22.2C Vancouver
ADS

Jun 18, 2026 5:55 PM - Connect Newsroom - Ramandeep Kaur

ਮਿਸ਼ਨ ਆਰ.ਸੀ.ਐਮ.ਪੀ. ਨੇ ਗੈਰ-ਕਾਨੂੰਨੀ ਤੌਰ ‘ਤੇ ਸ਼ੂਟਿੰਗ ਕਰਨ ਵਾਲਿਆਂ ਵਿਰੁੱਧ ਕੀਤੀ ਕਾਰਵਾਈ, ਕਈ ਨੌਜਵਾਨਾਂ ਨੂੰ ਕੀਤਾ ਕਾਬੂ

Share On
mission-rcmp-seize-firearms-issue-tickets-during-crackdown-on-illegal-shooting-along-forest-service-road
A Mission RCMP vehicle is seen during patrol operations near the Lost Creek Forest Service Road area, where officers conducted enforcement targeting illegal recreational shooting.

ਮਿਸ਼ਨ ਆਰ.ਸੀ.ਐਮ.ਪੀ. ਨੇ ਲੌਸਟ ਕਰੀਕ ਫੋਰੈਸਟ ਸਰਵਿਸ ਰੋਡ ਵਿਚ ਗੈਰ-ਕਾਨੂੰਨੀ ਤੌਰ ‘ਤੇ ਸ਼ੂਟਿੰਗ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਪਿਛਲੇ ਹਫ਼ਤੇ ਕਈ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਹਥਿਆਰ ਜ਼ਬਤ ਕੀਤੇ ਹਨ। 13 ਜੂਨ ਦੀ ਸ਼ਾਮ ਅਤੇ ਉਸ ਤੋਂ ਅਗਲੇ ਦਿਨ ਵੱਖ-ਵੱਖ ਕਾਰਵਾਈਆਂ ਦੌਰਾਨ ਪੁਲਿਸ ਨੇ ਸਰੀ, ਡੈਲਟਾ, ਐਬਟਸਫੋਰਡ ਅਤੇ ਨੋਵਾ ਸਕੋਸ਼ੀਆ ਦੇ ਨੌਜਵਾਨਾਂ ਨੂੰ ਫੜਿਆ, ਜਿਨ੍ਹਾਂ ਵਿਚੋਂ ਕੁਝ ਨੌਜਵਾਨ ਉੱਥੇ ਇੱਕ rap ਵੀਡੀਓ ਫਿਲਮਾਉਣ ਆਏ ਸਨ ਜਦੋਂ ਕਿ ਇੱਕ ਗਰੁੱਪ ਕੋਲੋਂ ਗੈਰ-ਕਾਨੂੰਨੀ ਹਥਿਆਰਾਂ ਦੇ ਨਾਲ-ਨਾਲ ਗੱਡੀਆਂ ਵਿਚ ਖੁੱਲ੍ਹੀ ਸ਼ਰਾਬ ਵੀ ਬਰਾਮਦ ਹੋਈ।

