17.57C Vancouver
ADS

Jul 15, 2024 2:34 PM - Connect Newsroom

ਖਡੂਰ ਸਾਹਿਬ ਤੋਂ ਐੱਮ.ਪੀ. ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਲਿਖੀ ਚਿੱਠੀ

Share On
mp-from-khadur-sahib-amritpal-singh-write-a-letter-to-the-lok-sabha-speaker
It is to be noted that recently Amritpal Singh was sworn in as a Member of Parliament, immediately after which he was again sent to jail.

ਪੰਜਾਬ ਦੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਡਿਬਰੂਗੜ੍ਹ ਜੇਲ੍ਹ ਤੋਂ ਲੋਕ ਸਭਾ ਸਪੀਕਰ ਨੂੰ ਇੱਕ ਚਿੱਠੀ ਲਿਖੀ ਹੈ। ਉਨ੍ਹਾਂ ਲਿਖਿਆ ਹੈ ਕਿ 22 ਜੁਲਾਈ ਨੂੰ ਲੋਕ ਸਭਾ ਦਾ ਮੌਨਸੂਨ ਸੈਸ਼ਨ ਸ਼ੁਰੂ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਇਸ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ।

ਗੌਰਤਲਬ ਹੈ ਕਿ ਹਾਲ ਹੀ ਵਿਚ ਅੰਮ੍ਰਿਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ ਸੀ, ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਮੁੜ ਜੇਲ੍ਹ ਭੇਜ ਦਿੱਤਾ ਗਿਆ ਸੀ। ਉਨ੍ਹਾਂ ਨੂੰ 1 ਸਾਲ 2 ਮਹੀਨੇ ਤੇ 12 ਦਿਨਾਂ ਬਾਅਦ ਡਿਬਰੂਗੜ੍ਹ ਜੇਲ੍ਹ ਤੋਂ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਲਈ ਬਾਹਰ ਲਿਆਂਦਾ ਗਿਆ ਸੀ।

ਅੰਮ੍ਰਿਤਪਾਲ ਨੂੰ ਮੌਨਸੂਨ ਸੈਸ਼ਨ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਮਿਲਦੀ ਹੈ ਜਾਂ ਨਹੀਂ ਇਹ ਦੇਖਣਾ ਹੋਵੇਗਾ। ਪੰਜਾਬ ਪੁਲਿਸ ਨੇ 23 ਅਪ੍ਰੈਲ ਨੂੰ ਅੰਮ੍ਰਿਤਪਾਲ ਨੂੰ ਮੋਗਾ ਤੋਂ ਗ੍ਰਿਫਤਾਰ ਕੀਤਾ ਸੀ। ਉਦੋਂ ਤੋਂ ਉਹ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ।

Latest news

jason-kenney-links-ucp-calgary-shaw-defeat-to-alberta-separation-debate
Punjabi

ਸਾਬਕਾ ਪ੍ਰੀਮੀਅਰ ਜੈਸਨ ਕੈਨੀ ਨੇ ਕੈਲਗਰੀ-ਸ਼ਾਅ ’ਚ UCP ਦੀ ਹਾਰ ਨੂੰ ਸੈਪਰੇਸ਼ਨ ਰਿਫਰੈਂਡਮ ਨਾਲ ਜੋੜਿਆ

ਐਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੈਨੀ ਨੇ ਕੈਲਗਰੀ-ਸ਼ਾਅ ਦੀ ਉਪ-ਚੋਣ ਵਿੱਚ ਯੂ.ਸੀ.ਪੀ. ਦੀ ਹਾਰ ਨੂੰ ਆਉਣ ਵਾਲੇ ਸੈਪਰੇਸ਼ਨ ਰਿਫਰੈਂਡਮ ਨਾਲ ਜੋੜਿਆ ਹੈ।ਉਨ੍ਹਾਂ ਅਨੁਸਾਰ ਕੈਨੇਡਾ ਤੋਂ ਵੱਖ ਹੋਣ ਦੀ ਬਹਿਸ ਕੰਜ਼ਰਵੇਟਿਵ ਵੋਟਰਾਂ ਨੂੰ ਪਰ੍ਹੇ ਕਰ ਰਹੀ ਹੈ, ਜੋ ਕੈਨੇਡਾ ਨੂੰ ਵੀ ਪਿਆਰ ਕਰਦੇ ਹਨ। ਇਸ ਮੁੱਦੇ ਕਾਰਨ ਨਾਰਾਜ਼ ਰਾਸ਼ਟਰਵਾਦੀ ਸਮਰਥਕ ਵਿਰੋਧੀ ਧਿਰ ਜਿਵੇਂ ਕਿ ਐਨ.ਡੀ.ਪੀ. ਵੱਲ ਜਾ ਰਹੇ ਹਨ।
rising-oil-prices-raise-odds-of-bank-of-canada-rate-hike
Punjabi

ਵੱਧਦੀਆਂ ਤੇਲ ਕੀਮਤਾਂ ਕਾਰਨ ਬੈਂਕ ਔਫ ਕੈਨੇਡਾ ਵੱਲੋਂ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ

