11.54C Vancouver
ADS

Aug 6, 2025 7:22 PM - The Canadian Press

44 ਵਿਦੇਸ਼ੀ ਨਾਗਰਿਕਾਂ ਦੀ ਤਸਕਰੀ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਤਿੰਨ ਤਸਕਰਾਂ ਨੂੰ ਨਹੀਂ ਮਿਲ ਸਕੀ ਜ਼ਮਾਨਤ

Share On
men-charged-in-connection-with-44-migrants-found-in-truck-in-quebec-to-stay-detained
The suspects were arrested Sunday after police intercepted a cube truck carrying the foreign nationals in southern Quebec near the U.S. border.(Photo - The Canadian Press)

ਕੈਨੇਡਾ ਅਮਰੀਕਾ ਬਾਰਡਰ ਨੇੜੇ 44 ਵਿਦੇਸ਼ੀ ਨਾਗਰਿਕਾਂ ਦੀ ਤਸਕਰੀ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਤਿੰਨ ਤਸਕਰਾਂ ਨੂੰ ਜ਼ਮਾਨਤ ਨਹੀਂ ਮਿਲ ਸਕੀ, ਉਹ ਅਗਲੀ ਪੇਸ਼ੀ ਤੱਕ ਹਿਰਾਸਤ ਵਿਚ ਰਹਿਣਗੇ। ਕਿਊਬੈਕ ਵਿਚ ਅਮਰੀਕਾ ਦੀ ਸਰਹੱਦ ਨਾਲ ਲੱਗਦੇ ਟਾਊਨ ਸਟੈਨਸਟੇਡ ਵਿਚ ਸ਼ਨੀਵਾਰ ਅਤੇ ਐਤਵਾਰ ਦੀ ਦਰਿਮਆਨੀ ਰਾਤ ਕਰੀਬ 2.20 ਵਜੇ ਇੱਕ ਕਿਊਬ ਵੈਨ ਫੜ੍ਹੀ ਗਈ ਸੀ, ਜਿਸ ਵਿਚ 44 ਪ੍ਰਵਾਸੀ ਤੰਗ ਹਾਲਤ ਵਿਚ ਸਨ ਅਤੇ ਉਨ੍ਹਾਂ ਲਈ ਸਾਹ ਲੈਣ ਲਈ ਵੀ ਜਗ੍ਹਾ ਨਹੀਂ ਸੀ।

ਇਹਨਾਂ ਵਿਚ ਜ਼ਿਆਦਾਤਰ ਹੈਤੀਅਨ ਨਾਗਰਿਕ ਸਨ, ਜਿਨ੍ਹਾਂ ਵਿਚ ਇੱਕ ਗਰਭਵਤੀ ਔਰਤ ਅਤੇ 4 ਸਾਲ ਤੱਕ ਦੇ ਬੱਚੇ ਵੀ ਸ਼ਾਮਲ ਸਨ, ਜੋ ਡੀਹਾਈਡਰੇਸ਼ਨ ਦਾ ਸਾਹਮਣਾ ਕਰ ਰਹੇ ਸਨ।

ਇਸ ਮਾਮਲੇ ਵਿਚ 25 ਸਾਲਾ ਓਗੁਲਕਨ ਮਰਸਿਨ ਅਤੇ 31-31 ਸਾਲ ਦੇ ਦੋ ਹੋਰ ਸ਼ੱਕੀ ਡੋਗਨ ਅਲਾਕਸ ਅਤੇ ਫਿਰਤ ਯੂਕਸੇਕ ਦੀ ਅੱਜ ਸ਼ੇਰਬਰੂਕ ਕੋਰਟ ਵਿਚ ਪੇਸ਼ੀ ਹੋਈ। ਵਕੀਲ ਨੇ ਉਨ੍ਹਾਂ ਦੀ ਰਿਹਾਈ ਦਾ ਵਿਰੋਧ ਕੀਤਾ, ਜਿਸ ਮਗਰੋਂ ਅਗਲੀ ਪੇਸ਼ੀ ਦੀ ਤਾਰੀਖ਼ 28 ਅਗਸਤ ਤੈਅ ਕੀਤੀ ਗਈ ਹੈ।

