Jan 27, 2021 6:26 PM -

ਬੀ.ਸੀ. ਦੇ ਵਰਨਨ 'ਚ ਇੱਕ ਵਿਅਕਤੀ 'ਤੇ ਇੱਕ ਔਰਤ ਦੀ ਮੌਤ ਦੇ ਮਾਮਲੇ 'ਚ ਦੋਸ਼ ਲਗਾਏ ਗਏ ਹਨ।
ਔਰਤ ਦੀ ਮੌਤ ਕਰੀਬ 3 ਸਾਲ ਪਹਿਲਾਂ ਹੋਈ ਸੀ।
ਆਰ.ਸੀ.ਐਮ.ਪੀ. ਨੇ ਇੱਕ ਨਿਊਜ਼ ਰਿਲੀਜ਼ 'ਚ ਦੱਸਿਆ ਕਿ ਹੈਦਰ ਬੇਕਰ ਨਾਮ ਦੀ ਔਰਤ ਨੂੰ 'ਵਰਨਨ ਜੁਬਲੀ ਹਸਪਤਾਲ' ਲਿਆਂਦਾ ਗਿਆ ਸੀ।
ਉਹ ਬੇਸੁੱਧ ਸੀ ਅਤੇ 15 ਮਾਰਚ 2018 ਨੂੰ ਉਸ ਦੀ ਮੌਤ ਹੋ ਗਈ ਸੀ।
ਮਾਮਲੇ 'ਚ 43 ਸਾਲਾ ਸ਼ੌਨ ਵੀਬ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਵਿਅਕਤੀ 'ਤੇ ਮੈਨਸਲੌਟਰ ਅਤੇ ਸ਼ਰੀਰਕ ਨੁਕਸਾਨ ਪਹੁੰਚਾਉਣ ਵਾਲਾ ਹਮਲਾ ਕਰਨ ਦੇ ਦੋਸ਼ ਲੱਗੇ ਹਨ।
ਪੁਲਿਸ ਦਾ ਕਹਿਣਾ ਹੈ ਕਿ ਕਰਾਊਨ ਪ੍ਰਸਿਕਿਊਟਰਸ ਨੇ ਲੰਮੀ ਜਾਂਚ ਤੋਂ ਬਾਅਦ ਦੋਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।




