15.32C Vancouver
ADS

Aug 9, 2021 9:09 AM -

ਦਿੱਲੀ ਦੇ ਦਵਾਰਕਾ ਵਿੱਚ ਹੱਜ ਭਵਨ ਦੀ ਉਸਾਰੀ ਦੇ ਮੁੱਦੇ 'ਤੇ ਓਵੈਸੀ ਨੇ ਲੋਕ ਸਭਾ 'ਚ ਦਿੱਤਾ ਕਾਰਵਾਈ ਰੋਕਣ ਦਾ ਦਿੱਤਾ ਨੋਟਿਸ

Share On
owaisi-gives-adjournment-notice-in-ls-over-construction-of-haj-house-in-delhis-dwarka
Owaisi gives adjournment notice in LS over construction of Haj House in Delhi's Dwarka

ਆਲ ਇੰਡੀਆ ਮਜਲਿਸ-ਏ- ਇੱਤੇਹਾਦੁਲ ਮੁਸਲੀਮੀਨ ਦੇ ਮੁਖੀ ਅਸਦਉਦਦੀਨ ਨੇ ਅੱਜ ਸੋਮਵਾਰ ਨੂੰ ਲੋਕ ਸਭਾ ਵਿੱਚ, ਦਿੱਲੀ ਦੇ ਦਵਾਰਕਾ ਵਿੱਚ ਹੱਜ ਭਵਨ ਦੀ ਉਸਾਰੀ ਦਾ ਵਿਰੋਧ ਕਰਨ ਲਈ ਕੀਤੀ ਗਈ ਮਹਾਂਪੰਚਾਇਤ ਦੇ ਮੁੱਦੇ 'ਤੇ ਐਵਾਨ ਦੀ ਕਾਰਵਾਈ ਰੋਕਣ ਦਾ ਨੋਟਿਸ ਦਿੱਤਾ।

ਉਨ੍ਹਾਂ ਅੱਗੇ ਕਿਹਾ ਕਿ ਮਹਾਂਪੰਚਾਇਤ ਵਿੱਚ ਮੁਸਲਮਾਨ ਨਾਗਰਿਕਾਂ ਖ਼ਿਲਾਫ਼ ਭਾਸ਼ਣ ਦਿੱਤੇ ਗਏ ਅਤੇ ਨਾਅਰੇ ਲਾਏ ਗਏ, ਇਸ ਲਈ ਐਵਾਨ ਦੀ ਕਾਰਵਾਈ ਰੋਕ ਕੇ ਇਸ ਮੁੱਦੇ 'ਤੇ ਚਰਚਾ ਕਰਨੀ ਬਹੁਤ ਅਹਿਮ ਹੈ, ਕਿਉਂਕਿ ਦਿੱਲੀ ਵਿੱਚ ਇੱਕ ਸਾਲ ਪਹਿਲਾਂ ਹੀ ਸੰਪਰਦਾਇਕ ਦੰਗੇ ਹੋਏ ਹਨ।

"ਮੈਂ ਇੱਥੇ ਐਵਾਨ ਦੀ ਕਾਰਵਾਈ ਨੂੰ ਹੇਠ ਲਿਖੇ ਮਕਸਦ ਨਾਲ ਰੋਕਣ ਦਾ ਨੋਟਿਸ ਦੇਣ ਦੀ ਆਪਣੀ ਇੱਛਾ ਜ਼ਾਹਿਰ ਕਰਦਾ ਹਾਂ, ਜੋ ਕਿ ਬਹੁਤ ਹੀ ਜ਼ਰੂਰੀ ਮੁੱਦੇ 'ਤੇ ਚਰਚਾ ਕਰਨ ਲਈ ਹੈ:- 6 ਅਗਸਤ, 2021 ਨੂੰ ਦਿੱਲੀ ਦੇ ਦਵਾਰਕਾ ਵਿੱਚ, ਹੱਜ ਭਵਨ ਉਸਾਰਨ ਦੇ ਖ਼ਿਲਾਫ਼ 'ਮਹਾਂਪੰਚਾਇਤ' ਸੱਦੀ ਗਈ। ਜਿਸ ਦੌਰਾਨ ਮੁਲਜ਼ਮਾਂ ਨਾਗਰਿਕਾਂ ਖ਼ਿਲ਼ਾਫ਼ ਭਾਸ਼ਣ ਦਿੱਤੇ ਗਏ ਅਤੇ ਨਾਅਰੇ ਲਾਏ ਗਏ। ਐਤਵਾਰ ਨੂੰ ਜੰਤਰ ਮੰਤਰ ਵਿਖੇ ਮੁਲਸਮਾਨ ਨਾਗਰਿਕਾਂ ਖ਼ਿਲਾਫ਼ ਕਤਲੇਆਮ ਦੇ ਨਾਅਰੇ ਲਾਏ ਗਏ। ਹਲੇ ਤੱਕ ਇਕੱਠ ਕਰਨ ਵਾਲੇ ਪ੍ਰਬੰਧਕਾਂ/ਭਾਗ ਲੈਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਕਿਉਂਕਿ ਕ਼ਾਨੂਨ ਅਤੇ ਪ੍ਰਬੰਧ, ਪੁਲਿਸ ਭਾਰਤ ਸਰਕਾਰ ਦੀ ਜਿੰਮੇਵਾਰੀ ਹੈ, ਅਤੇ ਦਿੱਲੀ ਨੇ ਹਲੇ ਬੀਤੇ ਸਾਲ ਹੀ ਸੰਪਰਦਾਇਕ ਹਿੰਸਾ ਵੇਖੀ ਹੈ, ਇਸ ਲਈ ਕਾਰਵਾਈ ਰੋਕ ਕੇ ਇਸ ਲੋਕ ਅਹਿਮੀਅਤ ਦੇ ਜ਼ਰੂਰੀ ਮੁੱਦੇ 'ਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ," ਏਆਈਐੱਮਆਈਐੱਸ ਦੇ ਮੁਖੀ ਨੇ ਆਪਣੇ ਨੋਟਿਸ ਵਿੱਚ ਆਖਿਆ।

