May 12, 2025 5:42 PM - The Canadian Press
ਨੌਰਥ ਵੈਨਕੂਵਰ ਵਿੱਚ ਸ਼ਨੀਵਾਰ ਨੂੰ ਇੱਕ ਸੀਨੀਅਰਸ ਕੰਪਲੈਕਸ ਵਿੱਚ ਅੱਗ ਲੱਗ ਗਈ ਸੀ। ਲਿਨ ਵੈਲੀ ਅਪਾਰਟਮੈਂਟ ਕੰਪਲੈਕਸ ਅੱਗ ਦੀ ਚਪੇਟ 'ਚ ਆ ਗਿਆ ਸੀ। ਇਸ ਸੰਬੰਧੀ ਨੌਰਥ ਵੈਨਕੂਵਰ ਦੇ ਫਾਇਰ ਚੀਫ਼ ਮਾਈਕ ਡੈਂਕਸ ਦਾ ਕਹਿਣਾ ਹੈ ਕਿ ਅੱਗ 'ਤੇ ਕਾਬੂ ਪਾਉਣ ਲਈ ਨੌਰਥ ਸ਼ੋਰ ਦੇ ਤਕਰੀਬਨ ਸਾਰੇ ਫਾਇਰ ਕਰੂ ਨੂੰ ਮੁਸ਼ੱਕਤ ਕਰਨੀ ਪਈ।
ਉਨ੍ਹਾਂ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਲਈ ਡਿਸਟ੍ਰਿਕਟ ਦੇ ਫਾਇਰ ਕਰੂ, ਸਿਟੀ ਦੀ ਟੀਮ ਅਤੇ ਵੈਸਟ ਵੈਨਕੂਵਰ ਤੋਂ ਟੀਮਾਂ ਨੂੰ ਸੱਦਿਆ ਗਿਆ ਸੀ।
ਫਾਇਰ ਚੀਫ਼ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਇਸੇ ਇਮਾਰਤ 'ਚ ਇੱਕ ਜਾਨਲੇਵਾ ਅੱਗ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਮਾਰਤ 'ਚ ਰੈਨੋਵੇਸ਼ਨਸ ਚੱਲ ਰਹੀਆਂ ਸਨ। ਇਸ ਘਟਨਾ 'ਚ 36 ਲੋਕ ਡਿਸਪਲੇਸ ਹੋਏ ਹਨ ਅਤੇ ਘਟਨਾ ਸੰਬੰਧੀ ਕਾਰਨ ਫਿਲਹਾਲ ਸਪਸ਼ਟ ਨਹੀਂ ਹੈ।