ਪੁਲਿਸ ਨੇ ਇਨ੍ਹਾਂ ਸਾਰੇ ਮਾਮਲਿਆਂ ਵਿਚ ਕਾਰਵਾਈ ਕਰਦੇ ਹੋਏ ਰਾਈਫਲਾਂ, ਸ਼ਾਟਗਨ ਅਤੇ ਇੱਕ ਪਾਬੰਦੀਸ਼ੁਦਾ ਹਥਿਆਰ ਸਮੇਤ 15 ਗੰਨਜ਼ ਜ਼ਬਤ ਕੀਤੀਆਂ ਅਤੇ ਐਬਟਸਫੋਰਡ ਦੇ ਦੋ 21 ਸਾਲਾ ਨੌਜਵਾਨਾਂ ਨੂੰ ਨੌ ਸ਼ੂਟਿੰਗ ਏਰੀਏ ਵਿਚ ਫਾਇਰਿੰਗ ਕਰਨ ਲਈ $690 ਦਾ ਜੁਰਮਾਨਾ ਕੀਤਾ। ਡੈਲਟਾ ਦੇ ਇੱਕ 27 ਸਾਲਾ ਅਤੇ ਸਰੀ ਦੇ ਇੱਕ 26 ਸਾਲਾ ਨੌਜਵਾਨ ਕੋਲੋਂ 4 ਗੰਨ ਜ਼ਬਤ ਹੋਈਆਂ, ਜੋ ਮੌਕੇ 'ਤੇ ਫਾਇਰਿੰਗ ਕਰ ਰਹੇ ਸਨ। ਇਸ ਤੋਂ ਪੁਲਿਸ ਨੇ ਸਰੀ ਅਤੇ ਨੋਵਾ ਸਕੋਸ਼ੀਆ ਦੇ ਦੋ ਹੋਰ ਨੌਜਵਾਨਾਂ 'ਤੇ ਕਾਰਵਾਈ ਕੀਤੀ, ਜੋ ਸ਼ਾਟਗਨ ਨਾਲ ਉਥੇ ਮੌਜੂਦ ਸਨ।

ਮਿਸ਼ਨ ਪੁਲਿਸ ਨੇ ਕਿਹਾ ਕਿ ਫੋਰੈਸਟ ਸਰਵਿਸ ਰੋਡ ਇਲਾਕੇ ਵਿਚ ਸੜਕ ਦੇ 400 ਮੀਟਰ ਘੇਰੇ ਅੰਦਰ ਮਨੋਰੰਜਨ ਲਈ ਗੋਲੀ ਚਲਾਉਣਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ ਅਤੇ ਅਜਿਹਾ ਕਰਨ ਵਾਲਿਆਂ ਨੂੰ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੁਲਿਸ ਮੁਤਾਬਕ, ਇਸ ਪੂਰੀ ਕਾਰਵਾਈ ਵਿਚ ਮੌਕੇ 'ਤੇ ਕੁੱਲ 21 ਨੌਜਵਾਨਾਂ ਵਿਚੋਂ 4 ਸਿੱਧੇ ਤੌਰ 'ਤੇ ਸ਼ੂਟਿੰਗ ਵਿਚ ਸ਼ਾਮਲ ਸਨ।

Latest news

b-c-considers-cutting-development-charges-to-spur-housing-construction-in-high-growth-communities
Punjabi

ਬੀ.ਸੀ. ਸਰਕਾਰ ਕਰੇਗੀ ਨਵੇਂ ਘਰਾਂ ਦੀ ਉਸਾਰੀ ਲਈ Development Cost Charges ਵਿੱਚ ਕਟੌਤੀ

ਬੀ.ਸੀ. ਸਰਕਾਰ ਵਲੋਂ ਸੂਬੇ ਦੇ ਉੱਚ-ਵਿਕਾਸ ਵਾਲੇ ਖੇਤਰ ਵਿਚ ਨਵੇਂ ਘਰਾਂ ਦੀ ਉਸਾਰੀ ਨੂੰ ਬੂਸਟ ਦੇਣ ਲਈ development cost charges ਵਿਚ ਕਟੌਤੀ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ। ਹਾਊਸਿੰਗ ਮੰਤਰੀ ਕ੍ਰਿਸਟੀਨ ਬੋਇਲ ਨੇ ਇਸ ਸਬੰਧੀ ਫੈਡਰਲ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੋਣ ਦੀ ਪੁਸ਼ਟੀ ਕੀਤੀ ਹੈ, ਉਹਨਾਂ ਮੁਤਾਬਕ, ਇਸ ਕਦਮ ਦਾ ਮਕਸਦ ਆਬਾਦੀ ਦੇ ਹਿਸਾਬ ਨਾਲ ਤੇਜ਼ੀ ਨਾਲ ਵਧ ਰਹੇ ਸ਼ਹਿਰਾਂ ਵਿਚ multi-housing units ਲਈ ਫੀਸਾਂ ਵਿਚ 50 ਫੀਸਦੀ ਤੱਕ ਕਟੌਤੀ ਕਰਨਾ ਹੈ ਅਤੇ ਇਸ ਨਾਲ ਸ਼ਹਿਰਾਂ ਨੂੰ ਹੋਣ ਵਾਲੀ ਫੰਡਾਂ ਦੀ ਘਾਟ ਦੀ ਭਰਪਾਈ ਲਈ ਰਸਤੇ ਖੋਜੇ ਜਾ ਰਹੇ ਹਨ।
two-correctional-officers-and-inmate-die-during-transfer-from-edmonton-womens-prison-csc-says
Punjabi

