Jul 10, 2024 4:24 PM - The Canadian Press

ਮੈਕਗਿਲ ਯੂਨੀਵਰਸਿਟੀ ਨੇ ਫਲਸਤੀਨੀ ਪੱਖੀ ਕੈਂਪਸ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਯੂਨੀਵਰਸਿਟੀ ਨੇ ਇਸ ਕਾਰਵਾਈ ਲਈ ਬੁੱਧਵਾਰ ਨੂੰ ਡਾਊਨਟਾਊਨ ਕੈਂਪਸ ਬੰਦ ਕਰਨ ਦੀ ਘੋਸ਼ਣਾ ਕੀਤੀ ਅਤੇ ਕਿਹਾ ਕਿ ਪ੍ਰਾਈਵੇਟ ਸਕਿਓਰਟੀ ਏਜੰਸੀ ਅਤੇ ਮਾਂਟਰੀਅਲ ਪੁਲਿਸ ਮੌਕੇ ’ਤੇ ਹਨ।
ਯੂਨੀਵਰਸਿਟੀ ਨੇ ਕੈਂਪਸ ਵਿਚ ਹੋਣ ਵਾਲੀਆਂ ਕਲਾਸਾਂ ਅੱਜ ਲਈ ਆਨਲਾਈਨ ਕਰ ਦਿੱਤੀਆਂ ਸਨ। ਇਸ ਦੇ ਡਾਊਨਟਾਊਨ ਕੈਂਪਸ ਵਿਚ 10 ਹਫ਼ਤੇ ਤੋਂ ਵੀ ਜ਼ਿਆਦਾ ਸਮੇਂ ਤੋਂ ਫਲਸਤੀਨੀ ਸਮਰਥਕ ਸਟੂਡੈਂਟਸ ਡੇਰੇ ਲਗਾਏ ਹੋਏ ਸਨ।
ਪ੍ਰਦਰਸ਼ਨਕਾਰੀ ਗਾਜ਼ਾ ਵਿਚ ਜਾਰੀ ਜੰਗ ਦੇ ਮੱਦੇਨਜ਼ਰ ਯੂਨੀਵਰਸਿਟੀ ਤੋਂ ਇਜ਼ਰਾਈਲ ਨਾਲ ਸਬੰਧਾਂ ਨੂੰ ਤੋੜਨ ਦੀ ਮੰਗ ਕਰ ਰਹੇ ਸਨ। ਮੈਕਗਿਲ ਨੇ ਆਪਣੀ ਵੈੱਬਸਾਈਟ ’ਤੇ ਇੱਕ ਸਟੇਟਮੈਂਟ ਵਿਚ ਕਿਹਾ ਕਿ ਯੂਨੀਵਰਸਿਟੀ ਕੈਂਪਸ ਨਾਲ ਜੁੜੀ ਹਿੰਸਾ ਅਤੇ ਬਰਬਾਦੀ ਦਾ ਸ਼ਿਕਾਰ ਹੋਈ ਹੈ ਅਤੇ ਇਸ ਕਾਰਨ ਸਿਹਤ ਤੇ ਸੁਰੱਖਿਆ ਜੋਖਮ ਵੀ ਪੈਦਾ ਹੋਇਆ ਹੈ। ਇਸ ਲਈ ਡਾਊਨਟਾਊਨ ਕੈਂਪਸ ਦੇ ਹੇਠਲੇ ਖ਼ੇਤਰ ਵਿਚ ਕੈਂਪਸ ਨੂੰ ਹਟਾਇਆ ਜਾ ਰਿਹਾ ਹੈ।
ਯੂਨੀਵਰਸਿਟੀ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਦੋ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ ਸਥਾਨਕ ਅਤੇ ਸੂਬਾਈ ਪੁਲਿਸ ਦੀ ਇੱਕ ਵੱਡੀ ਫੋਰਸ ਸਵੇਰੇ ਕੈਂਪਸ ਵਿਚ ਦਾਖ਼ਲ ਹੋਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਦੋ ਗਰੁੱਪ ਸ਼ਾਂਤੀਪੂਰਵਕ ਕੈਂਪਸ ਛੱਡਦੇ ਹੋਏ ਦੇਖੇ ਗਏ, ਹਾਲਾਂਕਿ ਕੈਂਪ ਵਿਚ ਅਜੇ ਵੀ ਪ੍ਰਦਰਸ਼ਨਕਾਰੀ ਮੌਜੂਦ ਸਨ।




