10.52C Vancouver
ADS

Jul 15, 2022 11:19 PM - The Canadian Press

ਕੈਨੇਡਾ ਸਰਕਾਰ ਨੇ ਇੰਫਲੂਐਂਜ਼ਾ ਵੈਕਸੀਨ ਲਈ ਗਲੈਕਸੋ-ਸਮਿਥ-ਕਲਾਈਨ ਨਾਲ ਕੀਤੀ 4 ਸਾਲ ਦੀ ਡੀਲ

Share On
ottawa-announces-influenza-vaccine-agreement-with-glaxosmithkline
Health Minister Jean-Yves Duclos says the government has signed a four-year deal with GlaxoSmithKline to produce and deliver influenza vaccines. (Photo - The Canadian Press)

ਦੇਸ਼ ਦੇ ਸਿਹਤ ਮੰਤਰੀ ਜੌਨ ਈਵ ਡੁਕਲੋਸ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਗਲੈਕਸੋ ਸਮਿਥ ਕਲਾਈਨ ਨਾਲ 4 ਸਾਲ ਦੀ ਇੱਕ ਡੀਲ ਕੀਤੀ ਗਈ ਹੈ।

ਇਸ ਡੀਲ ਤਹਿਤ ਕੰਪਨੀ ਵੱਲੋਂ ਇੰਫਲੂਐਂਜਾ ਵੈਕਸੀਨ ਪਰੌਡਿਊਸ ਅਤੇ ਡਿਲਿਵਰ ਕੀਤੀਆਂ ਜਾਣਗੀਆਂ।

ਇਸ ਡੀਲ 'ਚ ਇਹ ਆਪਸ਼ਨ ਵੀ ਸ਼ਾਮਿਲ ਹੈ ਕਿ ਜੇਕਰ ਪੈਂਡੈਮਿਕ ਦਸਤਕ ਦਿੰਦਾ ਹੈ ਤਾਂ ਇੰਫਲੂਐਂਜਾ ਦੀਆਂ 80 ਮਿਲੀਅਨ ਖੁਰਾਕਾਂ ਪ੍ਰੋਕਿਓਰ ਕੀਤੀਆਂ ਜਾ ਸਕਦੀਆਂ ਹਨ।

ਪਬਲਿਕਲੀ ਫੰਡਿਡ ਪ੍ਰੋਗਰਾਮਸ ਆਸਰੇ ਸਾਲਾਨਾ ਘਟੋ-ਘੱਟ 4 ਮਿਲੀਅਨ ਖੁਰਾਕਾਂ ਵਰਤੀਆਂ ਜਾਣਗੀਆਂ।

ਇੰਫਲੂਐਂਜਾ ਪੈਂਡੈਮਿਕਸ ਹਰ 11 ਤੋਂ 40 ਸਾਲ 'ਚ ਇੱਕ ਵਾਰ ਦਸਤਕ ਦਿੰਦੇ ਹਨ ਅਤੇ ਅਜਿਹਾ ਪਿਛਲਾ ਪੈਂਡੈਮਿਕ ਐਚ.1.ਐਨ.1. ਸੰਬੰਧਤ ਸੀ ਜਿਸ ਨੇ 13 ਸਾਲ ਪਹਿਲਾਂ ਦਸਤਕ ਦਿੱਤੀ ਸੀ।

Latest news

poilievre-reshuffles-conservative-shadow-cabinet-jasraj-singh-hallan-moved-to-national-revenue-role
Punjabi

