22.17C Vancouver
ADS

Aug 6, 2021 9:11 AM -

ਮਾਨਸੂਨ ਇਜਲਾਸ: ਰਾਜ ਸਭਾ ਦੀ ਕਾਰਵਾਈ ਕੱਲ ਸਵੇਰੇ 11 ਵਜੇ ਤੱਕ ਹੋਈ ਮੁਲਤਵੀ

Share On
monsoon-session-rajya-sabha-adjourned-till-11-am-tomorrow
Monsoon Session: Rajya Sabha adjourned till 11 am tomorrow

ਸ਼ੁੱਕਰਵਾਰ ਨੂੰ ਰਾਜ ਸਭਾ ਦੀ ਕਾਰਵਾਈ ਨੂੰ, ਵਿਰੋਧੀ ਐੱਮਪੀਜ਼ ਵੱਲੋਂ ਕੀਤੇ ਗਏ ਹੰਗਾਮੇ ਕਰਕੇ ਕੱਲ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ।

ਅੱਜ ਪਹਿਲਾਂ, ਵਿਰੋਧੀ ਧਿਰ ਦੇ ਐੱਮਪੀਜ਼ ਨੇ ਰਾਜ ਸਭਾ ਵਿੱਚ ਪੈਗੈਸਸ ਪ੍ਰੌਜੈਕਟ ਦੀਆਂ ਮੀਡੀਆ ਰਿਪੋਰਟਾਂ 'ਤੇ ਹੰਗਾਮਾ ਕੀਤਾ ਅਤੇ 'ਪੈਗੈਸਸ ਦਾ ਖੁਲਾਸਾ' ਕਰਨ ਦੇ ਨਾਅਰੇ ਲਾਏ।

ਨਵੇਂ ਖੇਤੀ ਕਾਨੂੰਨਾਂ ਨੂੰ ਲੈਕੇ ਚੱਲ ਰਹੇ ਕਿਸਾਨੀ ਸੰਘਰਸ਼ ਦੇ ਮੁੱਦੇ 'ਤੇ ਕਾਂਗਰਸ ਦੇ ਐੱਮਪੀ ਦੀਪੇਂਦਰ ਸਿੰਘ ਹੁੱਡਾ ਨੇ ਅੱਜ ਸ਼ੁੱਕਰਵਾਰ ਨੂੰ, ਰਾਜ ਸਭਾ ਵਿੱਚ 'ਕਾਰਵਾਈ ਨੂੰ ਮੁਲਤਵੀ' ਕਰਨ ਦਾ ਨੋਟਿਸ ਦਿੱਤਾ।

ਨੋਟਿਸ ਵਿੱਚ ਹੁੱਡਾ ਨੇ ਆਖਿਆ,"ਸਿਤੰਬਰ,2020 ਨੂੰ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਵੱਖਰੀ ਤਰਾਂ ਦੇ ਹਾਲਾਤ ਹੋਣ ਕਰਕੇ ਐਵਾਨ ਨੂੰ ਇਸ 'ਤੇ ਚਰਚਾ ਕਰਨੀ ਚਾਹੀਦੀ ਹੈ।"

ਉਨ੍ਹਾਂ ਆਖਿਆ ਕਿ ਲਗਭਗ ਬੀਤੇ 8 ਮਹੀਨਿਆਂ ਤੋਂ ਲੱਖਾਂ ਹੀ ਕਿਸਾਨ, ਕੜਾਕੇ ਦੀ ਠੰਢ, ਤਪਦੀ ਗਰਮੀ ਅਤੇ ਹੁਣ ਮਾਨਸੂਨ 'ਚ ਖੁੱਲੇ ਅਸਮਾਨ ਹੇਠਾਂ, ਕੌਮੀ ਰਾਜਧਾਨੀ ਦੇ ਬਾਰਡਰਾਂ 'ਤੇ ਧਰਨਾ ਦੇ ਰਹੇ ਹਨ।

