Aug 21, 2024 6:03 PM - The Canadian Press

ਕੈਨੇਡਾ ਦੇ ਕਈ ਸ਼ਹਿਰਾਂ ਵਿਚ ਯਹੂਦੀ ਸੰਸਥਾਵਾਂ, ਉਨ੍ਹਾਂ ਦੇ ਧਾਰਮਿਕ ਸਥਾਨਾਂ ਅਤੇ ਕੁਝ ਹਸਪਤਾਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ, ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ। ਕੈਨੇਡਾ ਦੀ ਯਹੂਦੀ ਮਨੁੱਖੀ ਅਧਿਕਾਰ ਸੰਗਠਨ ਬਨਾਈ ਬ੍ਰਿਥ ਕੈਨੇਡਾ ਮੁਤਾਬਕ, 100 ਤੋਂ ਵੱਧ ਯਹੂਦੀ ਸੰਸਥਾਵਾਂ ਨੂੰ ਸਵੇਰੇ 5 ਈ-ਮੇਲ ਰਾਹੀਂ ਧਮਾਕਿਆਂ ਪ੍ਰਾਪਤ ਹੋਈਆਂ, ਜਿਸ ਵਿਚ ਉਨ੍ਹਾਂ ਦੇ ਟੋਰਾਂਟੋ ਅਤੇ ਮਾਂਟਰੀਅਲ ਸਥਿਤ ਦਫ਼ਤਰਾਂ ਸਮੇਤ ਹੋਰ ਸਥਾਨਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ ਦਿੱਤੀ ਗਈ ਸੀ।
ਸੰਸਥਾਵਾਂ ਨੇ ਕਿਹਾ ਕਿ ਇਹ ਸਿਰਫ ਸਾਡੀ ਸੁਰੱਖਿਆ ’ਤੇ ਹਮਲਾ ਨਹੀਂ ਹੈ, ਇਹ ਪੂਰੇ ਕੈਨੇਡੀਅਨ ਸਮਾਜ ਦੇ ਤਾਣੇ-ਬਾਣੇ ’ਤੇ ਹਮਲਾ ਹੈ। ਟੋਰਾਂਟੋ, ਮਾਂਟਰੀਅਲ ਅਤੇ ਓਟਵਾ ਦੇ ਯਹੂਦੀ ਕਮਿਊਨਿਟੀ ਸੈਂਟਰ, ਪ੍ਰਾਰਥਨਾ ਸਥਾਨ ਅਤੇ ਹਸਪਤਾਲਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਧਮਕੀ ਮਿਲੀ ਹੈ।
ਓਟਵਾ ਪੁਲਿਸ ਨੇ ਕਿਹਾ ਕਿ ਉਸ ਨੇ ਰਾਜਧਾਨੀ ਦੇ ਕਈ ਹਸਪਤਾਲਾਂ ਵਿਚ ਮੌਜੂਦਗੀ ਵਧਾ ਦਿੱਤੀ ਹੈ ਅਤੇ ਜਾਂਚ ਦੀ ਅਗਵਾਈ ਆਰ.ਸੀ.ਐੱਮ.ਪੀ. ਕਰ ਰਹੀ ਹੈ। ਸ਼ਹਿਰ ਦੇ ਕੁਈਨਜ਼ਵੇ ਕਾਰਲਟਨ ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਪੁਲਿਸ ਨੇ ਪਾਇਆ ਕਿ ਕੋਈ ਖ਼ਤਰਾ ਨਹੀਂ ਹੈ ਪਰ ਹਸਪਤਾਲ ਅਤੇ ਗਰਾਉਂਡ ਵਿਚ ਵੱਡੇ ਪੈਮਾਨੇ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਯਹੂਦੀ ਸੰਸਥਾਵਾਂ ਨੇ ਕਿਹਾ ਕਿ ਧਮਕੀਆਂ ਤੋਂ ਸਾਫ ਹੈ ਕਿ ਇਨ੍ਹਾਂ ਦਾ ਉਦੇਸ਼ ਕੈਨੇਡਾ ਵਿਚ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਡਰਾਉਣਾ ਹੈ।




