12.22C Vancouver
ADS

Jan 8, 2020 9:53 PM -

ਇਰਾਨ ਹਵਾਈ ਕ੍ਰੈਸ਼ - ਜੌਨ ਹੌਰਗਨ ਵੱਲੋਂ ਦੁੱਖ ਦਾ ਪ੍ਰਗਟਾਵਾ 

Share On
our-hearts-and-thoughts-are-with-the-families-and-friends-horgan-on-iran-plane-crash
BC Premier John Horgan/ The Canadian Press

ਬੁਧਵਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮਿਅਰ ਜੌਨ ਹੌਰਗਨ ਨੇ ਇਰਾਨ ਵਿੱਚ ਵਾਪਰੇ ਹਵਾਈ ਕ੍ਰੈਸ਼ ਸੰਬੰਧੀ ਦੁਖ ਦਾ ਪ੍ਰਗਟਾਵਾ ਕੀਤਾ।

ਆਪਣੇ ਬਿਆਨ ਵਿੱਚ ਹੌਰਗਨ ਨੇ ਆਖਿਆ ਕਿ, ਅੱਜ ਦੀ ਸਵੇਰ ਬ੍ਰਿਟਿਸ਼ ਕੋਲੰਬੀਅਨਸ ਦੇ ਲਈ ਇਰਾਨ ਵਿੱਚ ਹਵਾਈ ਕਰੈਸ਼ ਵਿੱਚ 176 ਲੋਕਾਂ ਦੇ ਮਾਰੇ ਜਾਣ ਦੀ ਬੇਹੱਦ ਦੁਖਦਾਈ ਖਬਰ ਲੈਕੇ ਆਈ।

ਉਨ੍ਹਾਂ ਅੱਗੇ ਕਿਹਾ, 'ਸਾਨੂੰ ਪਤਾ ਲੱਗਿਆ ਹੈ ਕਿ ਜਾਨ ਗਵਾਉਣ ਵਾਲੇ 63 ਕਨੇਡੀਅਨਸ ਵਿੱਚ ਕਈ ਬ੍ਰਿਟਿਸ਼ ਕੋਲੰਬੀਅਨ ਵੀ ਹਨ।'

ਉਨ੍ਹਾਂ ਇਰਾਨੀ-ਕਨੇਡੀਅਨ ਭਾਈਚਾਰੇ ਲਈ ਦੁਖ ਸਾਂਝਾ ਕੀਤਾ ਅਤੇ ਕਿਹਾ ਕਿ ਸਾਡੇ ਦਿਲ ਅਤੇ ਸੋਚ ਦੇ ਵਿੱਚ ਓਹ ਪਰਿਵਾਰ ਅਤੇ ਲੋਕ ਹਨ, ਜਿੰਨਾ ਨੇ ਆਪਣੇ ਨਜ਼ਦੀਕੀਆਂ ਨੂੰ ਇਸ ਘਟਨਾ ਵਿੱਚ ਹਮੇਸ਼ਾ ਲਈ ਗਵਾ ਦਿੱਤਾ ਹੈ।

ਪ੍ਰੀਮਿਅਰ ਨੇ ਕਿਹਾ, 'ਜਵਾਬਾਂ ਦੀ ਉਡੀਕ ਦੇ ਇਸ ਸਮੇਂ ਦੇ ਵਿੱਚ, ਅਸੀਂ ਉਨ੍ਹਾਂ ਸਾਰੇ ਮੁਲਕਾਂ ਨਾਲ ਦੁੱਖ ਦੇ ਵਿੱਚ ਸ਼ਾਮਿਲ ਹਾਂ, ਜੋ ਇਸ ਭਿਆਨਕ ਘਟਨਾ ਨਾਲ ਅਫਸੋਸ ਵਿੱਚ ਹਨ। ਅਸੀਂ ਉਨ੍ਹਾਂ ਨਾਲ ਦੁੱਖ ਸਾਂਝਾ ਕਰਦੇ ਹਾਂ।'

ਵਿਕਟੋਰੀਆ ਦੇ ਵਿੱਚ Parliament ਇਮਾਰਤਾਂ 'ਤੇ ਪਲੇਨ ਕਰੈਸ਼ ਦੇ ਪੀੜਤਾਂ ਦੀ ਯਾਦ ਵਿੱਚ ਅੱਜ ਕਨੇਡੀਅਨ ਝੰਡਾ ਵੀ half-mast ਤੇ ਫਹਿਰਾਇਆ ਜਾ ਰਿਹਾ ਹੈ।


