11.71C Vancouver
ADS

Jan 6, 2023 12:06 AM - The Canadian Press

ਸ਼ੱਕੀ ਦੀ ਗ੍ਰਿਫਤਾਰੀ ਦੌਰਾਨ ਬੀਨਬੈਗ ਬੰਦੂਕ ਦੀ ਵਰਤੋਂ ਤੇ 2 ਮੰਜ਼ਿਲਾਂ ਤੋਂ ਡਿੱਗਣ ਦਾ ਮਾਮਲਾ - ਐਬਟਸਫੋਰਡ ਦੇ ਅਫ਼ਸਰ ਖਿਲਾਫ ਨਹੀਂ ਲੱਗੇ ਦੋਸ਼

Share On
no-charges-for-abbotsford-b-c-officer-in-2020-shooting-of-suspect-with-beanbag-gun
The BC Prosecution Service says no charges will be laid against an Abbotsford, B.C., police officer whose use of a beanbag shotgun during an arrest seriously injured a suspect. (Photo - Abbotsford police/Twitter)

ਬੀ.ਸੀ. ਪ੍ਰਾਸੀਕਿਊਸ਼ਨ ਸਰਵਿਸ ਦਾ ਕਹਿਣਾ ਹੈ ਕਿ ਐਬਟਸਫੋਰਡ ਦੇ ਇੱਕ ਪੁਲਿਸ ਅਫ਼ਸਰ ਖਿਲਾਫ ਕੋਈ ਦੋਸ਼ ਤੈਅ ਨਹੀਂ ਕੀਤੇ ਜਾ ਰਹੇ ਹਨ।

ਮਾਮਲਾ ਇੱਕ ਵਿਅਕਤੀ ਦੀ ਗ੍ਰਿਫਤਾਰੀ ਦੌਰਾਨ ਬੀਨ ਬੈਗ ਬੰਦੂਕ ਦੀ ਵਰਤੋਂ ਨਾਲ ਸੰਬੰਧਤ ਹੈ।

ਘਟਨਾ 'ਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਸੀ।

ਸਰਵਿਸ ਦੇ ਬਿਆਨ 'ਚ ਦੱਸਿਆ ਗਿਆ ਕਿ ਚਿਲਿਵੈਕ 'ਚ ਹੋਈ ਗ੍ਰਿਫਤਾਰੀ ਦੌਰਾਨ ਹਥਿਆਰ ਦੇ ਵਰਤੋਂ ਸੰਬੰਧੀ ਕੋਈ ਗਲਤ ਕਾਰਵਾਈ ਸੰਬੰਧੀ ਸਬੂਤ ਨਹੀਂ ਮਿਲ ਸਕੇ।

ਘਟਨਾ ਸਾਲ 2020 'ਚ ਮਾਰਚ ਮਹੀਨੇ 'ਚ ਵਾਪਰੀ ਸੀ।

ਇੰਡੀਪੈਂਡੈਂਟ ਇਨਵੈਸਟੀਗੇਸ਼ਨ ਆਫਿਸ ਆਫ ਬੀ.ਸੀ. ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਸੀ ਅਤੇ ਰਿਪੋਰਟ ਬੀ.ਸੀ. ਪ੍ਰਾਸੀਕਿਊਸ਼ਨ ਸਰਵਿਸ ਨੂੰ ਸੌਂਪੀ ਗਈ ਸੀ।

ਅੱਜ ਪ੍ਰਾਸੀਕਿਊਸ਼ਨ ਨੇ ਇੱਕ ਬਿਆਨ ਜਾਰੀ ਕਰ ਦੱਸਿਆ ਕਿ ਸ਼ੱਕੀ ਵਿਅਕਤੀ ਖਿਲਾਫ ਕਈ ਆਊਟਸਟੈਂਡਿੰਗ ਵਾਰੰਟ ਸਨ ਜੋ ਕਿ ਵਾਹਨਾਂ ਦੀ ਚੋਰੀ ਅਤੇ ਗ੍ਰਿਫਤਾਰੀ ਤੋਂ ਬਚਾਅ ਨਾਲ ਸੰਬੰਧਤ ਸਨ ਅਤੇ ਅਫਸਰਾਂ ਨੂੰ ਲੱਗਿਆ ਸੀ ਕਿ ਇਹ ਵਿਅਕਤੀ ਪੁਲਿਸ ਅਤੇ ਪਬਲਿਕ ਲਈ ਖਤਰਨਾਕ ਹੋ ਸਕਦਾ ਹੈ।