ਹੁੱਡਾ ਦੇ ਨੋਟਿਸ ਵਿੱਚ ਇਹ ਜ਼ਿਕਰ ਵੀ ਕੀਤਾ ਗਿਆ ਕਿ ਕਿਸਾਨ ਜਥੇਬੰਦੀਆਂ ਮੁਤਾਬਕ, ਧਰਨੇ ਦੌਰਾਨ 500 ਤੋਂ ਵੀ ਵੱਧ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ।

"ਜਮਹੂਰੀ ਮੁਲਕ ਹੋਣ ਦੇ ਨਾਤੇ, ਸਾਡੀ ਪਾਰਲੀਮੈਂਟ ਲੋਕਾਂ ਦੀ ਇੱਛਾ ਅਤੇ ਲੋਕਾਂ ਦੀ ਪ੍ਰਤੀਨਿਧੀ ਹੈ ਅਤੇ ਇਹ ਸਾਡਾ ਫਰਜ਼ ਹੈ ਕਿ ਜਮਹੂਰੀਅਤ ਦੇ ਇਸ ਮੰਦਰ ਵਿੱਚ ਉਨ੍ਹਾਂ ਦੇ ਮੁੱਦੇ ਚੁੱਕੀਏ। ਇਸ ਲਈ ਮੈਂ, ਤੁਹਾਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਐਵਾਨ ਦੀ ਕਾਰਵਾਈ ਮੁਲਤਵੀ ਕੀਤੀ ਜਾਵੇ, ਤਾਂ ਜੋ ਰਾਜ ਸਭਾ 'ਚ ਇਸ ਮੁੱਦੇ 'ਤੇ ਚਰਚਾ ਕੀਤੀ ਜਾ ਸਕੇ,"ਨੋਟਿਸ ਵਿੱਚ ਅੱਗੇ ਲਿਖਿਆ ਸੀ।

ਵੀਰਵਾਰ ਨੂੰ ਵੀ ਐਵਾਨ ਦੀ ਕਾਰਵਾਈ ਕਈ ਵਾਰੀ ਰੋਕਣੀ ਪਾਈ।

ਬੁੱਧਵਾਰ ਨੂੰ , ਪੈਗੈਸਸ ਜਾਸੂਸੀ ਮੁੱਦੇ 'ਤੇ ਸਵੇਰ ਨੂੰ ਰਾਜ ਸਭਾ ਵਿੱਚ ਹੰਗਾਮਾ ਕਰਨ 'ਤੇ, ਛੇ ਟੀਐੱਮਸੀ ਐੱਮਪੀਜ਼ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ।

ਦੱਸਣਯੋਗ ਹੈ ਕਿ ਵਿਰੋਧੀ ਧਿਰ ਵੱਲੋਂ ਕਿਸਾਨੀ ਸੰਘਰਸ਼, ਪੈਗੈਸਸ ਜਾਸੂਸੀ, ਕੋਵਿਡ-19 ਅਤੇ ਮਹਿੰਗਾਈ ਦੇ ਮੁੱਦਿਆਂ 'ਤੇ ਲਗਾਤਾਰ ਹੰਗਾਮਾ ਕਰਨ ਕਰਕੇ, ਪਾਰਲੀਮੈਂਟ ਦੇ ਦੋਵਾਂ ਐਵਾਨਾਂ ਦੀ ਕਾਰਵਾਈ ਵਿੱਚ ਵੱਡੇ ਪੱਧਰ 'ਤੇ ਵਿਘਨ ਪਿਆ।

