Oct 28, 2020 4:29 PM -

ਬੈਂਕ ਔਫ਼ ਕੈਨੇਡਾ ਦੇ ਗਵਰਨਰ ਟਿਫ਼ ਮੈਕਲਮ ਦਾ ਕਹਿਣਾ ਹੈ ਕਿ ਕਨੇਡੀਅਨ ਆਰਥਿਕਤਾ ਨੂੰ ਕੋਵਿਡ-19 ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਉੱਭਰਨ ਵਿੱਚ ਕਾਫ਼ੀ ਸਮਾਂ ਲੱਗ ਸਕਦਾ ਹੈ।
ਬੈਂਕ ਵੱਲੋਂ ਜਾਰੀ ਕੀਤੀ ਗਈ ਆਰਥਿਕ ਆਊਟਲੁਕ ਮੁਤਾਬਕ, ਅਰਥਵਿਵਸਥਾ ਦੇ ਮੁੜ ਖੁੱਲਣ ਪਿੱਛੋਂ ਆਈ ਆਰਥਿਕ ਤੇਜ਼ੀ ਤੋਂ ਬਾਅਦ, ਹੁਣ ਵਿਕਾਸ ਦੀ ਦਰ ਪਹਿਲਾਂ ਨਾਲੋਂ ਧੀਮੀ ਹੋਈ ਹੈ।
ਰੀਪੋਰਟ ਦੇ ਮੁਤਾਬਕ ਕੋਵਿਡ-19 ਕਾਰਣ ਹੋਏ ਨੁਕਸਾਨ ਦੀ ਪੂਰੀ ਭਰਪਾਈ 2022 ਤਕ ਮੁਮਕਿਨ ਨਹੀਂ ਹੋ ਸਕੇਗੀ, ਅਤੇ ਕੋਵਿਡ-19 ਤੋਂ ਪਹਿਲਾਂ ਵਾਲੇ ਆਰਥਿਕ ਪੱਧਰ ਦਾ ਰਾਹ ਵੱਖੋ-ਵੱਖਰੇ ਖੇਤਰਾਂ ਲਈ ਅਲੱਗ ਹੋਵੇਗਾ।
ਇਸ ਸਾਲ ਆਰਥਿਕਤਾ ਵਿੱਚ 5.7% ਦੀ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ ਅਗਲੇ ਸਾਲ 4.2%, ਤੇ ਫਿਰ 2022 ਵਿੱਚ 3.7% ਦਾ ਵਿਕਾਸ ਦਰਜ ਹੋਣ ਦੇ ਆਸਾਰ ਹਨ।
ਬੈਂਕ ਵੱਲੋਂ ਆਪਣੇ ਓਵਰਨਾਈਟ ਰੇਟ ਵਿੱਚ ਕੋਈ ਤਬਦੀਲੀ ਨਾ ਕਰਕੇ, ਇਸਨੂੰ 0.25% 'ਤੇ ਹੀ ਰੱਖਿਆ ਗਿਆ ਹੈ।




