19.08C Vancouver
ADS

Dec 17, 2020 2:07 AM -

ਬੀ.ਸੀ. 'ਚ ਕੋਵਿਡ-19 ਐਨਫੋਰਸਮੈਂਟ ਕਦਮਾਂ 'ਚ ਵਾਧਾ; ਸਿਹਤ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਦੇ ਮਾਮਲੇ 'ਚ ਜਾਰੀ ਹੋ ਚੁੱਕੇ 290 ਟਿਕਟ

Share On
new-enforcement-measures-coming-into-effect-as-part-of-b-c-s-crackdown-on-those-who-refuse-to-follow-covid-19-restrictions
File - Mike Farnworth, minister of public safety and solicitor general, says in a statement that he has asked gaming investigators, conservation officers, community safety unit inspectors, as well as liquor and cannabis inspectors to support police and increase COVID-19 enforcement. (B.C. Government)

ਛੁੱਟੀਆਂ ਦੇ ਸੀਜਨ ਦੌਰਾਨ ਬੀ.ਸੀ. ਦੇ ਪ੍ਰੀਮਿਅਰ ਅਤੇ ਸੌਲੀਸਿਟਰ ਜਨਰਲ ਨੇ ਸਪਸ਼ਟ ਕੀਤਾ ਹੈ ਕਿ ਕੋਵਿਡ-19 ਪਬੰਦੀਆਂ ਨੂੰ ਸਖਤ ਕੀਤਾ ਜਾ ਰਿਹਾ ਹੈ ਅਤੇ ਪੁਖਤਾ ਕੀਤਾ ਜਾ ਰਿਹਾ ਹੈ ਕਿ ਬੀ.ਸੀ. ਵਾਸੀ ਨਿਯਮਾਂ ਦੀ ਪਾਲਣਾ ਕਰਨ।

ਬੁੱਧਵਾਰ ਨੂੰ ਇੱਕ ਨਿਊਜ ਰਿਲੀਜ 'ਚ ਪਬਲਿਕ ਸੇਫਟੀ ਮੰਤਰੀ, ਮਾਈਕ ਫਾਰਨਵਰਥ ਨੇ ਕਿਹਾ ਕਿ ਇੰਡਸਟਰੀਆਂ 'ਚ ਕੋਵਿਡ-19 ਐਨਫੋਰਸਮੈਂਟ ਨੂੰ ਸਖਤ ਕਰਨ ਲਈ ਕਿਹਾ ਗਿਆ ਹੈ।

ਉਨ੍ਹਾਂ ਕਿਹਾ ਕਿ ਸਾਡੇ ਪੁਲਿਸ ਡਿਪਾਰਟਮੈਂਟ ਲਗਾਤਾਰ ਕੰਮ ਕਰ ਰਹੇ ਹਨ ਕਿ ਲੋਕਾਂ ਨੂੰ ਇਸ ਦੇ ਬਾਰੇ ਸਿੱਖਿਅਤ ਕੀਤਾ ਜਾਵੇ।

ਇਸ ਤੋਂ ਇਲਾਵਾ ਟਿਕਟ ਵੀ ਜਾਰੀ ਕੀਤੇ ਜਾ ਰਹੇ ਹਨ।

ਬੀ.ਸੀ.'ਚ ਕੋਵਿਡ-19 ਨਿਰਦੇਸ਼ਾਂ ਦੀ ਉਲੰਘਣਾ ਦੇ ਮਾਮਲੇ 'ਚ ਜਾਰੀ ਕੀਤੇ 290 ਟਿਕਟ

ਬੀ.ਸੀ. 'ਚ ਕੋਵਿਡ-19 ਸੰਬੰਧੀ ਨਿਰਦੇਸ਼ਾਂ ਦੀ ਉਲੰਘਣਾ ਕਰਨ ਦੇ ਮਾਮਲੇ 'ਚ 290 ਟਿਕਟ ਜਾਰੀ ਕੀਤੇ ਗਏ ਹਨ।

ਇਹ ਟਿਕਟ 21 ਅਗਸਤ ਅਤੇ 14 ਦਿਸੰਬਰ ਵਿਚਾਲੇ ਜਾਰੀ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।

