM -

ਐਬਟਸਫੋਰਡ 'ਚ 13 ਸਾਲਾ ਲੜਕੀ ਦੇ ਚਾਕੂ ਨਾਲ ਹਮਲੇ 'ਚ ਕਤਲ ਕਰਨ ਦੇ ਦੋਸ਼ੀ ਨੂੰ 16 ਸਾਲ ਤੱਕ ਨਹੀਂ ਮਿਲੇਗੀ ਪੈਰੋਲ

Share On
man-who-stabbed-b-c-high-schoolers-ineligible-for-parole-for-16-years
Letsiha Reimer is shown in a photo, part of a memorial to her outside Abbotsford Senior Secondary School in Abbotsford, B.C., Monday, Nov.7, 2016. THE CANADIAN PRESS/Geordon Omand

ਐਬਟਸਫੋਰਡ 'ਚ ਇੱਕ ਹਾਈ ਸਕੂਲ ਵਿੱਚ ਚਾਕੂ ਨਾਲ ਹਮਲੇ 'ਚ ਕਤਲ ਕੀਤੀ ਗਈ 13 ਸਾਲਾ ਲੜਕੀ ਦੇ ਮਾਮਲੇ 'ਚ ਅੱਜ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਜੱਜ ਨੇ ਫੈਸਲਾ ਸੁਣਾਉਂਦੇ ਹੋਏ ਦੱਸਿਆ ਕਿ ਦੋਸ਼ੀ ਕੋਲ 16 ਸਾਲ ਤਕ ਪੈਰੋਲ ਦੀ ਇਜਾਜ਼ਤ ਨਹੀਂ ਹੋਵੇਗੀ।

ਦੋਸ਼ੀ ਦਾ ਨਾਮ ਗੈਬਰੀਅਲ ਕਲੇਨ ਹੈ ਅਤੇ ਉਸ ਦੀ ਸੈਂਟੈਂਸ ਹੀਅਰਿੰਗ ਪਹਿਲਾਂ ਹੀ ਪੂਰੀ ਹੋ ਚੁੱਕੀ ਸੀ।

ਹਮਲਾਵਰ ਨੂੰ ਬੀਤੇ ਸਾਲ ਸੈਕਿੰਡ ਡਿਗਰੀ ਕਤਲ ਦਾ ਦੋਸ਼ੀ ਪਾਇਆ ਗਿਆ ਸੀ।

ਬੀਤੇ ਮਹੀਨੇ ਸੈਂਟੈਂਸ ਹੀਅਰਿੰਗ ਦੌਰਾਨ ਪੀੜਤ ਲੜਕੀ ਦੀ ਮਾਂ ਨੇ ਨਿਊ ਵੈਸਟਮਿਨਸਟਰ ਕੋਰਟ 'ਚ ਦੱਸਿਆ ਸੀ ਕਿ ਕਿਵੇਂ ਸਾਲ 2016 ਦੇ ਇਸ ਹਮਲੇ ਤੋਂ ਬਾਅਦ ਉਸ ਨੂੰ ਬੇਹੱਦ ਦੁੱਖ ਦਾ ਸਾਹਮਣਾ ਕਰਨਾ ਪਿਆ ਹੈ।

ਐਲੀ ਰੇਮਰ ਨੇ ਕੋਰਟ ਨੂੰ ਦੱਸਿਆ ਸੀ ਕਿ ਉਸ ਦੇ ਲਈ ਅੱਜ ਵੀ ਯਕੀਨ ਕਰਨਾ ਮੁਸ਼ਕਿਲ ਹੈ ਕਿ ਉਸ ਦੀ ਧੀ ਨੇ ਸਕੂਲ ਦੇ ਵਿੱਚ ਇਸ ਦਰਦਨਾਕ ਤਰੀਕੇ ਨਾਲ ਦਮ ਤੋੜ ਦਿੱਤਾ।

