16.84C Vancouver
ADS

Jul 14, 2021 1:16 AM -

ਬੀ.ਸੀ. ਦੇ ਪਾਣੀਆਂ 'ਚ ਮੱਛੀ ਫੜ੍ਹਨ ਗਏ ਵਿਅਕਤੀ ਦਾ ਸ਼ਾਰਕ ਨਾਲ ਹੋਇਆ ਸਾਹਮਣਾ, ਦਾਅਵੇ ਨਾਲ ਸੰਬੰਧਤ ਵੀਡੀਓ ਵੀ ਉਪਲੱਬਧ

Share On
nanaimo-fisherman-has-a-wild-tale-to-tell-and-has-a-video-to-back-up-his-story
A Nanaimo fisherman has a wild tale to tell and a video to back up his story about the one that got away. (File photo - Connect News)

ਨਨਾਈਮੋ ਦੇ ਇੱਕ ਮੱਛੀ ਫੜਨ ਵਾਲੇ ਦਾ ਕਹਿਣਾ ਹੈ ਕਿ ਉਸ ਨੂੰ ਸ਼ੱਕ ਹੈ ਕਿ ਉਸ ਨੇ ਬੀ.ਸੀ. ਦੇ ਪਾਣੀਆਂ 'ਚ ਸ਼ਾਰਕ ਵੇਖੀ ਹੈ।

ਉਹ ਸਿਰਫ ਇਹ ਗੱਲ ਆਖ ਹੀ ਨਹੀਂ ਰਿਹਾ ਹੈ, ਬਲਕਿ ਇਹ ਸਿੱਧ ਕਰਨ ਲਈ ਉਸ ਕੋਲ ਵੀਡੀਓ ਦਾ ਆਧਾਰ ਵੀ ਹੈ।

ਇਸ ਵਿਅਕਤੀ ਦਾ ਨਾਮ ਰੌਏ ਬੈਨ ਹੈ। ਇਹ ਵਿਅਕਤੀ ਨਨਾਈਮੋ ਕੋਲ ਐਂਟਰੈਂਸ ਆਈਲੈਂਡ ਕੋਲ ਮੱਛੀਆਂ ਫੜ੍ਹ ਰਿਹਾ ਸੀ।

ਇਸੇ ਦੌਰਾਨ ਉਸ ਨੂੰ ਆਪਣੀ ਲਾਈਨ 'ਤੇ ਕੁਝ ਮਜ਼ਬੂਤ ਹਲਚਲ ਮਹਿਸੂਸ ਹੋਈ।

ਉਸ ਨੂੰ ਲੱਗਿਆ ਕੋਈ ਭਾਰੀ ਮੱਛੀ ਉਸ ਦੀ ਲਾਈਨ 'ਚ ਫਸ ਗਈ ਹੈ। ਉਸ ਨੂੰ ਮੱਛੀ ਨੂੰ ਪਾਣੀ 'ਚ ਉੱਤੇ ਤਕ ਲਿਆਉਣ ਲਈ ਕਰੀਬ 15 ਤੋਂ 20 ਮਿੰਟ ਲੱਗੇ।

ਉਸ ਨੇ ਜਦ ਮੱਛੀ ਨੂੰ ਵੇਖਿਆ ਤਾਂ ਉਹ ਦੰਗ ਰਹਿ ਗਿਆ ਅਤੇ ਉਸ ਨੇ ਆਪਣੀ ਮੰਗੇਤਰ ਨੂੰ ਪੁੱਛਿਆ ਕਿ ਉਸ ਨੇ ਵੀ ਉਹ ਵੇਖਿਆ, ਜੋ ਉਸ ਨੇ ਵੇਖਿਆ ਸੀ।

ਉਸ ਨੇ ਕਿਹਾ ਕਿ ਜਾਪਦਾ ਹੈ ਜਿਵੇਂ ਉਸ ਨੂੰ ਸ਼ਾਰਕ ਵਿਖਾਈ ਦਿੱਤੀ ਹੋਵੇ।

ਉਸ ਦੇ ਅਨੁਸਾਰ ਇਹ ਮੱਛੀ ਕਰੀਬ ਡੇਢ ਮੀਟਰ ਲੰਮੀ ਸੀ।

ਉਸ ਨੇ ਲਾਈਨ ਨੂੰ ਕੱਟ ਦਿੱਤਾ।

ਹਾਲਾਂਕਿ ਬੈਨ ਦਾ ਕਹਿਣਾ ਸੀ ਕਿ ਜਦ ਉਸ ਦੇ ਇੱਕ ਰਿਸ਼ਤੇਦਾਰ ਨੇ ਵੀਡੀਓ ਵੇਖਿਆ ਤਾਂ ਉਨ੍ਹਾਂ ਕਿਹਾ ਕਿ ਇਹ ਇੱਕ ਸਿਕਸਗਿਲ ਸ਼ਾਰਕ (sixgill shark) ਜਾਪਦੀ ਹੈ।