ਸਰਵਿਸ ਨੇ ਦੱਸਿਆ ਕਿ ਅਫ਼ਸਰ ਨੇ ਬੰਦੂਕ 8 ਵਾਰ ਚਲਾਈ ਸੀ ਅਤੇ ਸ਼ੱਕੀ ਨੂੰ 3 ਬੀਨਬੈਗ ਲੱਗੇ ਸਨ।

ਘਟਨਾ 'ਚ ਸ਼ੱਕੀ ਇੱਕ ਅਪਾਰਟਮੈਂਟ ਦੀ ਬਾਲਕੋਨੀ ਤੋਂ 2 ਮੰਜਿਲਾਂ ਹੇਠਾਂ ਡਿੱਗਿਆ ਸੀ ਅਤੇ ਉਸ ਦਾ ਗੁੱਟ ਅਤੇ ਅੱਡੀ ਵੀ ਟੁੱਟ ਗਏ ਸਨ।

ਹਾਲਾਂਕਿ ਸਰਵਿਸ ਦਾ ਕਹਿਣਾ ਸੀ ਕਿ ਅਜਿਹੇ ਸਬੂਤ ਨਹੀਂ ਮਿਲੇ ਕਿ ਸ਼ੱਕੀ ਪੁਲਿਸ ਦੇ ਵਾਰ ਕਾਰਨ ਹੇਠਾਂ ਡਿੱਗਿਆ ਹੋਵੇ।

Latest news

18-year-old-shooting-suspect-turns-himself-in-to-burnaby-rcmp
Punjabi

18 ਸਾਲਾ ਗੋਲੀਬਾਰੀ ਦੇ ਮੁਲਜ਼ਮ ਨੇ ਬਰਨਬੀ RCMP ਅੱਗੇ ਕੀਤਾ ਆਤਮ-ਸਮਰਪਣ

ਬਰਨਬੀ ਵਿਚ ਪਿਛਲੇ ਸਾਲ ਦਸੰਬਰ ਵਿਚ ਹੋਈ ਇੱਕ ਸ਼ੂਟਿੰਗ ਦੇ ਮਾਮਲੇ ਵਿਚ ਵਾਂਟੇਡ ਚੱਲ ਰਹੇ 18 ਸਾਲਾ ਸ਼ੱਕੀ ਨੌਜਵਾਨ ਨੇ ਪੁਲਿਸ ਅੱਗੇ ਆਤਮ ਸਮਰਪਣ ਕੀਤਾ ਹੈ। ਪੁਲਿਸ ਮੁਤਾਬਕ, ਮੁਲਜ਼ਮ ਦੀ ਪਛਾਣ ਰੋਨਿਨ ਤਾਜਾਲੀ ਵਜੋਂ ਹੋਈ ਹੈ, ਜਿਸ 'ਤੇ ਉੱਤਰੀ ਬਰਨਬੀ ਵਿਚ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰਨ ਦੇ ਦੋਸ਼ ਸਨ।
leaders-condemn-nanaksar-gurdwara-attack-call-for-action-against-anti-sikh-hate
Punjabi

ਆਗੂਆਂ ਵੱਲੋਂ ਨਾਨਕਸਰ ਗੁਰਦੁਆਰਾ ਹਮਲੇ ਦੀ ਨਿੰਦਾ, ਸਿੱਖ ਵਿਰੋਧੀ ਨਫ਼ਰਤ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ

