21.16C Vancouver
ADS

Apr 28, 2020 10:39 PM -

ਨੋਵਾ ਸਕੌਸ਼ੀਆ ਦੇ ਹਮਲਾਵਰ ਕੋਲ ਸਨ ਨਿਲਾਮੀ 'ਚ ਹਾਸਿਲ ਕੀਤੇ ਹੋਏ 4 ਪੁਲਿਸ ਦੇ ਵਾਹਨ, ਆਰ.ਸੀ.ਐਮ.ਪੀ. ਨੇ ਦਿੱਤੀ ਵਿਸਤਾਰ 'ਚ ਜਾਣਕਾਰੀ

Share On
nova-scotia-gunman-acquired-police-cars-through-auction-more-details-provided-by-rcmp
RCMP investigators search for evidence at the location where Const. Heidi Stevenson was killed along the highway in Shubenacadie, N.S. on Thursday, April 23, 2020. Police say the man who went on a murderous rampage through five Nova Scotia communities was likely using unlicensed firearms, and investigators are trying find out how he obtained illegal weapons. THE CANADIAN PRESS/Andrew Vaughan

ਨੋਵਾ ਸਕੌਸ਼ੀਆ ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਮਾਸ ਸ਼ੂਟਿੰਗ ਲਈ ਜਿੰਮੇਵਾਰ ਸ਼ੂਟਰ ਨੇ ਪੁਲਿਸ ਦੀ ਸਹੀ ਵਰਦੀ ਪਹਿਨੀ ਹੋਈ ਸੀ।

ਇਸਤੋਂ ਅਲਾਵਾ ਦੱਸਿਆ ਗਿਆ ਕਿ ਹਮਲਾਵਰ ਕੋਲ ਪੁਲਿਸ ਦੇ 4 ਵਾਹਨ ਸਨ, ਜੋ ਉਸਨੇ ਨਿਲਾਮੀ ਦੌਰਾਨ ਹਾਸਿਲ ਕੀਤੇ ਹੋਏ ਸਨ।

ਇਨ੍ਹਾਂ ਵਿੱਚੋਂ ਹੀ ਇੱਕ ਵਾਹਨ ਦੀ ਵਰਤੋਂ ਹਮਲੇ ਦੇ ਦਿਨ ਕੀਤੀ ਗਈ ਸੀ।

ਹਮਲਾਵਰ ਕੋਲ ਕਈ ਪੁਲਿਸ ਦੀਆਂ ਵਰਦੀਆਂ ਹੋਣ ਦੀ ਵੀ ਪੁਸ਼ਟੀ ਕੀਤੀ ਗਈ ਹੈ।

ਨੋਵਾ ਸਕੌਸ਼ੀਆ ਆਰ.ਸੀ.ਐਮ.ਪੀ. ਸੁਪਰਡੈਂਟ ਡੈਰਨ ਕੈਂਪਬੈਲ ਨੇ ਕਿਹਾ ਕਿ ਹਾਲ ਦੀ ਜਾਂਚ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਸ਼ੂਟਰ ਪੋਰਟਾਪੀਕ ਦਾ ਇਲਾਕਾ, ਸ਼ੂਟਿੰਗ ਤੋਂ ਬਾਅਦ ਖੇਤਾਂ ਵਿੱਚੋਂ ਹੋਕੇ ਟੱਪਣ 'ਚ ਕਾਮਯਾਬ ਰਿਹਾ ਸੀ।

ਇਸਤੋਂ ਬਾਅਦ ਉਸਨੇ ਸ਼ਾਮ ਦਾ ਸਮਾਂ ਡੈਬਰਟ ਦੇ ਇੰਡਸਟਰੀਅਲ ਇਲਾਕੇ 'ਚ ਗੁਜਾਰਿਆ ਸੀ।

ਅੱਜ ਦੀ ਪ੍ਰੈਸ ਬ੍ਰੀਫਿੰਗ 'ਚ ਦੱਸਿਆ ਗਿਆ ਕਿ ਪੁਲਿਸ ਵੱਲੋਂ 435 ਗਵਾਹਾਂ ਨਾਲ ਇੰਟਰਵਿਊ ਕੀਤੇ ਜਾ ਰਹੇ ਹਨ।