ਲਤੀਸ਼ਾ ਰੇਮਰ ਅਤੇ ਉਸ ਦੀ ਦੋਸਤ 'ਤੇ ਐਬਟਸਫੋਰਡ ਸੀਨੀਅਰ ਸੈਕੰਡਰੀ 'ਚ ਹਮਲਾ ਕਰ ਦਿੱਤਾ ਗਿਆ ਸੀ।

ਦੂਜੀ ਪੀੜਤ ਲੜਕੀ ਦੀ ਪਛਾਣ ਪਬਲੀਕੇਸ਼ਨ ਬੈਨ ਦੇ ਚਲਦਿਆਂ ਸਾਂਝੀ ਨਹੀਂ ਕੀਤੀ ਜਾ ਸਕਦੀ।

ਦੋਸ਼ੀ ਨੂੰ ਜੇਲ੍ਹ 'ਚ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਬਿਤਾਏ ਗਏ 7 ਸਾਲ ਦਾ ਕਰੈਡਿਟ ਮਿਲੇਗਾ।

Latest news

federal-government-relaunches-green-home-retrofit-program-in-b-c-and-other-provinces
Punjabi

ਫੈਡਰਲ ਸਰਕਾਰ ਨੇ ਬੀ.ਸੀ. ਅਤੇ ਹੋਰ ਸੂਬਿਆਂ ਵਿੱਚ ਗ੍ਰੀਨ ਹੋਮ ਰੀਟ੍ਰੋਫਿਟ ਪ੍ਰੋਗਰਾਮ ਮੁੜ ਕੀਤਾ ਸ਼ੁਰੂ

ਕੈਨੇਡਾ ਦੀ ਫੈਡਰਲ ਸਰਕਾਰ ਨੇ $500 ਮਿਲੀਅਨ ਦੀ ਫੰਡਿੰਗ ਨਾਲ ਬੀ.ਸੀ. ਸਮੇਤ 4 ਸੂਬਿਆਂ ਵਿਚ ਗ੍ਰੀਨ ਹੋਮ ਰੀਟ੍ਰੋਫਿਟ ਪ੍ਰੋਗਰਾਮ ਰੀਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਪ੍ਰੋਗਰਾਮ ਵਿਚ 35,000 ਤੋਂ ਵੱਧ ਪਰਿਵਾਰਾਂ ਨੂੰ ਬਿਨਾਂ ਕਿਸੇ ਖ਼ਰਚੇ ਦੇ ਘਰਾਂ ਵਿਚ ਹੀਟ ਪੰਪ ਲਗਵਾਉਣ, ਇਨਸੂਲੇਸ਼ਨ ਅਤੇ ਏਅਰ ਸੀਲਿੰਗ ਵਰਗੇ Energy-efficient upgrades ਕਰਵਾਉਣ ਲਈ ਰਿਬੇਟ ਮਿਲੇਗੀ।
pro-separatist-billboard-sparks-alberta-independence-rally-in-taber
Punjabi

ਟੇਬਰ 'ਚ ਐਲਬਰਟਾ ਦੀ ਆਜ਼ਾਦੀ ਦੇ ਸਮਰਥਨ ਵਿੱਚ ਰੈਲੀ, ਵਿਵਾਦਿਤ ਬਿਲਬੋਰਡ ਬਣਿਆ ਕੇਂਦਰ

ਐਲਬਰਟਾ ਦੇ ਕਸਬੇ ਟੇਬਰ ਵਿੱਚ ਲੱਗਾ ਸੂਬੇ ਨੂੰ ਵੱਖਰਾ ਦੇਸ਼ ਬਣਾਉਣ ਪੱਖੀ ਬਿਲਬੋਰਡ ਐਤਵਾਰ ਨੂੰ ਹੋਈ ਇੱਕ ਰੈਲੀ ਦਾ ਮੁੱਖ ਕੇਂਦਰ ਬਣ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਐਲਬਰਟਾ ਨੂੰ ਕੈਨੇਡਾ ਤੋਂ ਆਜ਼ਾਦ ਕਰਨ ਦੀ ਮੰਗ ਜ਼ੋਰ-ਸ਼ੋਰ ਨਾਲ ਉਠਾਈ ਗਈ।ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੇ ਬਾਵਜੂਦ ਲਗਭਗ 150 ਲੋਕਾਂ ਨੇ ਸਮਿੱਟੀ ਰੈਸਟੋਰੈਂਟ ਦੀ ਪਾਰਕਿੰਗ ਵਿੱਚ ਇਕੱਠੇ ਹੋਏ।
24-year-old-woman-killed-in-crash-near-banff-national-park
Punjabi