Latest news

new-charges-laid-against-two-men-in-surrey-extortion-and-shooting-case
Punjabi

ਸਰੀ ਸ਼ੂਟਿੰਗ ਮਾਮਲੇ ਵਿੱਚ ਦੋ ਨੌਜਵਾਨਾਂ 'ਤੇ ਨਵੇਂ ਦੋਸ਼ ਦਰਜ

ਸਰੀ ਪੁਲਿਸ ਨੇ ਜਬਰਨ ਵਸੂਲੀ ਅਤੇ ਸ਼ੂਟਿੰਗ ਦੇ ਮਾਮਲੇ ਵਿਚ 20 ਸਾਲਾ ਹਰਸ਼ਦੀਪ ਸਿੰਘ ਅਤੇ 21 ਸਾਲਾ ਹੰਸਪ੍ਰੀਤ ਸਿੰਘ 'ਤੇ ਨਵੇਂ ਚਾਰਜਿਜ਼ ਲਗਾਏ ਹਨ, ਜਿਸ ਵਿਚ ਗੋਲੀ ਚਲਾਉਣ ਅਤੇ ਲੋਡਡ ਹਥਿਆਰ ਰੱਖਣ ਦੇ ਦੋਸ਼ ਸ਼ਾਮਲ ਹਨ। ਦੋਵਾਂ ਨੂੰ ਪੁਲਿਸ ਨੇ 26 ਜਨਵਰੀ ਨੂੰ ਇੱਕ ਘਰ 'ਤੇ ਸ਼ੂਟਿੰਗ ਤੋਂ ਤੁਰੰਤ ਬਾਅਦ ਇੱਕ ਸ਼ੱਕੀ ਗੱਡੀ ਵਿਚੋਂ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ 'ਤੇ ਹਥਿਆਰਬੰਦ ਗਤੀਵਿਧੀਆਂ ਦੇ ਨਵੇਂ ਦੋਸ਼ ਲੱਗੇ ਹਨ। ​
heavy-rain-warning-issued-for-central-alberta
Punjabi

ਸੈਂਟਰਲ ਅਲਬਰਟਾ 'ਚ ਇਸ ਵੀਕਐਂਡ ਭਾਰੀ ਮੀਂਹ ਪੈਣ ਦੀ ਜਾਰੀ ਕੀਤੀ ਗਈ ਚਿਤਾਵਨੀ

ਸੈਂਟਰਲ ਅਲਬਰਟਾ ਵਿਚ ਇਸ ਵੀਕਐਂਡ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਨਵਾਇਰਮੈਂਟ ਕੈਨੇਡਾ ਮੁਤਾਬਕ ਕੁਝ ਇਲਾਕਿਆਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ ਅਤੇ ਸੜਕਾਂ ਟੁੱਟਣ ਸਣੇ ਹੋਰ ਨੁਕਸਾਨ ਪਹੁੰਚ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਸ਼ਾਮ ਤੋਂ ਐਤਵਾਰ ਦਰਮਿਆਨ 60 ਮਿਲੀਮੀਟਰ ਤੱਕ ਮੀਂਹ ਪੈਣ ਦੀ ਉਮੀਦ ਹੈ।
powerful-earthquake-strikes-venezuela-massive-casualties-feared
Punjabi