ਇਸ ਤੋਂ ਕੁੱਲ 2,03,320 ਡਾਲਰ ਦਾ ਜੁਰਮਾਨਾ ਹੋਇਆ ਦੱਸਿਆ ਗਿਆ ਹੈ।

ਇਸ 'ਚ 66 ਟਿਕਟ ਅਜਿਹੇ ਸਨ, ਜਿੱਥੇ 2,300 ਡਾਲਰ ਦਾ ਜੁਰਮਾਨਾ ਲਗਾਇਆ ਗਿਆ।

ਇਸ ਤੋਂ ਇਲਾਵਾ 224 ਟਿਕਟ ਅਜਿਹੇ ਹਨ, ਜਿੱਥੇ $230 ਦਾ ਜੁਰਮਾਨਾ ਲਗਾਇਆ ਗਿਆ।

ਜਾਣਕਾਰੀ ਦਿੱਤੀ ਗਈ ਕਿ ਫੈਡਰਲ ਕੁਆਰੰਟੀਨ ਐਕਟ ਦੀ ਉਲੰਘਣਾ ਦੇ ਮਾਮਲੇ 'ਚ 72 ਫਾਈਨ ਜਾਰੀ ਕੀਤੇ ਗਏ ਹਨ।

ਇਹਨਾਂ ਟਿਕਟਾਂ ਤੋਂ ਕੁੱਲ $78,500 ਦਾ ਜੁਰਮਾਨਾ ਹੋਇਆ ਹੈ।

Latest news

b-c-wildfire-official-warns-of-arson-risk-as-major-fires-intensify
Punjabi

ਬੀ.ਸੀ. ਵਿੱਚ ਵਾਈਲਡਫਾਇਰ ਦੀ ਸਥਿਤੀ ਗੰਭੀਰ, ਜਾਣਬੁੱਝ ਕੇ ਅੱਗ ਲਗਾਉਣ ਵਾਲਿਆਂ ਨੂੰ ਦਿੱਤੀ ਚਿਤਾਵਨੀ

ਬੀ.ਸੀ. ਵਾਈਲਡਫਾਇਰ ਸਰਵਿਸ ਦੇ ਨਿਰਦੇਸ਼ਕ ਕਲਿਫ ਚੈਪਮੈਨ ਨੇ ਸੂਬੇ ਵਿਚ ਵਾਈਲਡਫਾਇਰ ਦੇ ਮੌਜੂਦਾ ਹਾਲਾਤ 'ਤੇ ਚਿੰਤਾ ਜਤਾਉਂਦਿਆਂ ਜਾਣਬੁੱਝ ਕੇ ਲਗਾਈ ਜਾਣ ਵਾਲੀ ਅੱਗ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਉਨ੍ਹਾਂ ਅੱਜ ਜੰਗਲਾਤ ਮੰਤਰੀ ਰਵੀ ਪਰਮਾਰ ਅਤੇ Eਐਮਰਜੈਂਸੀ ਪ੍ਰਬੰਧਨ ਮੰਤਰੀ ਕੈਲੀ ਗ੍ਰੀਨ ਨਾਲ ਪ੍ਰੈਸ ਕਾਨਫਰੰਸ ਵਿਚ ਸ਼ਾਮਲ ਹੁੰਦਿਆਂ ਕਿਹਾ ਕਿ ਉਨ੍ਹਾਂ ਦਾ ਡਿਪਾਰਟਮੈਂਟ ਕਿਸੇ ਵੀ ਸ਼ੱਕੀ ਅੱਗ ਦੀ ਜਾਂਚ ਲਈ ਆਰ.ਸੀ.ਐੱਮ.ਪੀ. ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਕ੍ਰਾਈਮ Stoppers ਨਾਲ ਵੀ ਹੱਥ ਮਿਲਾਇਆ ਗਿਆ ਹੈ।
more-than-29-000-canadians-sign-petition-calling-for-removal-of-u-s-ambassador-pete-hoekstra
Punjabi

29,000 ਤੋਂ ਵੱਧ ਕੈਨੇਡੀਅਨਾਂ ਨੇ ਅਮਰੀਕੀ ਰਾਜਦੂਤ ਨੂੰ ਹਟਾਉਣ ਦੀ ਮੰਗ ਵਾਲੀ ਪਟੀਸ਼ਨ ’ਤੇ ਕੀਤੇ ਦਸਤਖਤ

ਕੈਨੇਡਾ ਦੀ ਰਾਜਨੀਤੀ ਵਿਚ ਦਖਲ ਦੇਣ ਅਤੇ ਵਿਵਾਦਪੂਰਨ ਬਿਆਨਬਾਜ਼ੀ ਦੇ ਦੋਸ਼ਾਂ ਤਹਿਤ ਅਮਰੀਕੀ ਰਾਜਦੂਤ ਪੀਟ ਹੋਇਕਸਟਰਾ ਨੂੰ ਹਟਾਉਣ ਲਈ 29,000 ਤੋਂ ਵੱਧ ਕੈਨੇਡੀਅਨ ਨਾਗਰਿਕਾਂ ਨੇ ਇੱਕ ਔਨਲਾਈਨ ਪਟੀਸ਼ਨ 'ਤੇ ਦਸਤਖਤ ਕੀਤੇ ਹਨ, ਜਿਸ ਨੂੰ ਇਸੇ ਫਾਲ ਵਿਚ ਗ੍ਰੀਨ ਪਾਰਟੀ ਦੀ ਲੀਡਰ ਐਲਿਜ਼ਾਬੈਥ ਮੇਅ ਵਲੋਂ ਹਾਊਸ ਔਫ਼ ਕਾਮਨਜ਼ ਵਿਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।
b-c-man-charged-after-police-find-more-than-14-000-child-exploitation-images-and-videos
Punjabi