ਟਵਿੱਟਰ 'ਤੇ ਓਵੈਸੀ ਨੇ ਇਲਜ਼ਾਮ ਲਾਇਆ ਕਿ ਨਿਆਂ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕਰਨਾ ਵੀ ਹੁਣ ਇੱਕ ਮਜ਼ਾਕ ਹੀ ਬਣ ਗਿਆ ਹੈ।

"ਅੱਜਕੱਲ ਹਾਲਾਤ ਇਸ ਤਰਾਂ ਦੇ ਬਣ ਗਏ ਹਨ ਕਿ ਨਿਆਂ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕਰਨਾ ਵੀ ਹੁਣ ਇੱਕ ਮਜ਼ਾਕ ਹੀ ਬਣ ਗਿਆ ਹੈ। ਇਸ ਬਾਰੇ ਅੱਜ ਲੋਕ ਸਭਾ ਵਿੱਚ ਚਰਚਾ ਕੀਤੀ ਜਾਣੀ ਚਾਹੀਦੀ ਹੈ, ਇਸ ਲਈ ਵਜ਼ੀਰ-ਏ-ਦਾਖਲਾ ਨੂੰ ਜਿੰਮੇਵਾਰ ਠਹਿਰਾਉਣਾ ਚਾਹੀਦਾ ਹੈ। ਇਸ ਮੁੱਦੇ 'ਤੇ ਨਿਯਮਾਂ ਮੁਤਾਬਕ, ਮੈਂ ਲੋਕ ਸਭਾ ਵਿੱਚ ਕਾਰਵਾਈ ਰੋਕਣ ਦਾ ਨੋਟਿਸ ਦਿੱਤਾ ਹੈ,"ਉਨ੍ਹਾਂ ਟਵੀਟ ਕੀਤਾ।

ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਵੀ ਕਰੜੇ ਸ਼ਬਦਾਂ 'ਚ ਵਾਰ ਕਰਦਿਆਂ ਆਖਿਆ ਕਿ ਐਤਵਾਰ ਨੂੰ ਜੰਤਰ ਮੰਤਰ ਵਿਖੇ ਮੁਸਲਮਾਨ ਵਿਰੋਧੀ ਨਾਅਰੇ ਲਾਏ ਗਏ, ਜੋ ਕਿ ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੋਂ 20 ਮਿੰਟਾਂ ਦੀ ਦੂਰੀ 'ਤੇ ਹੈ।

"ਪਿਛਲੇ ਸਾਲ ਮੋਦੀ ਦੇ ਵਜ਼ੀਰਾਂ ਨੇ "ਗੋਲੀ ਮਾਰੋ" ਦੇ ਨਾਅਰੇ ਲਾਏ ਸਨ ਅਤੇ ਉਸਤੋਂ ਛੇਤੀ ਹੀ ਬਾਅਦ ਵਿੱਚ ਉੱਤਰ-ਪੂਰਬੀ ਦਿੱਲੀ ਵਿੱਚ ਸਰੇਆਮ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ। ਭਾਰਤ ਵਿੱਚ ਇੱਕ ਮੁਸਲਮਾਨ ਅਜਿਹੀਆਂ ਭੀੜਾਂ ਅਤੇ ਅਜਿਹਿਆਂ ਨਾਅਰਿਆਂ 'ਚ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਮਹਿਸੂਸ ਕਰ ਸਕਦਾ ਹੈ?" ਓਵੈਸੀ ਨੇ ਪੁੱਛਿਆ।

