Mar 16, 2022 9:43 PM - Connect News

ਸਰੀ ਦੇ ਗਿਲਫੋਰਡ ਇਲਾਕੇ 'ਚ ਗੋਲੀ ਚੱਲਣ ਦੀ ਵਾਰਦਾਤ ਵਾਪਰੀ ਹੈ।
ਘਟਨਾ 'ਚ ਇੱਕ 17 ਸਾਲਾ ਟੀਨੇਜਰ ਦੇ ਜਖਮੀ ਹੋਣ ਦੀ ਖਬਰ ਹੈ।
ਘਟਨਾ ਬੁੱਧਵਾਰ ਸਵੇਰ ਦੇ ਸਮੇਂ ਵਾਪਰੀ ਦੱਸੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਵਿਅਕਤੀ ਦੇ ਜਖਮ ਜਾਨਲੇਵਾ ਨਹੀਂ ਸਨ।
ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਪਰ ਜਲਦੀ ਹੀ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ।
ਸਰੀ ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਟੀਨੇਜਰ ਬਾਰੇ ਲਾਅ ਐਨਫੋਰਸਮੈਂਟ ਜਾਣਦੀ ਹੈ।
ਸ਼ੂਟਿੰਗ ਦੀ ਵਾਰਦਾਤ ਨੂੰ ਟਾਰਗੈਟਿਡ ਮੰਨਿਆ ਜਾ ਰਿਹਾ ਹੈ।
ਹਾਲਾਂਕਿ ਇਸ ਨੂੰ ਲੋਅਰ ਮੇਨਲੈਂਡ ਦੀ ਗੈਂਗ ਹਿੰਸਾ ਨਾਲ ਸੰਬੰਧਤ ਨਹੀਂ ਮੰਨਿਆ ਜਾ ਰਿਹਾ।
ਕਾਂਸਟੇਬਲ ਗੁਰਵਿੰਦਰ ਘਗ ਨੇ ਕਿਹਾ ਕਿ ਘਰ ਦੇ ਵਿੱਚ ਕਈ ਲੋਕ ਮੌਜੂਦ ਸਨ ਅਤੇ ਵਾਰਦਾਤ ਕਾਰਨ ਉਹ ਸਭ ਖਤਰੇ 'ਚ ਆ ਗਏ ਸਨ।
ਪੁਲਿਸ ਨੇ ਦੱਸਿਆ ਕਿ ਘਟਨਾ ਲੈਨਸਡਾਊਨ ਡਰਾਈਵ ਦੇ 11200 ਬਲੌਕ 'ਚ ਸਥਿਤ ਘਰ ਕੋਲ ਤੜਕੇ ਕਰੀਬ 3.15 ਵਜੇ ਵਾਪਰੀ ਸੀ।
ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਘਟਨਾ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ ਦੱਸਿਆ ਜਾਵੇ।




