Jun 10, 2021 9:38 PM -

ਨਿਊ ਬਰੰਸਵਿਕ ਤੋਂ ਐਮ.ਪੀ. ਜੈਨਿਕਾ ਐਟਵਿਨ ਦੇ ਫਲੋਰ ਕ੍ਰੌਸਿੰਗ ਦੇ ਫੈਸਲੇ ਨਾਲ ਗ੍ਰੀਨ ਪਾਰਟੀ ਨੂੰ ਝਟਕਾ ਲੱਗਿਆ ਹੈ।
ਐਟਵਿਨ ਨੇ ਗ੍ਰੀਨ ਪਾਰਟੀ ਨੂੰ ਛੱਡ ਲਿਬਰਲਸ ਦਾ ਹੱਥ ਫੜ੍ਹ ਲਿਆ ਹੈ।
ਗ੍ਰੀਨ ਲੀਡਰ ਐਨਮੀ ਪੌਲ ਨੇ ਇਸ ਫੈਸਲੇ 'ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ ਪਰ ਉਨ੍ਹਾਂ ਕਿਹਾ ਕਿ ਉਹ ਹੋਰਾਂ ਦੇ ਫੈਸਲੇ ਕੰਟਰੋਲ ਨਹੀਂ ਕਰ ਸਕਦੀ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਉਹ ਐਟਵਿਨ ਦੇ ਇਸ ਬਿਆਨ ਨੂੰ ਸਹੀ ਮੰਨ ਰਹੀ ਹਨ ਕਿ ਉਨ੍ਹਾਂ ਲੀਡਰਸ਼ਿਪ 'ਚ ਕਮੀ ਕਾਰਨ ਲਿਬਰਲਸ ਦਾ ਹੱਥ ਨਹੀਂ ਫੜ੍ਹਿਆ ਹੈ।
ਐਟਵਿਨ ਨੇ ਸਾਲ 2019 ਦੀਆਂ ਚੋਣਾਂ 'ਚ ਇਤਿਹਾਸ ਰਚਿਆ ਸੀ ਅਤੇ ਬੀ.ਸੀ. ਤੋਂ ਬਾਹਰ ਗ੍ਰੀਨ ਪਾਰਟੀ ਲਈ ਚੋਣ ਜਿੱਤਣ ਵਾਲੀ ਪਹਿਲੀ ਉਮੀਦਵਾਰ ਬਣੀ ਸਨ।
ਐਨਮੀ ਪੌਲ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਫ੍ਰੈਡ੍ਰਿਕਟਨ ਨਿਵਾਸੀਆਂ ਨੇ ਸਪਸ਼ਟ ਕੀਤਾ ਸੀ ਕਿ ਉਹ ਗ੍ਰੀਨ ਪਾਰਟੀ ਦਾ ਨੁਮਾਇੰਦਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਜਲਦੀ ਤੋਂ ਜਲਦੀ ਇਲਾਕੇ ਦੇ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਹੈ ਕਿ ਉਹ ਚੋਣ ਕਰ ਸਕਣ ਕਿ ਉਹ ਗ੍ਰੀਨ ਪਾਰਟੀ ਦੀ ਹੀ ਨੁਮਾਇੰਦਗੀ ਚਾਹੁੰਦੇ ਹਨ ਜਾਂ ਨਹੀਂ।