ਬੈਨਫ ਨੈਸ਼ਨਲ ਪਾਰਕ ਨੇੜੇ ਸੜਕ ਹਾਦਸੇ ਵਿੱਚ 24 ਸਾਲਾ ਮਹਿਲਾ ਦੀ ਹੋਈ ਮੌਤ

ਬੈਨਫ ਦੇ ਨੇੜੇ ਐਤਵਾਰ ਸਵੇਰੇ ਵਾਪਰੇ ਇੱਕ ਸਿੰਗਲ ਵ੍ਹੀਕਲ ਹਾਦਸੇ ਵਿੱਚ ਕੈਨਮੋਰ ਦੀ 24 ਸਾਲਾ ਲੜਕੀ ਦੀ ਮੌਤ ਹੋ ਗਈ। ਆਰ.ਸੀ.ਐਮ.ਪੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਵੇਰੇ 5:30 ਵਜੇ ਦੇ ਕਰੀਬ ਹਾਈਵੇਅ 1 'ਤੇ, ਬੈਨਫ਼ ਨੈਸ਼ਨਲ ਪਾਰਕ ਦੇ ਗੇਟ ਤੋਂ ਲਗਭਗ ਦੋ ਕਿਲੋਮੀਟਰ ਵੈਸਟ ਵੱਲ ਵਾਪਰਿਆ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀ ਮੌਕੇ ‘ਤੇ ਪਹੁੰਚੇ।
canada-makes-history-becomes-first-team-to-reach-fifa-world-cup-2026-round-of-16
Punjabi

ਕੈਨੇਡਾ ਨੇ ਰਚਿਆ ਇਤਿਹਾਸ, ਫੀਫਾ ਵਰਲਡ ਕੱਪ 2026 ਦੇ ਪ੍ਰੀ-ਕੁਆਰਟਰ ਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ

ਕੈਨੇਡਾ ਦੀ ਫੁੱਟਬਾਲ ਟੀਮ ਫੀਫਾ ਵਰਲਡ ਕੱਪ 2026 ਦੇ ਦੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਸੋਮਵਾਰ ਨੂੰ ਆਪਣੇ ਆਖਰੀ ਸਕੂਲ ਮੈਚ ਵਿਚ ਕੈਨੇਡਾ ਨੇ ਦੱਖਣੀ ਅਫਰੀਕਾ ਦੀ ਮਜ਼ਬੂਤ ਟੀਮ ਨੂੰ ਇਕ ਗੋਲ ਨਾਲ ਹਰਾ ਦਿੱਤਾ। ਇਹ ਪਹਿਲਾ ਮੌਕਾ ਹੈ ਜਦੋਂ ਕੈਨੇਡਾ ਨੇ ਇਸ ਟੂਰਨਾਮੈਂਟ ਦਾ ਨਾਕਆਊਟ ਮੈਚ ਜਿੱਤਿਆ ਹੈ।
chinese-ev-maker-lotus-to-begin-deliveries-in-canada-next-month-ambassador-says
Punjabi

ਚੀਨੀ ਇਲੈਕਟ੍ਰਿਕ ਵਾਹਨ ਅਗਲੇ ਮਹੀਨੇ ਪਹੁੰਚਣਗੇ ਕੈਨੇਡਾ ਲੋਟਸ ਬ੍ਰਾਂਡ ਮਾਂਟਰੀਅਲ ਤੋਂ ਕਰੇਗਾ ਸ਼ੁਰੂਆਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਚੀਨੀ ਰਾਸ਼ਟਰਪਤੀ Xi Jinping ਵਿਚਕਾਰ ਹੋਏ ਸਮਝੌਤੇ ਤਹਿਤ ਬੀਜਿੰਗ ਦੇ ਗੀਲੀ ਹੋਲਡਿੰਗ ਗਰੁੱਪ ਦੀ ਲੋਟਸ ਬ੍ਰਾਂਡ ਦੀਆਂ ਇਲੈਕਟ੍ਰਿਕ ਕਾਰਾਂ ਅਗਲੇ ਮਹੀਨੇ ਕੈਨੇਡਾ ਪਹੁੰਚ ਰਹੀਆਂ ਹਨ। ਕੈਨੇਡਾ ਵਿਚ ਚੀਨ ਦੇ ਰਾਜਦੂਤ ਵਾਂਗ ਡੀ ਨੇ ਇੱਕ ਇੰਟਰਵਿਊ ਦੌਰਾਨ ਇਸ ਦੀ ਪੁਸ਼ਟੀ ਕੀਤੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link