ਪੌਲੀਐਵ ਨੇ ਕੰਜ਼ਰਵੇਟਿਵ ਸ਼ੈਡੋ ਕੈਬਨਿਟ 'ਚ ਕੀਤਾ ਫੇਰਬਦਲ ,ਜਸਰਾਜ ਸਿੰਘ ਹੱਲਣ ਨੂੰ ਨੈਸ਼ਨਲ ਰੈਵੇਨਿਊ ਦੀ ਮਿਲੀ ਜ਼ਿੰਮੇਵਾਰੀ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਆਪਣੀ ਪਾਰਟੀ ਦੇ ਓਪੋਜੀਸ਼ਨ ਫਰੰਟ ਬੈਂਚ ਅਤੇ ਸ਼ੈਡੋ ਕੈਬਨਿਟ ਵਿਚ ਫੇਰਬਦਲ ਕਰ ਦਿੱਤਾ ਹੈ, ਇਸ ਬਦਲਾਅ ਤਹਿਤ ਕੈਲਗਰੀ ਤੋਂ ਐਮ.ਪੀ. ਜਸਰਾਜ ਸਿੰਘ ਹੱਲਣ ਤੋਂ finance critic ਦੀ ਜ਼ਿੰਮੇਵਾਰੀ ਵਾਪਸ ਲੈ ਕੇ ਓਨਟਾਰੀਓ ਦੇ ਸੰਸਦ ਮੈਂਬਰ ਮਾਈਕਲ ਚੋਂਗ ਨੂੰ ਸੌਂਪ ਦਿੱਤੀ ਗਈ ਹੈ, ਚੋਂਗ ਕੰਜ਼ਰਵੇਟਿਵ ਦੇ ਪ੍ਰਮੁੱਖ ਆਗੂਆਂ ਵਿਚੋਂ ਇੱਕ ਹਨ, ਜੋ ਪਹਿਲਾਂ ਪਿਛਲੇ 6 ਸਾਲਾਂ ਤੋਂ ਪਾਰਟੀ ਦੇ ਵਿਦੇਸ਼ੀ ਮਾਮਲਿਆਂ ਦੇ ਆਲੋਚਕ ਵਜੋਂ ਜ਼ਿੰਮੇਵਾਰੀ ਸੰਭਾਲ ਰਹੇ ਸਨ।
canadian-economy-rebounds-with-0-5-gdp-growth-in-april-statistics-canada-says
Punjabi

ਸਟੈਟਿਸਟਿਕਸ ਕੈਨੇਡਾ ਮੁਤਾਬਕ ਅਪ੍ਰੈਲ ਵਿੱਚ ਕੈਨੇਡਾ ਦੀ ਜੀ.ਡੀ.ਪੀ. 0.5 ਫੀਸਦੀ ਵਧੀ

ਕੈਨੇਡੀਅਨ ਅਰਥਵਿਵਸਥਾ ਨੇ ਸਾਲ 2026 ਦੀ ਪਹਿਲੀ ਤਿਮਾਹੀ ਦੀ ਮਾਮੂਲੀ ਮੰਦੀ ਨੂੰ ਪਛਾੜਦਿਆਂ ਮੁੜ ਮਜ਼ਬੂਤ ਵਾਪਸੀ ਕੀਤੀ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਅਪ੍ਰੈਲ ਮਹੀਨੇ ਦੌਰਾਨ ਦੇਸ਼ ਦੀ ਜੀ.ਡੀ.ਪੀ. ਵਿਚ 0.5 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ, ਜੋ ਜੁਲਾਈ 2025 ਤੋਂ ਬਾਅਦ ਸਭ ਤੋਂ ਤੇਜ਼ ਵਾਧਾ ਹੈ।
teen-girl-dies-following-single-vehicle-crash-in-calgary
Punjabi

ਕੈਲਗਰੀ ਵਿੱਚ ਵਾਪਰੇ ਸੜਕ ਹਾਦਸੇ ਵਿੱਚ 17 ਸਾਲਾ ਲੜਕੀ ਦੀ ਮੌਤ

ਕੈਲਗਰੀ ਵਿੱਚ ਪਿਛਲੇ ਹਫ਼ਤੇ ਵਾਪਰੇ ਕਾਰ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਈ 17 ਸਾਲਾ ਕੁੜੀ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਹੈ। ਇਹ ਹਾਦਸਾ 24 ਜੂਨ ਨੂੰ ਤੜਕੇ ਤਕਰੀਬਨ 3:30 ਵਜੇ ਵਾਪਰਿਆ, ਜਦੋਂ ਪੁਲਿਸ ਨੂੰ 26 ਸਟ੍ਰੀਟ ਸਾਊਥ ਈਸਟ ਅਤੇ 25 ਐਵੇਨਿਊ ਸਾਊਥ ਈਸਟ ਦੇ ਇਲਾਕੇ ਵਿੱਚ ਟੱਕਰ ਹੋਣ ਦੀ ਸੂਚਨਾ ਮਿਲੀ।
wildfire-smoke-expected-to-keep-air-quality-poor-across-parts-of-northern-alberta-and-saskatchewan
Punjabi