ਐਡਮਿੰਟਨ ਮਹਿਲਾ ਜੇਲ੍ਹ ਤੋਂ ਕੈਦੀ ਦੇ ਤਬਾਦਲੇ ਦੌਰਾਨ ਦੋ ਅਧਿਕਾਰੀਆਂ ਅਤੇ ਇੱਕ ਕੈਦੀ ਦੀ ਮੌਤ: CSC

ਐਡਮਿੰਟਨ ਇੰਸਟੀਚਿਊਟ ਫਾਰ ਵੂਮੈਨ ਤੋਂ ਇੱਕ ਕੈਦੀ ਨੂੰ ਟ੍ਰਾਂਸਫਰ ਕਰਨ ਦੌਰਾਨ ਵਾਪਰੇ ਸੜਕ ਹਾਦਸੇ ਵਿੱਚ ਦੋ ਸੁਧਾਰਾਤਮਕ ਅਧਿਕਾਰੀ ਅਤੇ ਇੱਕ ਕੈਦੀ ਦੀ ਮੌਤ ਹੋ ਗਈ ।
cbsa-spent-nearly-1-million-on-private-jets-for-deportation-and-detainee-transfers-report-says
Punjabi

ਸੀਬੀਐੱਸਏ ਨੇ ਡਿਪੋਰਟੇਸ਼ਨ ਅਤੇ ਬੰਦੀ ਤਬਦੀਲੀਆਂ ਲਈ ਦੋ ਸਾਲਾਂ ਵਿੱਚ ਪ੍ਰਾਈਵੇਟ ਜੈੱਟਾਂ 'ਤੇ ਲਗਭਗ 10 ਲੱਖ ਡਾਲਰ ਖਰਚੇ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰਨ ਜਾਂ ਦੇਸ਼ ਦੇ ਅੰਦਰ ਹੀ detention facilities ਵਿਚ ਤਬਦੀਲ ਕਰਨ ਲਈ ਦੋ ਸਾਲਾਂ ਵਿਚ ਪ੍ਰਾਈਵੇਟ ਲਗਜ਼ਰੀ ਜੈਟ 'ਤੇ ਲਗਭਗ $1-ਮਿਲੀਅਨ ਖਰਚ ਕੀਤੇ ਜਾਣ ਦਾ ਖੁਲਾਸਾ ਹੋਇਆ ਹੈ। ਗਲੋਬ ਐਂਡ ਮੇਲ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ CBSA ਦੇ ਅੰਦਰੂਨੀ ਦਸਤਾਵੇਜ਼ ਤੋਂ ਪਤਾ ਲੱਗਾ ਹੈ ਕਿ ਜਨਵਰੀ 2022 ਵਿਚ ਏਜੰਸੀ ਨੇ ਤਿੰਨ ਵਿਅਕਤੀਆਂ ਨੂੰ ਡਿਪੋਰਟ ਕਰਨ ਲਈ Dassault Falcon 900EX ਨਾਮ ਦਾ ਇੱਕ ਫ੍ਰੈਂਚ ਪ੍ਰਾਈਵੇਟ ਜੈੱਟ ਕਿਰਾਏ 'ਤੇ ਲਿਆ, ਜਿਸ 'ਤੇ $438,000 ਦਾ ਖਰਚਾ ਆਇਆ। ਇਹ ਜੈੱਟ ਆਮ ਤੌਰ 'ਤੇ ਦੁਨੀਆ ਦੇ ਅਮੀਰ ਲੋਕਾਂ ਦੀ ਪਸੰਦ ਮੰਨਿਆ ਜਾਂਦਾ ਹੈ।
rcmp-seek-publics-help-after-suspected-series-of-fires-at-kelowna-park
Punjabi

