Jan 22, 2021 9:34 PM -

ਵੈਨਕੂਵਰ 'ਚ ਵਧੇਰੇ ਇੰਡੋਰ ਥਾਵਾਂ ਖੋਲੀਆਂ ਜਾ ਰਹੀਆਂ ਹਨ, ਤਾਂ ਜੋ ਬੇਘਰ ਲੋਕਾਂ ਨੂੰ ਸ਼ੈਲਟਰ ਪ੍ਰਦਾਨ ਕੀਤਾ ਜਾ ਸਕੇ।
ਅਜਿਹਾ ਉਸ ਵੇਲੇ ਕੀਤਾ ਜਾ ਰਿਹਾ ਹੈ, ਜਦ ਇਸ ਵੀਕਐਂਡ ਦੌਰਾਨ ਇਲਾਕੇ 'ਚ ਬਰਫਬਾਰੀ ਦੇ ਦਸਤਕ ਦੇਣ ਦਾ ਅਨੁਮਾਨ ਹੈ।
ਸਿਟੀ ਦਾ ਕਹਿਣਾ ਹੈ ਕਿ 3 ਲੋਕੇਸ਼ਨਾਂ 'ਤੇ ਸੈਂਟਰ ਖੋਲ੍ਹੇ ਜਾਣਗੇ।
ਪੋਵੈਲ ਸਟ੍ਰੀਟ ਗੇਟਵੇਅ, ਵੈਨਕੂਵਰ ਐਕੁਐਟੀਕ ਸੈਂਟਰ ਅਤੇ ਕਰੀਕਸਾਈਡ ਕਮਿਊਨਿਟੀ ਸੈਂਟਰ 'ਚ ਵਾਰਮਿੰਗ ਸੈਂਟਰ ਖੋਲ੍ਹੇ ਜਾਣਗੇ।
ਅੱਜ ਤੋਂ ਸ਼ੁਰੂ ਹੋ ਕੇ ਅਗਲੇ ਬੁੱਧਵਾਰ ਤੱਕ ਇਸ ਨੂੰ ਜਾਰੀ ਰੱਖਿਆ ਜਾਵੇਗਾ।
ਬਿਆਨ 'ਚ ਦੱਸਿਆ ਗਿਆ ਕਿ ਇਹ ਸੈਂਟਰ ਉਸ ਵੇਲੇ ਐਕਟੀਵੇਟ ਕੀਤੇ ਜਾਂਦੇ ਹਨ, ਜਦ ਸਰਦੀ ਦੇ ਮਹੀਨਿਆਂ ਦੌਰਾਨ ਲੋਕਾਂ ਦੀ ਜਾਨ ਬਚਾਉਣ ਲਈ ਕਦਮ ਚੁੱਕਣ ਦੀ ਲੋੜ ਹੁੰਦੀ ਹੈ।
ਇਹ ਵੀ ਜਾਣਕਾਰੀ ਦਿੱਤੀ ਗਈ ਕਿ ਸਿਟੀ ਕੋਲ 100 ਤੋਂ ਵਧੇਰੇ ਵਾਹਨ, 3,000 ਟਨ ਨਮਕ ਅਤੇ ਸੈਂਕੜਿਆਂ ਦੀ ਗਿਣਤੀ 'ਚ ਸਟਾਫ਼ ਹੈ, ਜੋ ਕਿ ਸ਼ਹਿਰ ਦੀਆਂ ਸਟ੍ਰੀਟਸ, ਸਾਈਡਵਾਕਸ ਅਤੇ ਬਾਈਕ ਲੇਨਸ ਨੂੰ ਸਾਫ ਰੱਖਣ 'ਚ ਮਦਦ ਕਰਨਗੇ।