Latest news

b-c-considers-cutting-development-charges-to-spur-housing-construction-in-high-growth-communities
Punjabi

ਬੀ.ਸੀ. ਸਰਕਾਰ ਵੱਲੋਂ ਨਵੇਂ ਘਰਾਂ ਦੀ ਉਸਾਰੀ ਨੂੰ ਉਤਸ਼ਾਹਿਤ ਕਰਨ ਲਈ Development Cost Charges ਵਿੱਚ ਕਟੌਤੀ ਦੀ ਤਿਆਰੀ

ਬੀ.ਸੀ. ਸਰਕਾਰ ਵਲੋਂ ਸੂਬੇ ਦੇ ਉੱਚ-ਵਿਕਾਸ ਵਾਲੇ ਖੇਤਰ ਵਿਚ ਨਵੇਂ ਘਰਾਂ ਦੀ ਉਸਾਰੀ ਨੂੰ ਬੂਸਟ ਦੇਣ ਲਈ development cost charges ਵਿਚ ਕਟੌਤੀ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ। ਹਾਊਸਿੰਗ ਮੰਤਰੀ ਕ੍ਰਿਸਟੀਨ ਬੋਇਲ ਨੇ ਇਸ ਸਬੰਧੀ ਫੈਡਰਲ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੋਣ ਦੀ ਪੁਸ਼ਟੀ ਕੀਤੀ ਹੈ, ਉਹਨਾਂ ਮੁਤਾਬਕ, ਇਸ ਕਦਮ ਦਾ ਮਕਸਦ ਆਬਾਦੀ ਦੇ ਹਿਸਾਬ ਨਾਲ ਤੇਜ਼ੀ ਨਾਲ ਵਧ ਰਹੇ ਸ਼ਹਿਰਾਂ ਵਿਚ multi-housing units ਲਈ ਫੀਸਾਂ ਵਿਚ 50 ਫੀਸਦੀ ਤੱਕ ਕਟੌਤੀ ਕਰਨਾ ਹੈ ਅਤੇ ਇਸ ਨਾਲ ਸ਼ਹਿਰਾਂ ਨੂੰ ਹੋਣ ਵਾਲੀ ਫੰਡਾਂ ਦੀ ਘਾਟ ਦੀ ਭਰਪਾਈ ਲਈ ਰਸਤੇ ਖੋਜੇ ਜਾ ਰਹੇ ਹਨ।
two-correctional-officers-and-inmate-die-during-transfer-from-edmonton-womens-prison-csc-says
Punjabi

ਐਡਮਿੰਟਨ ਮਹਿਲਾ ਜੇਲ੍ਹ ਤੋਂ ਕੈਦੀ ਦੇ ਤਬਾਦਲੇ ਦੌਰਾਨ ਦੋ ਅਧਿਕਾਰੀਆਂ ਅਤੇ ਇੱਕ ਕੈਦੀ ਦੀ ਮੌਤ: CSC

ਐਡਮਿੰਟਨ ਇੰਸਟੀਚਿਊਟ ਫਾਰ ਵੂਮੈਨ ਤੋਂ ਇੱਕ ਕੈਦੀ ਨੂੰ ਟ੍ਰਾਂਸਫਰ ਕਰਨ ਦੌਰਾਨ ਵਾਪਰੇ ਸੜਕ ਹਾਦਸੇ ਵਿੱਚ ਦੋ ਸੁਧਾਰਾਤਮਕ ਅਧਿਕਾਰੀ ਅਤੇ ਇੱਕ ਕੈਦੀ ਦੀ ਮੌਤ ਹੋ ਗਈ ।
cbsa-spent-nearly-1-million-on-private-jets-for-deportation-and-detainee-transfers-report-says
Punjabi