ਕੈਲੋਨਾ ਦੇ ਗੋਫਰ ਕਰੀਕ ਲੀਨੀਅਰ ਪਾਰਕ 'ਚ ਲੜੀਵਾਰ ਸ਼ੱਕੀ ਅੱਗਾਂ ਦੀ ਜਾਂਚ ਜਾਰੀ, RCMP ਨੇ ਲੋਕਾਂ ਤੋਂ ਮੰਗੀ ਮਦਦ

ਕੈਲੋਨਾ ਵਿਚ ਗੋਫਰ ਕਰੀਕ ਲੀਨੀਅਰ ਪਾਰਕ ਵਿਚ ਲੜੀਵਾਰ ਅੱਗਾਂ ਲਗਾਉਣ ਦੀਆਂ ਸ਼ੱਕੀਆਂ ਘਟਨਾਵਾਂ ਹੋਈਆਂ ਹਨ, ਜਿਸ ਦੇ ਸਬੰਧ ਵਿਚ ਆਰ.ਸੀ.ਐਮ.ਪੀ. ਵਲੋਂ ਲੋਕਾਂ ਤੋਂ ਜਾਂਚ ਵਿਚ ਸਹਿਯੋਗ ਦੀ ਮੰਗ ਕੀਤੀ ਗਈ ਹੈ। ਪੁਲਿਸ ਮੁਤਾਬਕ, ਬੁੱਧਵਾਰ ਸ਼ਾਮ ਲਗਭਗ 5:30 ਵਜੇ ਪਾਰਕ ਅੰਦਰ ਬਹੁਤ ਹੀ ਨੇੜੇ-ਨੇੜੇ ਕਈ ਛੋਟੀਆਂ ਅੱਗਾਂ ਲੱਗੀਆਂ ਹੋਈਆਂ ਮਿਲੀਆਂ ਸਨ।
nova-scotia-to-ban-e-bikes-and-e-scooters-for-children-under-14-starting-this-fall
Punjabi

ਨੋਵਾ ਸਕੋਸ਼ੀਆ 'ਚ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਈ-ਬਾਈਕ ਅਤੇ ਈ-ਸਕੂਟਰ ਚਲਾਉਣ 'ਤੇ ਲੱਗੀ ਪਾਬੰਦੀ

ਨੋਵਾ ਸਕੋਸ਼ੀਆ ਇਸ ਫਾਲ ਤੋਂ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਈ-ਬਾਈਕ ਅਤੇ ਈ-ਸਕੂਟਰ ਚਲਾਉਣ 'ਤੇ ਪਾਬੰਦੀ ਲਗਾਉਣ ਜਾ ਰਿਹਾ ਹੈ। ਸੂਬੇ ਦੇ ਲੋਕ ਨਿਰਮਾਣ ਮੰਤਰੀ ਫਰੈੱਡ ਟਿਲੀ ਨੇ ਐਲਾਨ ਕੀਤਾ ਕਿ ਇਹ ਉਮਰ ਦਾ ਨਿਯਮ ਸੂਬੇ ਦੇ 'ਟ੍ਰੈਫਿਕ ਸੇਫਟੀ ਐਕਟ' ਵਿਚ ਕੀਤੇ ਜਾ ਰਹੇ ਕਈ ਬਦਲਾਵਾਂ ਦਾ ਹਿੱਸਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link