ਏਆਈਐੱਮਆਈਐੱਸ ਮੁਖੀ ਨੇ ਦਿੱਲੀ ਪੁਲਿਸ ਦੀ ਵੀ, ਜੰਤਰ ਮੰਤਰ 'ਤੇ ਮੁਸਲਮਾਨਾਂ ਖ਼ਿਲਾਫ਼ ਨਾਅਰੇ ਲਾਉਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ 'ਤੇ ਨਿਖੇਧੀ ਕੀਤੀ।

"ਆਖ਼ਰਕਾਰ, ਇਨ੍ਹਾਂ ਗੁੰਡਿਆਂ ਦੀ ਵੱਧ ਰਹੀ ਹਿੰਮਤ ਪਿੱਛੇ ਕੀਹਦੀ ਹੱਲਾਸ਼ੇਰੀ ਹੈ? ਉਹ ਜਾਣਦੇ ਹਨ ਕਿ ਮੋਦੀ ਸਰਕਾਰ ਉਨ੍ਹਾਂ ਨਾਲ ਖੜੀ ਹੈ। 24 ਜੁਲਾਈ ਨੂੰ ਕੌਮੀ ਸੁਰੱਖਿਆ ਐਕਟ(ਐੱਨਐੱਸਏ) ਦੇ ਤਹਿਤ, ਕੇਂਦਰ ਸਰਕਾਰ ਨੇ ਦਿੱਲੀ ਪੁਲਿਸ ਨੂੰ, ਕਿਸੇ ਵੀ ਸ਼ਖਸ ਨੂੰ ਹਿਰਾਸਤ 'ਚ ਲੈਣ ਦਾ ਹੱਕ ਦਿੱਤਾ ਸੀ। ਪਰ ਇੱਥੇ ਤਾਂ ਦਿੱਲੀ ਪੁਲਿਸ ਹੀ ਮੂਕ ਦਰਸ਼ਕ ਬਣੀ ਹੋਈ ਹੈ," ਉਨ੍ਹਾਂ ਅੱਗੇ ਆਖਿਆ।

ਦਿੱਲੀ ਪੁਲਿਸ ਦੇ ਸੂਤਰਾਂ ਮੁਤਾਬਕ, ਕੱਲ ਜੰਤਰ ਮੰਤਰ 'ਤੇ, "ਬਸਤੀਵਾਦੀ ਕਾਨੂੰਨਾਂ ਖ਼ਿਲਾਫ਼ ਅਤੇ ਇੱਕੋ ਜਿਹੇ ਕਾਨੂੰਨਾਂ ਲਈ" ਕੀਤੇ ਗਏ ਮਾਰਚ ਵਿੱਚ, ਭੜਕਾਊ ਨਾਅਰਿਆਂ ਵਾਲੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਅਣਪਛਾਤੇ ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ।

Latest news

rcmp-seek-publics-help-to-identify-suspect-in-attempted-abduction-of-9-year-old-girl
Punjabi

ਲੋਇਡਮਿੰਸਟਰ 'ਚ 9 ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼, RCMP ਨੇ ਸ਼ੱਕੀ ਦਾ ਸਕੈਚ ਕੀਤਾ ਜਾਰੀ

ਲੋਇਡਮਿੰਸਟਰ ਵਿੱਚ ਮਾਊਂਟੀਜ਼ ਨੇ 9 ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇੱਕ ਵਿਅਕਤੀ ਦੀ ਪਛਾਣ ਕਰਨ ਲਈ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਆਰ.ਸੀ.ਐਮ.ਪੀ. ਮੁਤਾਬਕ ਇਹ ਘਟਨਾ 14 ਅਗਸਤ ਨੂੰ ਵਾਪਰੀ ਸੀ। ਪੁਲਿਸ ਨੇ ਮਾਮਲੇ ਸਬੰਧੀ ਹੋਰ ਵੇਰਵੇ ਜਾਰੀ ਨਹੀਂ ਕੀਤੇ ਹਨ। ਸ਼ੁੱਕਰਵਾਰ ਨੂੰ ਆਰ.ਸੀ.ਐਮ.ਪੀ. ਨੇ ਸ਼ੱਕੀ ਵਿਅਕਤੀ ਦਾ ਕੰਪੋਜ਼ਿਟ ਸਕੈਚ ਜਾਰੀ ਕੀਤਾ।
dripa-repeal-petition-approved-as-harman-bhangu-takes-aim-at-eby-government
Punjabi

