Mar 16, 2022 8:31 PM - The Canadian Press

ਦੇਸ਼ ਦੇ ਵਿੱਚ ਵਧਦੀ ਮਹਿੰਗਾਈ ਨੇ ਫਰਵਰੀ 'ਚ ਵੀ ਵਧਣਾ ਜਾਰੀ ਰੱਖਿਆ।
ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ ਬੀਤੇ ਮਹੀਨੇ ਮਹਿੰਗਾਈ ਦਰ 5.7% 'ਤੇ ਦਰਜ ਕੀਤੀ ਗਈ।
ਇਹ ਕਰੀਬ 30 ਸਾਲ 'ਚ ਇੰਫਲੇਸ਼ਨ ਦੀ ਸਭ ਤੋਂ ਉੱਚੀ ਦਰ ਦੱਸੀ ਗਈ ਹੈ।
ਇਹ ਲਗਾਤਾਰ ਦੂਜਾ ਮਹੀਨਾ ਹੈ ਜਦ ਦੇਸ਼ 'ਚ ਮਹਿੰਗਾਈ ਦਰ 5% ਤੋਂ ਉੱਚੀ ਰਹੀ ਹੈ।
ਇਸ ਪਿੱਛੇ ਗੈਸ ਦੀਆਂ ਕੀਮਤਾਂ 'ਚ ਹੋਇਆ ਵਾਧਾ, ਗਰੋਸਰੀ ਕੀਮਤਾਂ ਅਤੇ ਹਾਊਸਿੰਗ ਖਰਚੇ ਨੂੰ ਕਾਰਨ ਦੱਸਿਆ ਗਿਆ ਹੈ।
ਇਸੇ ਦੌਰਾਨ ਬੀ.ਸੀ. 'ਚ ਇੰਫਲੇਸ਼ਨ ਦਰ ਵਧ ਕੇ 4.7% 'ਤੇ ਪਹੁੰਚੀ ਦੱਸੀ ਗਈ ਹੈ।
ਵਿਕਟੋਰੀਆ 'ਚ ਮਹਿੰਗਾਈ ਦਰ 'ਚ 7 ਬੇਸਿਸ ਅੰਕਾਂ ਦਾ ਵਾਧਾ ਹੋਇਆ।
ਉੱਧਰ ਵੈਨਕੂਵਰ 'ਚ ਮਹਿੰਗਾਈ ਦਰ ਨੇ ਅੱਧੇ ਪ੍ਰਤੀਸ਼ਤ ਦੀ ਛਾਲ ਮਾਰੀ ਅਤੇ ਇੰਫਲੇਸ਼ਨ ਰੇਟ 4.7% 'ਤੇ ਦਰਜ ਕੀਤੀ ਗਈ।




