7.64C Vancouver
ADS

Mar 23, 2022 12:16 AM - Connect News

ਬੀ.ਸੀ. 'ਚ 31 ਲੋਕਾਂ ਨੂੰ ਹਾਸਿਲ ਹੋਇਆ ਖਾਸ ਸਨਮਾਨ; ਪ੍ਰੀਮਿਅਰ ਹੌਰਗਨ ਨੇ ਦਿੱਤੀ ਵਧਾਈ

Share On
outstanding-people-recognized-for-service-during-the-pandemic-in-b-c
Thirty-one people from throughout B.C. and one group are being honoured with the Medal of Good Citizenship, recognizing outstanding contributions to the well-being of their communities during the COVID-19 pandemic. (Photo - BC Govt.)

ਬੀ.ਸੀ. ਦੇ 31 ਲੋਕਾਂ ਨੂੰ ਇੱਕ ਖਾਸ ਸਨਮਾਨ ਹਾਸਿਲ ਹੋਇਆ ਹੈ।

ਸੂਬੇ ਦੇ 31 ਲੋਕਾਂ ਅਤੇ ਇੱਕ ਗਰੁੱਪ ਨੂੰ ਮੈਡਲ ਆਫ ਗੁਡ ਸਿਟੀਜ਼ਨਸ਼ਿਪ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।

ਕੋਵਿਡ-19 ਪੈਂਡੈਮਿਕ ਦੌਰਾਨ ਇਨ੍ਹਾਂ ਲੋਕਾਂ ਦੀ ਕਮਿਊਨਿਟੀ ਲਈ ਸੇਵਾ ਅਤੇ ਕੀਤੇ ਕੰਮ ਸਦਕਾ ਇਸ ਸਨਮਾਨ ਲਈ ਚੋਣ ਕੀਤੀ ਗਈ ਹੈ।

ਇਸ ਸਨਮਾਨ ਸਮਾਗਮ ਲਈ ਇੱਕ ਵਰਚੁਅਲ ਮੈਡਲ ਪ੍ਰੈਜ਼ੈਂਟੇਸ਼ਨ 24 ਮਾਰਚ ਯਾਨੀ ਕਿ ਵੀਰਵਾਰ ਨੂੰ ਹੋਵੇਗੀ।

ਪ੍ਰੀਮਿਅਰ ਜੌਨ ਹੌਰਗਨ ਨੇ ਕਿਹਾ ਕਿ ਸਰਕਾਰ ਨੂੰ ਮਾਣ ਹੈ ਕਿ ਅਜਿਹੇ ਬੀ.ਸੀ. ਵਾਸੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਜਿੰਨਾ ਨੇ ਅਸਾਧਾਰਨ ਕੰਮ ਕਰ ਕੇ ਵਿਖਾਏ।

ਹੌਰਗਨ ਨੇ ਕਿਹਾ ਕਿ ਇਨ੍ਹਾਂ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਸਾਥੀਆਂ ਅਤੇ ਹੋਰ ਲੋਕਾਂ ਨੇ ਉਦਾਰਤਾ, ਦਿਆਲਤਾ ਅਤੇ ਨਿਰਸਵਾਰਥ ਕੰਮ ਲਈ ਥਾਪੜਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਬੀਤੇ 2 ਸਾਲ 'ਚ ਸੂਬੇ ਨੇ ਬੇਹੱਦ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕੀਤਾ ਅਤੇ ਉਸ ਸਮੇਂ ਇਹ ਲੋਕ ਸੂਬੇ ਲਈ ਡਟੇ ਰਹੇ।

ਪ੍ਰੀਮਿਅਰ ਜੌਨ ਹੌਰਗਨ ਨੇ ਕਿਹਾ ਕਿ ਸਨਮਾਨਿਤ ਹੋ ਰਹੇ ਲੋਕਾਂ 'ਚ 21 ਡਾਈਵਰਸ ਕਮਿਊਨਿਟੀਸ ਦੇ ਲੋਕ ਹਨ ਜੋ ਦਰਸ਼ਾਉਂਦਾ ਹੈ ਕਿ ਬੀ.ਸੀ. ਦੀ ਵਿਭਿੰਨਤਾ 'ਚ ਤਾਕਤ ਹੈ।