ਯਾਦ ਰਹੇ ਬੀਤੇ ਹਫਤੇ ਦੀ ਘਟਨਾ 'ਚ 22 ਲੋਕਾਂ ਦੀ ਜਾਨ ਚਲੀ ਗਈ ਸੀ।

ਇਹ ਕੈਨੇਡਾ ਦੇ ਇਤਿਹਾਸ 'ਚ ਸਭ ਤੋਂ ਭਿਆਨਕ ਮਾਸ ਸ਼ੂਟਿੰਗ ਦੀ ਘਟਨਾ ਮੰਨੀ ਜਾ ਰਹੀ ਹੈ।

Latest news

calgary-man-stabbed-in-face-in-hate-motivated-attack-police
Punjabi

ਕੈਲਗਰੀ ਵਿੱਚ ਨਸਲੀ ਨਫ਼ਰਤ ਤੋਂ ਪ੍ਰੇਰਿਤ ਹਮਲਾ, ਵਿਅਕਤੀ ਦੇ ਚਿਹਰੇ 'ਤੇ ਚਾਕੂ ਨਾਲ ਵਾਰ

ਸਾਊਥਵੈਸਟ ਕੈਲਗਰੀ ਦੀ ਵੁੱਡਲੈਂਡ ਕਮਿਊਨਿਟੀ ਵਿੱਚ ਪਿਛਲੇ ਮਹੀਨੇ ਇਕ ਵਿਅਕਤੀ ਨੂੰ ਉਸ ਦੇ ਗੁਆਂਢੀ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ, ਪੁਲਿਸ ਨੇ ਇਸ ਨੂੰ ਨਸਲੀ ਹਮਲਾ ਕਰਾਰ ਦਿੱਤਾ ਹੈ। 22 ਮਈ ਨੂੰ ਰਾਤ ਕਰੀਬ 9:30 ਵਜੇ 17 ਸਟ੍ਰੀਟ ਸਾਊਥ ਵੈਸਟ ਦੇ ਨੇੜੇ ਵੁੱਡਵਿਊ ਡਰਾਈਵ 'ਤੇ ਪੁਲਿਸ ਨੂੰ ਮਦਦ ਲਈ ਬੁਲਾਇਆ ਗਿਆ ਸੀ।
no-active-recall-petitions-remain-against-alberta-mlas
Punjabi

ਐਲਬਰਟਾ ਦੇ ਐਮ.ਐਲ.ਏ. ਗੁਥਰੀ ਖਿਲਾਫ ਰੀਕਾਲ ਪਟੀਸ਼ਨ ਹੋਈ ਅਸਫਲ

ਐਲਬਰਟਾ ਦੇ ਵਿਧਾਇਕ ਪੀਟਰ ਗੁਥਰੀ ਨੂੰ ਹਟਾਉਣ ਲਈ ਪਾਈ ਗਈ ਰੀਕਾਲ ਪਟੀਸ਼ਨ ਰੱਦ ਹੋ ਗਈ ਹੈ। ਇਲੈਕਸ਼ਨ ਐਲਬਰਟਾ ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਏਅਰਡ੍ਰੀ-ਕੋਚਰੇਨ ਖੇਤਰ ਤੋਂ ਐਮ.ਐਲ.ਏ. ਵਿਰੁੱਧ ਜਾਰੀ ਪਟੀਸ਼ਨ ਨੂੰ ਅਵੈਧ ਕਰਾਰ ਦਿੱਤਾ। ਗੁਥਰੀ ਵਿਰੁੱਧ ਇਹ ਪਟੀਸ਼ਨ ਨਿਰਧਾਰਤ 90 ਦਿਨਾਂ ਦੀ ਸਮੇਂ-ਸੀਮਾ ਦੇ ਅੰਦਰ ਬਿਨੈਕਾਰ ਵੱਲੋਂ ਜਮ੍ਹਾਂ ਨਹੀਂ ਕਰਵਾਈ ਗਈ, ਜਿਸ ਕਾਰਨ ਇਹ ਕਾਨੂੰਨੀ ਤੌਰ 'ਤੇ ਮਾਨਤਾ ਪ੍ਰਾਪਤ ਕਰਨ ਦੇ ਯੋਗ ਨਹੀਂ ਹੈ।
toronto-police-officer-dies-after-being-shot-during-search-warrant-execution-in-north-york
Punjabi