ਸਰੀ 'ਚ 37 ਸਾਲਾ ਮੁਲਜ਼ਮ ਨੂੰ ਬੱਚਿਆਂ ਦੇ ਗਲਤ ਵੀਡੀਓ ਅਤੇ ਤਸਵੀਰਾਂ ਰੱਖਣ ਦੇ ਮਾਮਲੇ 'ਚ ਕੀਤਾ ਗਿਆ ਚਾਰਜ

ਸਰੀ ਵਿਚ ਇੱਕ 37 ਸਾਲਾ ਮੁਲਜ਼ਮ ਨੂੰ ਬੱਚਿਆਂ ਦੇ 14,000 ਦੇ ਕਰੀਬ ਗਲਤ ਵੀਡੀਓ ਅਤੇ ਤਸਵੀਰਾਂ ਰੱਖਣ ਦੇ ਮਾਮਲੇ ਵਿਚ ਚਾਰਜ ਕੀਤਾ ਗਿਆ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਉਨ੍ਹਾਂ ਨੂੰ ਇੱਕ ਸ਼ੱਕੀ ਕੋਲ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਹੋਣ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਇਹ ਜਾਂਚ ਮਈ 2025 ਵਿਚ ਸ਼ੁਰੂ ਹੋਈ ਸੀ।
canada-u-s-trade-talks-enter-final-stage-as-possible-deal-takes-shape
Punjabi

ਕੈਨੇਡਾ-ਅਮਰੀਕਾ ਵਿਚਾਲੇ ਸੰਭਾਵੀ ਟਰੇਡ ਡੀਲ 'ਤੇ ਆਖਰੀ ਦੌਰ ਦੀ ਗੱਲਬਾਤ

ਕੈਨੇਡਾ-ਅਮਰੀਕਾ ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਜੈਮੀਸਨ ਗ੍ਰੀਰ ਵਲੋਂ ਸੋਮਵਾਰ ਤੱਕ ਟਰੰਪ ਕੋਲ ਸੰਭਾਵੀ ਡੀਲ ਦੀ ਰੂਪ-ਰੇਖਾ ਪੇਸ਼ ਕੀਤੀ ਜਾ ਸਕਦੀ ਹੈ। ਇਹ ਕਦਮ 19 ਅਗਸਤ ਤੋਂ ਕੈਨੇਡੀਅਨ ਨਿਰਯਾਤ 'ਤੇ ਲੱਗਣ ਵਾਲੇ 50 ਫ਼ੀਸਦੀ ਨਵੇਂ ਟੈਰਿਫਸ ਤੋਂ ਬਚਣ ਲਈ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਆਖਰੀ ਦੌਰ ਦੀ ਗੱਲਬਾਤ ਦਾ ਹਿੱਸਾ ਹੈ।
68-year-old-woman-dies-after-being-struck-by-vehicle-in-north-burnaby
Punjabi

ਨੌਰਥ ਬਰਨਬੀ ਵਿੱਚ ਵਾਹਨ ਦੀ ਟੱਕਰ ਲੱਗਣ ਨਾਲ 68 ਸਾਲਾ ਔਰਤ ਦੀ ਮੌਤ

ਨੌਰਥ ਬਰਨਬੀ ਵਿਚ ਇੱਕ ਸੜਕ ਹਾਦਸੇ ਵਿਚ ਇੱਕ ਪੈਦਲ ਜਾ ਰਹੀ 68 ਸਾਲਾ ਮਹਿਲਾ ਦੀ ਮੌਤ ਹੋਣ ਦੀ ਖ਼ਬਰ ਹੈ। ਬਰਨਬੀ ਆਰਸੀਐਮਪੀ ਮੁਤਾਬਕ, ਘਟਨਾ ਸੋਮਵਾਰ ਸ਼ਾਮ ਲਗਭਗ 6:30 ਵਜੇ ਪੇਂਡਰ ਸਟ੍ਰੀਟ ਅਤੇ ਮੈਕਡੋਨਲਡ ਐਵੇਨਿਊ ਦੇ ਖੇਤਰ ਵਿਚ ਵਾਪਰੀ। ਪੁਲਿਸ ਅਨੁਸਾਰ, ਇਸ ਟੱਕਰ ਵਿਚ ਬਰਨਬੀ ਦੀ ਰਹਿਣ ਵਾਲੀ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link