Latest news

one-person-dies-after-drowning-in-cultus-lake-near-chilliwack
Punjabi

ਚਿਲੀਵੈਕ ਵਿੱਚ ਕਲਟਸ ਲੇਕ ’ਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਮੌਤ

ਚਿਲੀਵੈਕ ਵਿਖੇ ਵੀਰਵਾਰ ਦੁਪਹਿਰ ਨੂੰ ਕਲਟਸ ਲੇਕ ਦੇ ਪਾਣੀ ਵਿਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਪਿਛਲੇ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿਚ ਐਂਟਰੈਂਸ ਬੇਅ ਖੇਤਰ ਵਿਚ ਵਾਪਰੀ ਦੂਜੀ ਜਾਨਲੇਵਾ ਘਟਨਾ ਹੈ। ਚਿਲੀਵੈਕ ਆਰਸੀਐਮਪੀ ਦੀ ਮੀਡੀਆ ਰਿਲੇਸ਼ਨ ਔਫੀਸਰ ਕਾਰਪੋਰਲ ਕਾਰਮੇਨ ਕੀਨਰ ਮੁਤਾਬਕ, ਪੁਲਿਸ ਨੂੰ ਕੱਲ੍ਹ ਦੁਪਹਿਰ ਲਗਭਗ 1:12 ਵਜੇ ਐਂਟਰੈਂਸ ਬੇਅ ਕੋਲ ਪਾਣੀ ਵਿਚ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਇਤਲਾਹ ਮਿਲੀ ਸੀ, ਜੋ ਪਹਿਲਾਂ inflatable boat 'ਤੇ ਸਵਾਰ ਸੀ।
canada-u-s-trade-talks-continue-as-tariff-deadline-approaches-2
Punjabi

ਕੈਨੇਡਾ-ਅਮਰੀਕਾ ਵਪਾਰ ਸਮਝੌਤੇ ਦੀ ਡੈਡਲਾਈਨ ਨੇੜੇ, ਟੈਰਿਫ ਘਟਾਉਣ ਬਾਰੇ ਗੱਲਬਾਤ ਜਾਰੀ

ਕੈਨੇਡਾ ਦੇ $28 ਬਿਲੀਅਨ ਦੇ ਨਿਰਯਾਤ 'ਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਗਾਏ ਜਾਣ ਵਾਲੇ 50 ਫ਼ੀਸਦੀ ਟੈਰਿਫ ਦੀ ਡੈਡਲਾਈਨ ਅੱਜ ਅੱਧੀ ਰਾਤ ਨੂੰ ਖ਼ਤਮ ਹੋ ਰਹੀ ਹੈ ਅਤੇ ਦੋਵਾਂ ਧਿਰਾਂ ਵਲੋਂ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਕੰਮ ਕੀਤਾ ਜਾ ਰਿਹਾ ਹੈ। ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਮੁਤਾਬਕ, ਦੋਵੇਂ ਮੁਲਕ ਸਮਝੌਤੇ ਦੇ ਬਹੁਤ ਨੇੜੇ ਹਨ।
single-vehicle-collision-leads-to-drug-trafficking-investigation
Punjabi

ਸਿੰਗਲ ਵ੍ਹੀਕਲ ਕ੍ਰੈਸ਼ ਦੀ ਘਟਨਾ ਨੇ ਪੁਲਿਸ ਨੂੰ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਨ ਵਿਚ ਕੀਤੀ ਮਦਦ