ਓਨਟਾਰੀਓ ਵਿੱਚ ਡਿਊਟੀ ਦੌਰਾਨ ਜ਼ਖ਼ਮੀ ਟੋਰਾਂਟੋ ਪੁਲਿਸ ਅਧਿਕਾਰੀ ਦੀ ਮੌਤ

ਓਨਟਾਰੀਓ ਵਿਚ ਅੱਜ ਸਵੇਰ ਨੌਰਥ ਯੌਰਕ ਦੇ ਇੱਕ ਅਪਾਰਟਮੈਂਟ ਵਿਚ ਸਰਚ ਵਾਰੰਟ ਦੀ ਕਾਰਵਾਈ ਦੌਰਾਨ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਟੋਰਾਂਟੋ ਪੁਲਿਸ ਦੇ ਔਫੀਸਰ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ ਹੈ। ਟੋਰਾਂਟੋ ਪੁਲਿਸ ਦੇ ਚੀਫ਼ ਮਾਈਰੋਨ ਡੈਮਕਿਵ ਨੇ ਇਸ ਦੀ ਪੁਸ਼ਟੀ ਕੀਤੀ। ਮਾਰੇ ਗਏ ਔਫੀਸਰ ਦੀ ਪਛਾਣ 43 ਸਾਲਾ Const. Marc Pinizzotto ਵਜੋਂ ਹੋਈ ਹੈ।
former-akal-takht-jathedar-records-statement-before-sit-in-behbal-kalan-firing-case
Punjabi

ਸਾਬਕਾ ਅਕਾਲ ਤਖਤ ਜਥੇਦਾਰ ਨੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਐਸਆਈਟੀ ਸਾਹਮਣੇ ਦਰਜ ਕਰਵਾਏ ਬਿਆਨ

ਫਰੀਦਕੋਟ ਦੇ ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀਰਵਾਰ ਨੂੰ ਆਪਣਾ ਬਿਆਨ ਦਰਜ ਕਰਵਾਇਆ ਹੈ, ਜਿਸ ਵਿੱਚ ਉਨ੍ਹਾਂ ਨੇ ਕਈ ਮਹੱਤਵਪੂਰਨ ਖੁਲਾਸੇ ਕੀਤੇ ਹਨ।
most-crime-guns-traced-in-canada-originated-domestically-rcmp-internal-reports-show
Punjabi

ਸਾਲ 2024 'ਚ ਟਰੇਸ ਕੀਤੇ ਗਏ ਜ਼ਿਆਦਾਤਰ ਅਪਰਾਧਿਕ ਹਥਿਆਰ ਕੈਨੇਡਾ ਦੇ ਅੰਦਰੋਂ ਹਾਸਲ ਕੀਤੇ ਗਏ: RCMP ਰਿਪੋਰਟ

ਕੈਨੇਡਾ ਵਿਚ ਅਪਰਾਧਿਕ ਵਾਰਦਾਤਾਂ ਵਿਚ ਵਰਤੇ ਜਾਣ ਵਾਲੇ ਹਥਿਆਰਾਂ ਨੂੰ ਲੈ ਕੇ ਇੱਕ ਖੁਲਾਸਾ ਸਾਹਮਣੇ ਆਇਆ ਹੈ। ਆਰ.ਸੀ.ਐਮ.ਪੀ.ਦੀਆਂ ਅੰਦਰੂਨੀ ਰਿਪੋਰਟਾਂ ਮੁਤਾਬਕ, ਸਾਲ 2023 ਅਤੇ 2024 ਦੌਰਾਨ ਵਾਰਦਾਤਾਂ ਵਿਚ ਵਰਤੇ ਗਏ ਹਥਿਆਰਾਂ ਵਿਚੋਂ ਬਹੁਗਿਣਤੀ ਕੈਨੇਡਾ ਦੇ ਅੰਦਰੋਂ ਹੀ ਹਾਸਲ ਕੀਤੇ ਗਏ ਸਨ ਨਾ ਕਿ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਸਮਗਲ ਕਰਕੇ ਲਿਆਂਦਾ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link