Aug 12, 2024 8:14 PM - The Canadian Press

ਨੈਨਾਈਮੋ ਵਿਚ ਬੀਤੇ ਵੀਕੈਂਡ ਦੌਰਾਨ ਹਾਈਵੇ ’ਤੇ ਹੋਏ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ। ਪੁਲਿਸ ਅਨੁਸਾਰ ਚਸ਼ਮਦੀਦਾਂ ਨੇ ਦੱਸਿਆ ਕਿ ਨੈਨਾਈਮੋ ਪਾਰਕਵੇਅ ’ਤੇ ਇਕ ਕਾਰ ਨੂੰ ਦੱਖਣ ਵੱਲ ਜਾਂਦੇ ਹੋਏ ਦੇਖਿਆ ਗਿਆ, ਜਿੱਥੇ ਇਹ ਕਥਿਤ ਤੌਰ ’ਤੇ ਮੀਡੀਅਨ ਪਾਰ ਕਰਕੇ ਆਉਣ ਵਾਲੀ ਆਵਾਜਾਈ ਵਿਚ ਆ ਗਈ ਅਤੇ ਉੱਤਰ ਵੱਲ ਜਾ ਰਹੀ ਇਕ ਐੱਸ.ਯੂ.ਵੀ. ਨਾਲ ਟਕਰਾ ਗਈ।
ਪੁਲਿਸ ਦਾ ਕਹਿਣਾ ਹੈ ਕਿ ਐੱਸ.ਯੂ.ਵੀ. ਦੇ ਡਰਾਈਵਰ ਦੀ ਹਸਪਤਾਲ ਲਿਜਾਣ ਤੋਂ ਬਾਅਦ ਮੌਤ ਹੋ ਗਈ, ਜਦਕਿ ਦੂਜੇ ਡਰਾਈਵਰ ਦਾ ਗੰਭੀਰ ਪਰ ਗੈਰ-ਜਾਨਲੇਵਾ ਸੱਟਾਂ ਲੱਗਣ ਕਾਰਨ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਸ਼ਨੀਵਾਰ ਸ਼ਾਮ ਕਰੀਬ 8.30 ਵਜੇ ਡਨਸਟਰ ਰੋਡ ਓਵਰਪਾਸ ਅਤੇ ਡੂਮੋਂਟ ਰੋਡ ਬ੍ਰਿਜ ਦੇ ਵਿਚਕਾਰ ਵਾਪਰਿਆ। ਇਸ ਮਾਮਲੇ ਵਿਚ ਕੋਈ ਵੀ ਜਾਣਕਾਰੀ ਜਾਂ ਡੈਸ਼ਕੈਮ ਫੁਟੇਜ ਆਦਿ ਹੋਣ ’ਤੇ ਸਥਾਨਕ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ।




