Aug 7, 2024 4:03 PM - The Canadian Press

ਚਿਲੀਵੈਕ ਵਿਚ ਕੱਲ੍ਹ ਦੁਪਿਹਰ ਹਾਈਵੇਅ 1 ’ਤੇ ਇਕ ਬਹੁ ਵਾਹਨ ਹਾਦਸਾ ਹੋਣ ਦੀ ਖਬਰ ਹੈ, ਜਿਸ ਵਿਚ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਬੀ.ਸੀ. ਹਾਈਵੇਅ ਪੈਟਰੋਲ ਦਾ ਕਹਿਣਾ ਹੇ ਕਿ ਫਸਟ ਰਿਸਪੋਂਡਰ ਦੇ ਮੌਕੇ ’ਤੇ ਪਹੁੰਚਣ ਤੋਂ ਬਾਅਦ 3 ਨੰਬਰ ਰੋਡ ਨੇੜੇ ਹਾਈਵੇਅ 1 ਦੀਆਂ ਉੱਤਰ ਵੱਲ ਜਾਣ ਵਾਲੀਆਂ ਲੇਨਾਂ ਨੂੰ ਦੁਪਿਹਰ 2:45 ਵਜੇ ਦੇ ਕਰੀਬ ਬੰਦ ਕਰ ਦਿੱਤਾ ਗਿਆ ਸੀ।
ਕਾਰਪੋਰਲ ਮੇਲਿਸਾ ਜੋਂਗੇਮਾ ਅਨੁਸਾਰ ਇਸ ਹਾਦਸੇ ਵਿਚ ਘੱਟੋ-ਘੱਟ 2 ਲੋਕਾਂ ਦੀ ਮੌਤ ਹੋਈ ਹੈ ਅਤੇ ਕਈ ਜ਼ਖਮੀ ਹੋਏ ਹਨ। ਇਸ ਦੌਰਾਨ ਕਈ ਜ਼ਖਮੀਆਂ ਨੂੰ ਹਸਪਤਾਲ ਰੈਫਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਹਾਦਸੇ ਦੇ ਲਗਭਗ 12 ਘੰਟੇ ਬਾਅਦ ਸਵੇਰੇ 2.45 ਵਜੇ ਦੇ ਕਰੀਬ ਆਵਾਜਾਈ ਦੁਬਾਰਾ ਸੁਚਾਰੂ ਹੋ ਗਈ ਸੀ।




