May 21, 2021 3:27 PM -

ਵੀਰਵਾਰ ਨੂੰ ਨਨਾਇਮੋ ਦੇ ਇੱਕ ਮਾਲ ਦੇ ਪਾਰਕਿੰਗ ਲਾਟ ਵਿੱਚ ਗੋਲੀ ਚੱਲਣ ਦੀ ਵਾਰਦਾਤ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।
ਨਨਾਇਮੋ ਪੁਲਿਸ ਮੁਤਾਬਕ ਇਹ ਘਟਨਾ ਰੌਕ ਸਿਟੀ ਪਲਾਜ਼ਾ ਦੇ ਪਾਰਕਿੰਗ ਲਾਟ ਵਿੱਚ ਦੁਪਹਿਰ ਤਕਰੀਬਨ 3 ਵਜੇ ਵਾਪਰੀ।
ਜਦ ਪੁਲਿਸ ਉੱਥੇ ਪਹੁੰਚੀ ਤਾਂ ਇੱਕ ਵਿਅਕਤੀ ਨੂੰ ਪਾਰਕ ਕੀਤੀ ਹੋਈ ਗੱਡੀ ਵਿਚ ਮ੍ਰਿਤਕ ਪਾਇਆ।
ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮੈਟਰਲ ਡਰਾਈਵ ’ਤੇ ਸਥਿਤ ਬੈਸਟ ਵੈਸਟਰਨ ਹੋਟਲ ਵਿਖੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਧਿਕਾਰੀਆਂ ਅਨੁਸਾਰ ਹਿਰਾਸਤ ਵਿੱਚ ਲਏ ਇੱਕ ਵਿਅਕਤੀ ਦੀ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਹੈ।
ਕਾਂਸਟੇਬਲ ਗੈਰੀ ਓ’ ਬਰਾਇਨ ਦਾ ਕਹਿਣਾ ਹੈ ਕਿ ਪੁਲਿਸ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੀ ਕਿ ਉਹ ਹੋਰ ਸ਼ੱਕੀ ਵਿਅਕਤੀਆਂ ਦੀ ਭਾਲ ਕਰ ਰਹੇ ਹਨ ਜਾਂ ਨਹੀਂ।
ਪੁਲਿਸ ਵੀਰਵਾਰ ਨੂੰ 3:15 ਤੋਂ 3:45 ਵਿਚਕਾਰ ਇਲਾਕੇ ਵਿੱਚ ਮੌਜੂਦ ਕਿਸੇ ਕੋਲ ਡੈਸ਼ਕੈਮ ਵੀਡੀਓ ਹੋਣ ’ਤੇ ਨਨਾਇਮੋ ਆਰ.ਸੀ.ਐਮ.ਪੀ. ਨਾਲ ਸੰਪਰਕ ਕਰਨ ਦੀ ਅਪੀਲ ਕਰ ਰਹੀ ਹੈ।