ਵੈਨਕੂਵਰ ਆਈਲੈਂਡ ਦੇ ਕੋਲਵੁੱਡ ਸ਼ਹਿਰ ਵਿਚ ਬੀਤੀ ਰਾਤ ਇੱਕ ਸਿੰਗਲ ਵ੍ਹੀਕਲ ਕ੍ਰੈਸ਼ ਦੀ ਘਟਨਾ ਨੇ ਪੁਲਿਸ ਨੂੰ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਨ ਵਿਚ ਮਦਦ ਕੀਤੀ ਹੈ। ਵੈਸਟ ਸ਼ੋਰ ਆਰਸੀਐਮਪੀ ਮੁਤਾਬਕ, ਰਾਤ ਲਗਭਗ ਪੌਣੇ 9 ਵਜੇ ਆਈਲੈਂਡ ਹਾਈਵੇਅ ਅਤੇ ਵੇਲ ਰੋਡ ਦੇ ਇੰਟਰਸੈਕਸ਼ਨ ਨੇੜੇ ਇੱਕ ਪਿਕਅੱਪ ਟਰੱਕ ਦੇ ਟੈਲੀਫੋਨ ਦੇ ਖੰਭੇ ਨਾਲ ਟਕਰਾਉਣ ਦੀ ਰਿਪੋਰਟ ਮਿਲੀ।
carney-speaks-with-mexican-president-sheinbaum-on-trade-cusma-and-wildfire-cooperation
Punjabi

ਪੀ.ਐਮ.ਕਾਰਨੀ ਅਤੇ ਮੈਕਸੀਕੋ ਦੀ ਰਾਸ਼ਟਰਪਤੀ ਵਿਚਾਲੇ ਵਪਾਰ ਤੇ CUSMA ਨੂੰ ਲੈ ਕੇ ਹੋਈ ਗੱਲਬਾਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨਾਲ ਫ਼ੋਨ 'ਤੇ ਅਹਿਮ ਗੱਲਬਾਤ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਆਪਸੀ ਵਪਾਰ ਸਬੰਧਾਂ ਅਤੇ ਉੱਤਰੀ ਅਮਰੀਕਾ ਵਪਾਰ ਨੂੰ ਮਜ਼ਬੂਤ ਕਰਨ 'ਤੇ ਵਿਸ਼ੇਸ਼ ਚਰਚਾ ਕੀਤੀ। ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਨੇ ਕੈਨੇਡਾ ਦੇ ਜੰਗਲਾਂ ਵਿਚ ਲੱਗੀ ਅੱਗ 'ਤੇ ਕਾਬੂ ਪਾਉਣ ਲਈ 400 ਤੋਂ ਵੱਧ ਅੱਗ ਬੁਝਾਉਣ ਵਾਲੇ ਅਤੇ ਸਪੋਰਟ ਸਟਾਫ਼ ਭੇਜਣ ਲਈ ਰਾਸ਼ਟਰਪਤੀ ਸ਼ੀਨਬੌਮ ਦਾ ਤਹਿ ਦਿਲੋਂ ਧੰਨਵਾਦ ਕੀਤਾ।
advance-voting-for-3-federal-by-elections-begins-friday-in-canada
Punjabi

ਕੈਨੇਡਾ ਦੀਆਂ 3 ਫੈਡਰਲ ਉਪ-ਚੋਣਾਂ ਲਈ ਐਡਵਾਂਸ ਵੋਟਿੰਗ ਸ਼ੁੱਕਰਵਾਰ ਤੋਂ

ਕੈਨੇਡਾ ਵਿਚ ਤਿੰਨ ਫ਼ੈਡਰਲ ਹਲਕਿਆਂ ਦੀਆਂ ਉਪ-ਚੋਣਾਂ ਲਈ ਐਡਵਾਂਸ ਵੋਟਿੰਗ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਲੈਕਸ਼ਨਜ਼ ਕੈਨੇਡਾ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਇਹ ਵੋਟਿੰਗ ਪ੍ਰਕਿਰਿਆ ਸੋਮਵਾਰ ਤੱਕ ਲਗਾਤਾਰ ਚਾਰ ਦਿਨ ਸਵੇਰੇ 9:00 ਵਜੇ ਤੋਂ ਰਾਤ 9:00 ਵਜੇ ਤੱਕ ਚੱਲੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link