ਕੈਨੇਡਾ ਦਾ ਸੈਂਟਰਲ ਬੈਂਕ ਆਉਣ ਵਾਲੇ ਮਹੀਨਿਆਂ ਵਿਚ ਵਿਆਜ ਦਰਾਂ ਵਧਾ ਸਕਦਾ ਹੈ। ਗਲੋਬਲ ਪੱਧਰ ’ਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਬੈਂਕ ਔਫ ਕੈਨੇਡਾ ਵੱਲੋਂ ਦਸੰਬਰ ਵਿਚ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ ਵੱਧ ਰਹੀ ਹੈ। ਹਾਲਾਂਕਿ, ਪਿਛਲੇ ਮਹੀਨੇ ਦੌਰਾਨ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ 3 ਫੀਸਦੀ ’ਤੇ ਸਥਿਰ ਰਹੀ ਹੈ ਪਰ ਮਾਹਰ ਚਿਤਾਵਨੀ ਦੇ ਰਹੇ ਹਨ ਕਿ ਮਹਿੰਗਾਈ ਨੂੰ ਵਧਾਉਣ ਵਿਚ ਹੁਣ ਤੇਲ ਮੁੱਖ ਭੂਮਿਕਾ ਵਿਚ ਆ ਗਿਆ ਹੈ।
carney-announces-major-tax-break-to-boost-business-investment
Punjabi

ਕਾਰਨੀ ਸਰਕਾਰ ਵੱਲੋਂ ਨਵੇਂ ਨਿਵੇਸ਼ ’ਤੇ ਵੱਡੀ ਟੈਕਸ ਛੋਟ ਦਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਵਾਂ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਲਈ ਭਾਰੀ ਟੈਕਸ ਕਟੌਤੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਕੰਪਨੀਆਂ ਮਸ਼ੀਨਰੀ, ਸਾਜ਼ੋ-ਸਾਮਾਨ ਅਤੇ ਤਕਨਾਲੋਜੀ ਵਰਗੇ ਨਵੇਂ ਨਿਵੇਸ਼ ਦੀ ਪੂਰੀ 100 ਫ਼ੀਸਦੀ ਲਾਗਤ ਨੂੰ ਤੁਰੰਤ ਟੈਕਸ ਛੋਟ ਵਜੋਂ ਕਲੇਮ ਕਰ ਸਕਦੀਆਂ ਹਨ। ਕਾਰਨੀ ਵੱਲੋਂ ਮੰਗਲਵਾਰ ਨੂੰ ਐਲਾਨੀ ਗਈ ਇਸ ਟੈਕਸ ਛੋਟ ਨੂੰ productivity mega ਡਿਡਕਸ਼ਨ ਨਾਂ ਦਿੱਤਾ ਗਿਆ ਹੈ, ਜਿਸ ਦਾ ਮਕਸਦ ਕਾਰੋਬਾਰਾਂ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਨਾ ਹੈ।
high-risk-offender-jonathan-muzichka-set-for-release-surrey-police-issue-warning
Punjabi

ਹਾਈ-ਰਿਸਕ ਅਪਰਾਧੀ ਜੋਨਾਥਨ ਮੁਜ਼ਿਚਕਾ ਦੀ ਰਿਹਾਈ, ਸਰੀ ਪੁਲਿਸ ਨੇ ਜਾਰੀ ਕੀਤੀ ਚਿਤਾਵਨੀ

ਸਰੀ ਵਿਚ ਇੱਕ ਹੋਰ ਹਾਈ-ਰਿਸਕ ਅਪਰਾਧੀ ਜੋਨਾਥਨ ਐਂਡਰਸ ਮੁਜ਼ਿਚਕਾ ਨੂੰ ਰਿਹਾਅ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪੁਲਿਸ ਨੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਚਿਤਾਵਨੀ ਜਾਰੀ ਕੀਤੀ ਹੈ। ਸਰੀ ਪੁਲਿਸ ਸਰਵਿਸ ਨੇ ਮੰਗਲਵਾਰ ਨੂੰ ਇੱਕ ਰਿਲੀਜ਼ ਜਾਰੀ ਕਰਦਿਆਂ ਦੱਸਿਆ ਕਿ 49 ਸਾਲਾ ਜੋਨਾਥਨ ਮੁਜ਼ਿਚਕਾ ਦਾ ਲੋਕਾਂ ’ਤੇ ਹਮਲਾ ਕਰਨ ਅਤੇ ਜਾਇਦਾਦ ਅਪਰਾਧ ਦਾ ਪੁਰਾਣਾ ਰਿਕਾਰਡ ਹੈ।
77-year-old-man-dies-in-suspected-homicide-in-fort-st-james
Punjabi

ਫੋਰਟ ਸੇਂਟ ਜੇਮਜ਼ ’ਚ 77 ਸਾਲਾ ਬਜ਼ੁਰਗ ਦੀ ਸ਼ੱਕੀ ਹਾਲਤ ਵਿਚ ਮੌਤ, ਕੀਤੀ ਜਾ ਰਹੀ ਜਾਂਚ

ਫੋਰਟ ਸੇਂਟ ਜੇਮਜ਼ ਵਿਚ ਇੱਕ 77 ਸਾਲਾ ਬਜ਼ੁਰਗ ਦੀ ਸ਼ੱਕੀ ਹਾਲਤ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਬੀ.ਸੀ. ਆਰ.ਸੀ.ਐਮ.ਪੀ. ਦੇ ਮੇਜਰ ਕ੍ਰਾਈਮ ਯੂਨਿਟ ਨੇ ਕਤਲ ਦੇ ਐਂਗਲ ਤੋਂ ਜਾਂਚ ਸ਼ੁਰੂ ਕੀਤੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link