Nov 18, 2021 10:31 PM - The Canadian Press

ਐਬਟਸਫੋਰਡ ਦੇ ਮੇਅਰ ਨਾਲ ਵਾਸ਼ਿੰਗਟਨ ਸਟੇਟ ਦੇ ਗਵਰਨਰ ਦੀ ਗੱਲਬਾਤ ਹੋ ਰਹੀ ਹੈ।
ਦੋਵਾਂ ਵਿਚਾਲੇ ਹੜ੍ਹਾਂ ਦੇ ਗੰਭੀਰ ਹਾਲਾਤਾਂ ਨੂੰ ਲੈਕੇ ਚਰਚਾ ਹੋ ਰਹੀ ਹੈ।
ਐਬਟਸਫੋਰਡ 'ਚ ਹੜ੍ਹਾਂ ਦੀ ਦਸਤਕ ਲਈ ਕੁਝ ਹੱਦ ਤਕ ਅਮਰੀਕਾ 'ਚ ਦਰਿਆਵਾਂ ਦੇ ਪੱਧਰ 'ਚ ਵਾਧਾ ਵੀ ਮੰਨਿਆ ਜਾ ਰਿਹਾ ਹੈ।
ਮੇਅਰ ਹੈਨਰੀ ਬਰਾਊਨ ਦਾ ਕਹਿਣਾ ਹੈ ਕਿ ਜੇ ਇੰਸਲੀ ਦੇ ਦਫ਼ਤਰ ਵੱਲੋਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਸੀ ਅਤੇ ਵਾਸ਼ਿੰਗਟਨ 'ਚ ਨੂਕਸਾਕ ਦਰਿਆ ਦੇ ਪਾਣੀ 'ਚ ਵਾਧਾ ਹੋਣ ਬਾਰੇ ਦੱਸਿਆ ਗਿਆ ਸੀ ਜਿਸ ਕਾਰਨ ਬੀ.ਸੀ. 'ਚ ਬਹੁਤਾ ਪਾਣੀ ਦਾਖਿਲ ਹੋ ਰਿਹਾ ਹੈ।
ਬਰਾਊਨ ਨੇ ਕਿਹਾ ਹੈ ਕਿ ਉਨ੍ਹਾਂ ਲਈ ਚਿੰਤਾ ਦਾ ਵਿਸ਼ਾ ਇਹ ਨਹੀਂ ਹੈ ਕਿ ਅੱਜ ਮੀਂਹ ਪੈ ਰਿਹਾ ਹੈ ਪਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਅਗਲੇ ਹਫ਼ਤੇ 100mm ਮੀਂਹ ਦਾ ਅਨੁਮਾਨ ਹੈ।