ਸਸਕੈਚਵਨ 'ਚ ਜੰਗਲੀ ਅੱਗ ਦੇ ਧੂੰਏਂ ਕਾਰਨ ਐਲਬਰਟਾ ਵਿਚ ਹਵਾ ਦੀ ਗੁਣਵੱਤਾ ਖਰਾਬ

ਸਸਕੈਚਵਨ ਦੇ ਜੰਗਲਾਂ ਵਿੱਚ ਲੱਗੀ ਅੱਗ ਦਾ ਧੂੰਆਂ ਹੁਣ ਐਲਬਰਟਾ ਵੱਲ ਵੱਧ ਰਿਹਾ ਹੈ, ਜਿਸ ਕਾਰਨ ਇਨਵਾਇਰਮੈਂਟ ਕੈਨੇਡਾ ਵੱਲੋਂ ਕੈਲਗਰੀ ਸ਼ਹਿਰ ਲਈ ਏਅਰ ਕੁਆਲਟੀ ਵਾਰਨਿੰਗ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਸੋਮਵਾਰ ਦੁਪਹਿਰ ਤਕਰੀਬਨ 2:30 ਵਜੇ ਜਾਰੀ ਕੀਤੇ ਗਏ ਯੈਲੋ ਵਾਰਨਿੰਗ ਵਿੱਚ ਮੌਸਮ ਵਿਭਾਗ ਨੇ ਦੱਸਿਆ ਕਿ ਇਹ ਧੂੰਆਂ ਐਲਬਰਟਾ ਦੇ ਕਈ ਹਿੱਸਿਆਂ ਵਿੱਚ ਫੈਲ ਚੁੱਕਾ ਹੈ। ਅਗਲੇ ਕੁਝ ਦਿਨਾਂ ਤੱਕ ਸੂਬੇ ਵਿੱਚ ਅਜਿਹੀ ਹੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਹਵਾ ਦੀ ਗੁਣਵੱਤਾ ਵਿਗੜੇਗੀ ਅਤੇ ਵਿਜ਼ੀਬਿਲਟੀ ਵੀ ਘੱਟ ਹੋ ਸਕਦੀ ਹੈ।
canada-to-face-morocco-in-fifa-world-cup-round-of-16-on-july-4
Punjabi

ਰਾਊਂਡ ਔਫ 16 ਵਿੱਚ ਕੈਨੇਡਾ ਦਾ ਸਾਹਮਣਾ ਮੋਰੋਕੋ ਨਾਲ, 4 ਜੁਲਾਈ ਨੂੰ ਹੋਵੇਗਾ ਮੁਕਾਬਲਾ

ਕੈਨੇਡਾ ਦੇ ਫੀਫਾ ਵਰਲਡ ਕੱਪ ਦੇ ਰਾਊਂਡ ਔਫ 16 ਵਿਚ ਅਗਲਾ ਮੁਕਾਬਲਾ ਮੋਰੋਕੋ ਨਾਲ ਹੋਵੇਗਾ। ਨੌਰਥ ਅਫਰੀਕਾ ਦੀ ਇਸ ਟੀਮ ਨੇ ਸੋਮਵਾਰ ਨੂੰ ਮੈਕਸੀਕੋ ਵਿਚ ਖੇਡੇ ਗਏ ਇੱਕ ਰੋਮਾਂਚਕ ਮੈਚ ਵਿਚ ਨੀਦਰਲੈਂਡਜ਼ ਨੂੰ ਪੈਨਲਟੀ ਸ਼ੂਟਆਊਟ ਵਿਚ 3-2 ਨਾਲ ਮਾਤ ਦਿੱਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link