ਭੂਚਾਲ ਦੇ ਭਿਆਨਕ ਝਟਕਿਆਂ ਨੇ ਵੈਨੇਜ਼ੁਏਲਾ ਨੂੰ ਝੰਬਿਆ,ਸੈਂਕੜੇ ਲੋਕਾਂ ਦੀ ਹੋਈ ਮੌਤ

ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿੱਚ ਜ਼ੋਰਦਾਰ ਭੂਚਾਲ ਆਇਆ। ਇੱਕ ਮਿੰਟ ਦੇ ਫਰਕ ਨਾਲ ਆਏ 7.1 ਅਤੇ 7.5 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਕਈ ਇਮਾਰਤਾਂ ਅਤੇ ਮਕਾਨਾਂ ਦੇ ਢਹਿ ਜਾਣ ਦੀ ਖ਼ਬਰ ਹੈ,ਇਸ ਦੌਰਾਨ ਸੈਂਕੜੇ ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਤੇ ਹਜਾਰਾਂ ਲੋਕ ਜ਼ਖ਼ਮੀ ਹੋਏ ਹਨ। ਭੂਚਾਲ 'ਚ 10 ਹਜ਼ਾਰ ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
carney-trump-speak-by-phone-ahead-of-nato-summit-next-month
Punjabi

ਨੈਟੋ ਸੰਮੇਲਨ ਤੋਂ ਪਹਿਲਾਂ ਪੀ.ਐਮ. ਕਾਰਨੀ ਅਤੇ ਰਾਸ਼ਟਰਪਤੀ ਟਰੰਪ ਵਿਚਾਲੇ ਫ਼ੋਨ 'ਤੇ ਹੋਈ ਗੱਲਬਾਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਗਲੇ ਮਹੀਨੇ ਹੋਣ ਵਾਲੇ ਨੈਟੋ ਸ਼ਿਖਰ ਸੰਮੇਲਨ ਤੋਂ ਪਹਿਲਾਂ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਹੈ, ਜਿਸ ਦੀ ਪੁਸ਼ਟੀ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਕੀਤੀ ਗਈ ਹੈ। ਹਾਲਾਂਕਿ, ਕਾਰਨੀ ਦੇ ਦਫ਼ਤਰ ਵੱਲੋਂ ਇਸ ਗੱਲਬਾਤ ਸਬੰਧੀ ਮਹਿਜ਼ ਇੱਕ ਲਾਈਨ ਦਾ ਸੰਖੇਪ ਬਿਆਨ ਜਾਰੀ ਕੀਤਾ ਗਿਆ ਹੈ,ਜਿਸ ਵਿਚ ਬੁੱਧਵਾਰ ਨੂੰ ਦੋਵਾਂ ਲੀਡਰਸ ਵਿਚਾਲੇ ਹੋਈ ਚਰਚਾ ਦੇ ਮੁੱਖ ਮੁੱਦਿਆਂ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ।
senior-leaders-of-edmonton-based-infantry-battalion-removed-amid-investigation
Punjabi

ਐਡਮਿੰਟਨ ਬੇਸਡ ਫੌਜੀ ਬਟਾਲੀਅਨ ਦੇ ਦੋ ਸੀਨੀਅਰ ਅਧਿਕਾਰੀ ਜਾਂਚ ਦੌਰਾਨ ਅਹੁਦਿਆਂ ਤੋਂ ਹਟਾਏ ਗਏ

ਐਡਮਿੰਟਨ ਬੇਸਡ ਇਨਫੈਂਟਰੀ ਬਟਾਲੀਅਨ ਦੇ ਦੋ ਸੀਨੀਅਰ ਆਗੂਆਂ ਨੂੰ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਨੂੰ ਅਹੁਦਿਆਂ ਤੋਂ ਅਸਥਾਈ ਤੌਰ 'ਤੇ ਹਟਾ ਦਿੱਤਾ ਗਿਆ ਹੈ। ਨੈਸ਼ਨਲ ਡਿਫੈਂਸ ਵਿਭਾਗ ਮੁਤਾਬਕ ਲੈਫਟੀਨੈਂਟ-ਕਰਨਲ ਜੇਸਨ ਹਡਸਨ ਅਤੇ ਚੀਫ ਵਾਰੰਟ ਅਫ਼ਸਰ ਕਿਮ ਡੋਅਰ ਨੂੰ 3rd ਬਟਾਲੀਅਨ, ਪ੍ਰਿੰਸਿਸ ਪੈਟਰੀਸ਼ੀਆ ਦੀ ਕੈਨੇਡੀਅਨ ਲਾਈਟ ਇਨਫੈਂਟਰੀ ਵਿੱਚੋਂ ਹਟਾਇਆ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link