ਮਾਨਸੂਨ ਇਜਲਾਸ 19 ਜੁਲਾਈ ਨੂੰ ਸ਼ੁਰੂ ਹੋਇਆ ਸੀ ਅਤੇ ਇਹ 13 ਅਗਸਤ ਤੱਕ ਚੱਲੇਗਾ।

Latest news

four-arrested-after-alleged-200-000-casino-fraud-scheme-in-vancouver
Punjabi

ਵੈਨਕੂਵਰ ਕੈਸੀਨੋ ਤੋਂ ਕਥਿਤ $200,000 ਦੀ ਧੋਖਾਧੜੀ ਮਾਮਲੇ ਵਿੱਚ ਚਾਰ ਗ੍ਰਿਫ਼ਤਾਰ

ਬੀ.ਸੀ. ਦੀ ਕੰਬਾਇਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ Joint Illegal Gaming Investigation Team ਨੇ ਸੂਬੇ ਦੇ casinos ਵਿਚ ਖੇਡ ਦੌਰਾਨ ਚੱਲ ਰਹੇ ਫਰੌਡ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਵੈਨਕੂਵਰ ਤੋਂ ਦੋ ਔਰਤਾਂ ਸਮੇਤ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਔਫੀਸਰ ਦਾ ਮੰਨਣਾ ਹੈ ਕਿ ਇਸ ਫਰੌਡ ਜ਼ਰੀਏ ਬੀ. ਸੀ. ਦੇ ਕੈਸੀਨੋ ਨਾਲ $200,000 ਦੀ ਧੋਖਾਧੜੀ ਕੀਤੀ ਗਈ ਹੋ ਸਕਦੀ ਹੈ।
pm-mark-carney-calls-for-renewed-canada-u-s-partnership-during-new-york-speech
Punjabi

ਨਿਊਯਾਰਕ ਭਾਸ਼ਣ ਦੌਰਾਨ ਪੀ.ਐਮ. ਕਾਰਨੀ ਨੇ ਅਮਰੀਕਾ ਨਾਲ ਨਵੀਂ ਅਤੇ ਮਜ਼ਬੂਤ ​​ਭਾਈਵਾਲੀ ਬਣਾਉਣ ਦਾ ਦਿੱਤਾ ਸੱਦਾ

ਪੀ.ਐਮ.ਮਾਰਕ ਕਾਰਨੀ ਨੇ ਨਿਊਯਾਰਕ ਵਿਚ ਇੱਕ ਅਹਿਮ ਭਾਸ਼ਣ ਦੌਰਾਨ ਅਮਰੀਕਾ ਨੂੰ ਕੈਨੇਡਾ ਨਾਲ ਇੱਕ ਨਵੀਂ ਅਤੇ ਮਜ਼ਬੂਤ ​​ਭਾਈਵਾਲੀ ਬਣਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗਲੋਬਲ ਮੁਕਾਬਲੇ ਦੇ ਇਸ ਦੌਰ ਵਿਚ ਦੋਹਾਂ ਮੁਲਕਾਂ ਨੂੰ ਸਾਂਝੇ ਭਵਿੱਖ ਲਈ ਵਿਸ਼ੇਸ਼ ਸੈਕਟਰ ਵਿਚ ਆਪਸੀ ਸਹਿਯੋਗ ਨੂੰ ਸਥਾਪਿਤ ਕਰਨ ਦੀ ਲੋੜ ਹੈ।
u-s-canada-and-mexico-announce-joint-ebola-travel-measures-ahead-of-fifa-world-cup
Punjabi

ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਨੇ ਫੀਫਾ ਵਿਸ਼ਵ ਕੱਪ ਤੋਂ ਪਹਿਲਾਂ ਸਾਂਝੇ ਈਬੋਲਾ ਯਾਤਰਾ ਉਪਾਵਾਂ ਦਾ ਕੀਤਾ ਐਲਾਨ

ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਨੇ ਈਬੋਲਾ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਅਫਰੀਕਾ ਦੇ ਉੱਚ-ਖਤਰੇ ਵਾਲੇ ਖੇਤਰਾਂ ਤੋਂ ਫੀਫਾ ਵਰਲਡ ਕੱਪ ਲਈ ਆਉਣ ਵਾਲੇ ਯਾਤਰੀਆਂ ਲਈ ਸਾਂਝੇ ਯਾਤਰਾ ਸਿਹਤ ਕਦਮਾਂ ਦਾ ਐਲਾਨ ਕੀਤਾ ਹੈ। ਤਿੰਨਾਂ ਦੇਸ਼ਾਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਉੱਤਰੀ ਅਮਰੀਕਾ ਵਿੱਚ ਹੋਣ ਵਾਲੇ ਵਰਲਡ ਕੱਪ ਦੌਰਾਨ ਨਾਗਰਿਕਾਂ ਅਤੇ ਸੈਲਾਨੀਆਂ ਦੀ ਸਿਹਤ ਅਤੇ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ।
conservative-mp-introduces-bill-to-repeal-b-c-oil-tanker-ban
Punjabi