ਐਡਮਿੰਟਨ ਸਟ੍ਰੈਥਕੋਨਾ ਤੋਂ ਫੈਡਰਲ ਐਨ.ਡੀ.ਪੀ. ਦੀ ਐਮਪੀ ਹੀਥਰ ਮੈਕਫਰਸਨ ਸਮੇਤ ਦੇਸ਼ ਦੇ ਤਮਾਮ ਲੀਡਰਾਂ ਨੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਸਿੱਖ ਸੰਗਤ ਨਾਲ ਇੱਕਜੁਟਤਾ ਪ੍ਰਗਟਾਈ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਕੈਨੇਡਾ ਵਿਚ ਵੱਧ ਰਹੀ ਸਿੱਖ ਵਿਰੋਧੀ ਨਫਰਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ।
poilievre-warns-accepting-u-s-tariffs-could-devastate-canadas-industrial-sector
Punjabi

Poilievre Warns Accepting U.S. Tariffs Could Devastate Canada’s Industrial Sector

ਕੈਨੇਡਾ ਅਤੇ ਅਮਰੀਕਾ ਵਿਚਾਲੇ ਵਾਸ਼ਿੰਗਟਨ ਵਿਚ ਚੱਲ ਰਹੀ ਵਪਾਰਕ ਵਾਰਤਾ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਲਿਬਰਲ ਸਰਕਾਰ 'ਤੇ ਹਮਲਾ ਬੋਲਦਿਆਂ ਚਿਤਾਵਨੀ ਦਿੱਤੀ ਹੈ ਕਿ ਇੱਕਪਾਸੜ ਅਮਰੀਕੀ ਟੈਰਿਫਸ ਨੂੰ ਪ੍ਰਵਾਨ ਕਰਨ ਨਾਲ ਕੈਨੇਡਾ ਉਦਯੋਗਿਕ ਪੱਖੋਂ ਤਬਾਹ ਹੋ ਸਕਦਾ ਹੈ।
edmonton-nanaksar-gurdwara-stabbing-leaves-two-injured-suspect-arrested
Punjabi

ਐਡਮਿੰਟਨ ਦੇ ਨਾਨਕਸਰ ਗੁਰਦੁਆਰੇ ਵਿੱਚ ਚਾਕੂ ਨਾਲ ਹਮਲਾ, ਦੋ ਜ਼ਖਮੀ, ਸ਼ੱਕੀ ਗ੍ਰਿਫ਼ਤਾਰ

ਐਡਮਿੰਟਨ ਸ਼ਹਿਰ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਸ਼ੁੱਕਰਵਾਰ ਤੜਕੇ ਚਾਕੂਬਾਜ਼ੀ ਦੀ ਇੱਕ ਘਟਨਾ ਵਿਚ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਨੇ ਇੱਕ ਸ਼ੱਕੀ ਹਮਲਾਵਰ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਹਮਲਾ 14 ਸਟ੍ਰੀਟ ਅਤੇ ਹਾਰਸਹਿੱਲ ਰੋਡ 'ਤੇ ਸਥਿਤ ਗੁਰੂ ਘਰ ਵਿਖੇ ਤੜਕੇ ਲਗਭਗ 5:08 ਵਜੇ ਹੋਇਆ।
42-year-old-man-charged-in-immigration-fraud-case-arrest-warrant-issued
Punjabi

42-Year-Old Man Charged in Immigration Fraud Case, Arrest Warrant Issued

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇੱਕ 42 ਸਾਲਾ ਵਿਅਕਤੀ ਖਿਲਾਫ ਗੈਰ-ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਕੈਨੇਡਾ ਵਿਚ ਦਾਖਲ ਕਰਵਾਉਣ ਅਤੇ ਇਮੀਗ੍ਰੇਸ਼ਨ ਫਰੌਡ ਦੇ ਪੰਜ ਚਾਰਜ ਲਗਾਏ ਹਨ ਅਤੇ ਉਸ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤੇ ਗਏ ਹਨ। ਮੁਲਜ਼ਮ ਦੀ ਪਛਾਣ 42 ਸਾਲਾ ਅਬੁਲ ਕਾਸਿਮ ਵਜੋਂ ਹੋਈ, ਜੋ ਪਹਿਲਾਂ ਮਾਂਟਰੀਅਲ ਵਿਚ ਰਹਿ ਰਿਹਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link