Aug 22, 2024 5:28 PM - The Canadian Press

ਕੈਨੇਡਾ ਵਿਚ ਰੇਲਵੇ ਦਾ ਕੰਮਕਾਜ ਰੁਕਣ ਵਿਚਕਾਰ ਐੱਨ. ਡੀ. ਪੀ. ਨੇ ਸਾਫ ਕੀਤਾ ਹੈ ਕਿ ਉਹ ਬੈਕ ਟੂ ਵਰਕ ਕਾਨੂੰਨ ਦਾ ਸਮਰਥਨ ਨਹੀਂ ਕਰੇਗੀ। ਜਗਮੀਤ ਸਿੰਘ ਨੇ ਕਿਹਾ ਉਨ੍ਹਾਂ ਦੀ ਪਾਰਟੀ ਦੋਹਾਂ ਧਿਰਾਂ ਵਿਚਕਾਰ ਦਖਲ ਦੇਣ ਵਾਲੀ ਕਿਸੇ ਵੀ ਕਾਰਵਾਈ ਦਾ ਸਮਰਥਨ ਕਰਨ ਦੇ ਪੱਖ ਵਿਚ ਨਹੀਂ ਹੈ।
ਇਸ ਦੇ ਨਾਲ ਹੀ ਐੱਨ. ਡੀ. ਪੀ. ਪ੍ਰਧਾਨ ਨੇ ਸੀ. ਐੱਨ. ਅਤੇ ਸੀ. ਪੀ. ਕੇ. ਸੀ. ਰੇਲਵੇ ਵਲੋਂ ਵਰਕਰਜ਼ ਨੂੰ ਕੰਮ ਤੋਂ ਬਾਹਰ ਰੱਖਣ ਦੇ ਕਦਮ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਕੰਪਨੀਆਂ ਨੂੰ ਯੂਨੀਅਨ ਨਾਲ ਸਮਝੌਤੇ ਲਈ ਗੱਲਬਾਤ ਕਰਨੀ ਚਾਹੀਦੀ ਹੈ।
ਇਸ ਵਿਚਕਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਲੇਬਰ ਮਿਨਿਸਟਰ ਸਟੀਵਨ ਮੈਕਕਿਨਨ ਲਗਾਤਾਰ ਇਸ ਮੁੱਦੇ ’ਤੇ ਬੈਠਕਾਂ ਕਰ ਰਹੇ ਹਨ ਤੇ ਮਾਮਲੇ ’ਤੇ ਬਰੀਕੀ ਨਾਲ ਨਜ਼ਰ ਰੱਖ ਰਹੇ ਹਨ। ਟਰੂਡੋ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਅਰਥਵਿਵਸਥਾ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਮਾਮਲੇ ਦੇ ਹੱਲ ਕੀ ਕਦਮ ਉਠਾ ਰਹੀ ਹੈ ਇਸ ਬਾਰੇ ਜਲਦ ਜਾਣਕਾਰੀ ਦਿੱਤੀ ਜਾਵੇਗੀ।
ਗੌਰਤਲਬ ਹੈ ਕਿ ਲਾਸਟ ਟਾਈਮ ਸਰਕਾਰ ਨੇ 2021 ਵਿਚ ਪੋਰਟ ਆਫ ਮਾਂਟਰੀਅਲ ਦੇ ਡੌਕ ਵਰਕਰ ਦੀ ਹੜਤਾਲ ਨੂੰ ਸਮਾਪਤ ਕਰਨ ਲਈ ਬੈਕ ਟੂ ਵਰਕ ਕਾਨੂੰਨ ਲਾਗੂ ਕੀਤਾ ਸੀ।