Latest news

72-year-old-lethbridge-man-killed-in-southeast-alberta-crash-two-others-seriously-injured
Punjabi

ਸੜਕ ਹਾਦਸੇ ਵਿੱਚ 72 ਸਾਲਾ ਲੈਥਬ੍ਰਿਜ ਨਿਵਾਸੀ ਦੀ ਮੌਤ, ਦੋ ਹੋਰ ਗੰਭੀਰ ਜ਼ਖ਼ਮੀ

ਲੈਥਬ੍ਰਿਜ ਦੇ ਸਾਊਥ ਈਸਟ ਵਿੱਚ ਮੰਗਲਵਾਰ ਸ਼ਾਮ ਵਾਪਰੇ ਇੱਕ ਗੰਭੀਰ ਸੜਕ ਹਾਦਸੇ ਵਿੱਚ ਇੱਕ 72 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਕੋਲਡੇਲ ਆਰਸੀਐਮਪੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ਾਮ 8:11 ਵਜੇ ਦੇ ਕਰੀਬ ਹਾਈਵੇ 4 ਅਤੇ ਰੇਂਜ ਰੋਡ 210 ਨੇੜੇ ਵਾਪਰੀ। ਇਸ ਘਟਨਾ ਦੌਰਾਨ ਇੱਕ ਵੋਲਕਸਵੈਗਨ ਜੇਟਾ ਅਤੇ ਮਿਤਸੁਬੀਸ਼ੀ ਆਊਟਲੈਂਡਰ ਵਿਚਾਲੇ ਟੱਕਰ ਹੋਈ।
carney-to-attend-g7-summit-in-france-visit-ireland-during-european-trip
Punjabi

ਪੀ.ਐਮ.ਕਾਰਨੀ G7 ਸੰਮੇਲਨ ਲਈ ਯੂਰਪ ਹੋਣਗੇ ਰਵਾਨਾ, ਫਰਾਂਸ ਅਤੇ ਆਇਰਲੈਂਡ ਦਾ ਵੀ ਕਰਨਗੇ ਦੌਰਾ

ਪੀ.ਐਮ.ਮਾਰਕ ਕਾਰਨੀ ਅੱਜ ਸ਼ਾਮ ਯੂਰਪ ਦੌਰੇ ਲਈ ਰਵਾਨਾ ਹੋਣਗੇ। ਉਹ 15 ਤੋਂ 17 ਜੂਨ ਤੱਕ ਫਰਾਂਸ ਦੇ Évian-les-Bains ਵਿਚ ਹੋਣ ਵਾਲੀ G7 ਲੀਡਰਸ ਦੀ ਬੈਠਕ ਵਿਚ ਸ਼ਿਰਕਤ ਕਰਨਗੇ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦਾ ਯੂਰਪ ਲਈ ਇਹ 9ਵਾਂ ਦੌਰਾ ਹੈ। ਇਸ ਯਾਤਰਾ ਦੌਰਾਨ ਉਹ ਫਰਾਂਸ ਦੇ ਨਾਲ-ਨਾਲ ਆਇਰਲੈਂਡ ਵੀ ਜਾਣਗੇ।
towns-orders-removal-of-alberta-separation-billboard-after-public-complaints
Punjabi

ਸਿਆਸੀ ਸੁਨੇਹੇ ਵਾਲਾ ਬਿਲਬੋਰਡ ਹਟਾਉਣ ਲਈ ਟੇਬਰ ਪ੍ਰਸ਼ਾਸਨ ਦੇ ਹੁਕਮ

ਐਲਬਰਟਾ ਦੇ ਕਸਬੇ ਟੇਬਰ ਵਿਚ ਲੱਗੇ ਇਲੈਕਟ੍ਰਾਨਿਕ ਬਿਲਬੋਰਡ ਨੂੰ ਹਟਾਉਣ ਦੇ ਸਖਤ ਹੁਕਮ ਜਾਰੀ ਹੋਏ ਹਨ, ਜੋ ਸੂਬੇ ਨੂੰ ਕੈਨੇਡਾ ਤੋਂ ਵੱਖ ਕਰਨ ਦੀ ਹਿਮਾਇਤ ਕਰ ਰਿਹਾ ਸੀ। ਜਨਤਾ ਵੱਲੋਂ ਕਈ ਸ਼ਿਕਾਇਤਾਂ ਮਿਲਣ ਮਗਰੋਂ ਟਾਊਨ ਔਫ ਟੇਬਰ ਨੇ ਇਸ ਨੂੰ ਤੁਰੰਤ ਹਟਾਉਣ ਲਈ ਸਖਤੀ ਵਰਤੀ। ਇਸ ਡਿਜੀਟਲ ਬਿਲਬੋਰਡ ਉੱਤੇ Send Ottawa a message! Choose Alberta ਲਿਖਿਆ ਹੋਇਆ ਸੀ।
teens-body-recovered-from-b-c-lake-after-weekend-boat-capsize
Punjabi