ਸੀਬੀਐੱਸਏ ਨੇ ਡਿਪੋਰਟੇਸ਼ਨ ਅਤੇ ਬੰਦੀ ਤਬਦੀਲੀਆਂ ਲਈ ਦੋ ਸਾਲਾਂ ਵਿੱਚ ਪ੍ਰਾਈਵੇਟ ਜੈੱਟਾਂ 'ਤੇ ਲਗਭਗ 10 ਲੱਖ ਡਾਲਰ ਖਰਚੇ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰਨ ਜਾਂ ਦੇਸ਼ ਦੇ ਅੰਦਰ ਹੀ detention facilities ਵਿਚ ਤਬਦੀਲ ਕਰਨ ਲਈ ਦੋ ਸਾਲਾਂ ਵਿਚ ਪ੍ਰਾਈਵੇਟ ਲਗਜ਼ਰੀ ਜੈਟ 'ਤੇ ਲਗਭਗ $1-ਮਿਲੀਅਨ ਖਰਚ ਕੀਤੇ ਜਾਣ ਦਾ ਖੁਲਾਸਾ ਹੋਇਆ ਹੈ। ਗਲੋਬ ਐਂਡ ਮੇਲ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ CBSA ਦੇ ਅੰਦਰੂਨੀ ਦਸਤਾਵੇਜ਼ ਤੋਂ ਪਤਾ ਲੱਗਾ ਹੈ ਕਿ ਜਨਵਰੀ 2022 ਵਿਚ ਏਜੰਸੀ ਨੇ ਤਿੰਨ ਵਿਅਕਤੀਆਂ ਨੂੰ ਡਿਪੋਰਟ ਕਰਨ ਲਈ Dassault Falcon 900EX ਨਾਮ ਦਾ ਇੱਕ ਫ੍ਰੈਂਚ ਪ੍ਰਾਈਵੇਟ ਜੈੱਟ ਕਿਰਾਏ 'ਤੇ ਲਿਆ, ਜਿਸ 'ਤੇ $438,000 ਦਾ ਖਰਚਾ ਆਇਆ। ਇਹ ਜੈੱਟ ਆਮ ਤੌਰ 'ਤੇ ਦੁਨੀਆ ਦੇ ਅਮੀਰ ਲੋਕਾਂ ਦੀ ਪਸੰਦ ਮੰਨਿਆ ਜਾਂਦਾ ਹੈ।
rcmp-seek-publics-help-after-suspected-series-of-fires-at-kelowna-park
Punjabi

ਕੈਲੋਨਾ ਦੇ ਗੋਫਰ ਕਰੀਕ ਲੀਨੀਅਰ ਪਾਰਕ 'ਚ ਲੜੀਵਾਰ ਸ਼ੱਕੀ ਅੱਗਾਂ ਦੀ ਜਾਂਚ ਜਾਰੀ, RCMP ਨੇ ਲੋਕਾਂ ਤੋਂ ਮੰਗੀ ਮਦਦ

ਕੈਲੋਨਾ ਵਿਚ ਗੋਫਰ ਕਰੀਕ ਲੀਨੀਅਰ ਪਾਰਕ ਵਿਚ ਲੜੀਵਾਰ ਅੱਗਾਂ ਲਗਾਉਣ ਦੀਆਂ ਸ਼ੱਕੀਆਂ ਘਟਨਾਵਾਂ ਹੋਈਆਂ ਹਨ, ਜਿਸ ਦੇ ਸਬੰਧ ਵਿਚ ਆਰ.ਸੀ.ਐਮ.ਪੀ. ਵਲੋਂ ਲੋਕਾਂ ਤੋਂ ਜਾਂਚ ਵਿਚ ਸਹਿਯੋਗ ਦੀ ਮੰਗ ਕੀਤੀ ਗਈ ਹੈ। ਪੁਲਿਸ ਮੁਤਾਬਕ, ਬੁੱਧਵਾਰ ਸ਼ਾਮ ਲਗਭਗ 5:30 ਵਜੇ ਪਾਰਕ ਅੰਦਰ ਬਹੁਤ ਹੀ ਨੇੜੇ-ਨੇੜੇ ਕਈ ਛੋਟੀਆਂ ਅੱਗਾਂ ਲੱਗੀਆਂ ਹੋਈਆਂ ਮਿਲੀਆਂ ਸਨ।
nova-scotia-to-ban-e-bikes-and-e-scooters-for-children-under-14-starting-this-fall
Punjabi

ਨੋਵਾ ਸਕੋਸ਼ੀਆ 'ਚ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਈ-ਬਾਈਕ ਅਤੇ ਈ-ਸਕੂਟਰ ਚਲਾਉਣ 'ਤੇ ਲੱਗੀ ਪਾਬੰਦੀ

ਨੋਵਾ ਸਕੋਸ਼ੀਆ ਇਸ ਫਾਲ ਤੋਂ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਈ-ਬਾਈਕ ਅਤੇ ਈ-ਸਕੂਟਰ ਚਲਾਉਣ 'ਤੇ ਪਾਬੰਦੀ ਲਗਾਉਣ ਜਾ ਰਿਹਾ ਹੈ। ਸੂਬੇ ਦੇ ਲੋਕ ਨਿਰਮਾਣ ਮੰਤਰੀ ਫਰੈੱਡ ਟਿਲੀ ਨੇ ਐਲਾਨ ਕੀਤਾ ਕਿ ਇਹ ਉਮਰ ਦਾ ਨਿਯਮ ਸੂਬੇ ਦੇ 'ਟ੍ਰੈਫਿਕ ਸੇਫਟੀ ਐਕਟ' ਵਿਚ ਕੀਤੇ ਜਾ ਰਹੇ ਕਈ ਬਦਲਾਵਾਂ ਦਾ ਹਿੱਸਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link