ਬੀ.ਸੀ. ਟੈਂਕਰ ਪਾਬੰਦੀ ਹਟਾਉਣ ਲਈ ਕੰਜ਼ਰਵੇਟਿਵ ਐਮਪੀ ਵੱਲੋਂ ਪ੍ਰਾਈਵੇਟ ਮੈਂਬਰ ਬਿੱਲ ਪੇਸ਼

ਬੀ.ਸੀ.ਕੋਸਟ ਤੱਕ ਐਲਬਰਟਾ ਤੋਂ ਤੇਲ ਪਾਈਪਲਾਈਨ ਦਾ ਰਾਹ ਪੱਧਰ ਕਰਨ ਲਈ ਕੈਲਗਰੀ ਸਿਗਨਲ ਹਿੱਲ ਤੋਂ ਕੰਜ਼ਰਵੇਟਿਵ ਐਮਪੀ ਡੇਵਿਡ ਮੈਕੇਂਜ਼ੀ ਨੇ ਹਾਊਸ ਔਫ ਕੌਮਨਜ਼ ਵਿਚ ਇੱਕ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਹੈ, ਜੋ ਇਸ ਸਮੇਂ ਦੂਜੀ ਰੀਡਿੰਗ ਵਿਚ ਹੈ, ਉਨ੍ਹਾਂ ਵਲੋਂ ਬਿੱਲ ਸੀ -264 ਵਿਚ ਤੇਲ ਟੈਂਕਰਾਂ 'ਤੇ ਪਾਬੰਦੀ ਹਟਾਉਣ ਦੀ ਮੰਗ ਕੀਤੀ ਗਈ ਹੈ।
ucp-backs-alberta-remaining-in-canada-after-public-split-over-separation-stance
Punjabi

ਪ੍ਰੀਮੀਅਰ ਸਮਿਥ ਤੇ ਉਨ੍ਹਾਂ ਦੀ ਪਾਰਟੀ ਵਿਚਕਾਰ ਵੱਖਵਾਦੀ ਵਿਚਾਰਧਾਰਾ ਨੂੰ ਲੈ ਕੇ ਬਣੀ ਸਹਿਮਤੀ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਉਨ੍ਹਾਂ ਦੀ ਆਪਣੀ ਹੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਵਿਚਾਲੇ ਚੱਲ ਰਿਹਾ ਕੈਨੇਡਾ ਤੋਂ ਵੱਖ ਹੋਣ ਦਾ ਵਿਵਾਦ ਖ਼ਤਮ ਹੋ ਗਿਆ ਹੈ, ਜਿਸ ਵਿੱਚ ਪ੍ਰੀਮੀਅਰ ਦੀ ਜਿੱਤ ਹੋਈ ਹੈ।ਇਸ ਫਾਲ ਵਿੱਚ ਹੋਣ ਵਾਲੇ ਰੈਫਰੈਂਡਮ ਤੋਂ ਪਹਿਲਾਂ ਪ੍ਰੀਮੀਅਰ ਸਮਿਥ ਅਤੇ ਪਾਰਟੀ ਪ੍ਰਧਾਨ ਰੌਬ ਸਮਿਥ ਇਸ ਗੱਲ ਨੂੰ ਲੈ ਕੇ ਆਹਮੋ-ਸਾਹਮਣੇ ਸਨ ਕਿ ਪਾਰਟੀ ਐਲਬਰਟਾ ਦੇ ਕੈਨੇਡਾ ਵਿੱਚ ਰਹਿਣ ਦੇ ਪੱਖ ਵਿੱਚ ਹੈ ਜਾਂ ਨਹੀਂ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link