ਬੀ.ਸੀ. ਦੀ ਲੇਕ ਵਿੱਚ ਕਿਸ਼ਤੀ ਪਲਟਣ ਤੋਂ ਬਾਅਦ ਲਾਪਤਾ ਹੋਏ ਨੌਜਵਾਨ ਦੀ ਲਾਸ਼ ਬਰਾਮਦ

ਬੀ.ਸੀ. ਦੇ ਕੈਰੀਬੂ ਖੇਤਰ ਦੀ ਸਟੋਨੀ ਲੇਕ ਵਿਚ ਕਿਸ਼ਤੀ ਪਲਟਣ ਕਾਰਨ ਲਾਪਤਾ ਹੋਏ ਪ੍ਰਿੰਸ ਜਾਰਜ ਦੇ 17 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਹਾਦਸੇ ਤੋਂ ਬਾਅਦ ਹੀ ਨੌਜਵਾਨ ਨੂੰ ਮ੍ਰਿਤਕ ਮੰਨਿਆ ਜਾ ਰਿਹਾ ਸੀ ਅਤੇ ਉਸ ਦੀ ਭਾਲ ਲਈ ਵੱਡੇ ਪੱਧਰ 'ਤੇ ਸਰਚ ਓਪ੍ਰੇਸ਼ਨ ਚਲਾਇਆ ਗਿਆ ਸੀ। ਪੁਲਿਸ ਮੁਤਾਬਕ ਇਹ ਘਟਨਾ ਸ਼ਨੀਵਾਰ ਨੂੰ Quesnel ਸ਼ਹਿਰ ਤੋਂ ਲਗਭਗ 100 ਕਿਲੋਮੀਟਰ ਦੂਰ ਸਥਿਤ ਸਟੋਨੀ ਲੇਕ ਵਿਚ ਵਾਪਰੀ ਸੀ।
former-surrey-mayor-calls-for-independent-investigation-into-sps-chiefs-dismissal
Punjabi

ਸਰੀ ਦੇ ਸਾਬਕਾ ਮੇਅਰ ਡੱਗ ਮੈਕੈਲਮ ਨੇ ਐਸ.ਪੀ.ਐਸ. ਮੁਖੀ ਦੀ ਬਰਖ਼ਾਸਤਗੀ ਮਾਮਲੇ ਵਿੱਚ ਸੁਤੰਤਰ ਜਾਂਚ ਦੀ ਕੀਤੀ ਮੰਗ

ਸਰੀ ਦੇ ਸਾਬਕਾ ਮੇਅਰ ਡੱਗ ਮੈਕੈਲਮ ਨੇ ਐਸ.ਪੀ.ਐਸ. ਚੀਫ਼ ਨੌਰਮ ਲਿਪਿੰਸਕੀ ਨੂੰ ਅਹੁਦੇ ਤੋਂ ਹਟਾਏ ਜਾਣ ਅਤੇ ਸਰੀ ਪੁਲਿਸ ਬੋਰਡ ਦੇ ਦੋ ਡਾਇਰੈਕਟਰਜ਼ ਦੇ ਅਸਤੀਫ਼ਿਆਂ ਦੇ ਮਾਮਲੇ ਵਿਚ ਇੱਕ ਸੁਤੰਤਰ ਪੁਲਿਸ ਜਾਂਚ ਦੀ ਮੰਗ ਕੀਤੀ ਹੈ। ਮੈਕੈਲਮ ਨੇ ਕਿਹਾ ਕਿ ਕਾਨੂੰਨ ਤੋਂ ਉੱਪਰ ਕੋਈ ਵੀ ਨਹੀਂ ਹੈ ਭਾਵੇਂ ਉਹ ਕੋਈ ਕੌਂਸਲਰ ਹੋਵੇ ਜਾਂ ਮੇਅਰ ਅਤੇ ਜੇਕਰ ਨਿਯਮ ਟੁੱਟੇ ਹਨ ਤਾਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਹੋਣਾ ਚਾਹੀਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link