ਹਰਮਨ ਭੰਗੂ ਨੇ ਈਬੀ ਸਰਕਾਰ ’ਤੇ ਸਾਧਿਆ ਨਿਸ਼ਾਨਾ, DRIPA ਖ਼ਿਲਾਫ਼ ਪਟੀਸ਼ਨ ਨੂੰ ਹਰੀ ਝੰਡੀ

ਬੀ.ਸੀ. ਦੀ ਵਿਰੋਧੀ ਧਿਰ ਦੇ ਵਿਧਾਇਕ ਹਰਮਨ ਭੰਗੂ ਨੇ ਇਲੈਕਸ਼ਨ ਡਿਪਾਰਟਮੈਂਟ ਵਲੋਂ Declaration on the Rights of Indigenous Peoples Act ਨੂੰ ਰੱਦ ਕਰਨ ਦੀ ਪਟੀਸ਼ਨ ਸ਼ੁਰੂ ਕਰਨ ਨੂੰ ਦਿੱਤੀ ਗਈ ਮਨਜ਼ੂਰੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰੀਮੀਅਰ ਡੇਵਿਡ ਈਬੀ 'ਤੇ ਨਿਸ਼ਾਨਾ ਸਾਧਿਆ ਹੈ।
amid-u-s-trade-war-b-c-takes-major-steps-to-remove-internal-trade-barriers
Punjabi

ਅਮਰੀਕਾ ਨਾਲ ਟਰੇਡ ਵਾਰ ਵਿਚਕਾਰ ਬੀ.ਸੀ. ਨੇ ਅੰਦਰੂਨੀ ਵਪਾਰ ਰੁਕਾਵਟਾਂ ਹਟਾਉਣ ਲਈ ਚੁੱਕੇ ਵੱਡੇ ਕਦਮ

ਬੀ.ਸੀ. ਸਰਕਾਰ ਨੇ ਅਮਰੀਕਾ ਨਾਲ ਵਪਾਰਕ ਅਨਿਸ਼ਚਿਤਤਾ ਦੇ ਦੌਰ ਵਿਚ ਅੰਦਰੂਨੀ ਵਾਪਰ ਰੁਕਾਵਟਾਂ ਨੂੰ ਖ਼ਤਮ ਕਰਨ ਲਈ ਸੂਬਿਆਂ ਵਿਚਕਾਰ ਕਈ ਮੁੱਦਿਆਂ 'ਤੇ ਸਹਿਮਤੀ ਬਣਨ ਦਾ ਐਲਾਨ ਕੀਤਾ ਹੈ। ਜੌਬਸ ਅਤੇ ਆਰਥਿਕ ਵਿਕਾਸ ਮਿਨਿਸਟਰ ਐਡਰੀਅਨ ਡਿਕਸ ਮੁਤਾਬਕ, ਵੀਰਵਾਰ ਨੂੰ ਫੈਡਰਲ, ਪ੍ਰੋਵਿੰਸ਼ੀਅਲ ਅਤੇ ਖੇਤਰੀ ਮੰਤਰੀ ਦੀ ਅੰਦਰੂਨੀ ਵਪਾਰ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਕੈਨੇਡੀਅਨ ਮੁਕਤ ਵਪਾਰ ਸਮਝੌਤੇ ਵਿਚ ਅਹਿਮ ਸੋਧਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
shooting-in-abbotsford-three-suspects-arrested
Punjabi

ਐਬਟਸਫੋਰਡ ਵਿੱਚ ਹੋਈ ਸ਼ੂਟਿੰਗ, 3 ਸ਼ੱਕੀ ਗ੍ਰਿਫ਼ਤਾਰ

ਐਬਟਸਫੋਰਡ ਵਿਚ ਸ਼ੂਟਿੰਗ ਦੀ ਵਾਰਦਾਤ ਸਾਹਮਣੇ ਆਈ ਹੈ। ਪੁਲਿਸ ਮੁਤਾਬਕ, ਬੁੱਧਵਾਰ ਸਵੇਰ ਕਰੀਬ 6:10 ਵਜੇ ਕਲੀਅਰਬਰੂਕ ਰੋਡ ਦੇ 2400 ਬਲਾਕ ਵਿਚ ਸਥਿਤ ਇੱਕ ਆਊਟਡੋਰ ਪਾਰਕਿੰਟ ਲੌਟ ਵਿਚ ਗੋਲੀਆਂ ਚੱਲੀਆਂ, ਜਿੱਥੇ ਔਫੀਸਰ ਦੇ ਪਹੁੰਚਣ ਤੋਂ ਪਹਿਲਾਂ ਹੀ ਸ਼ੱਕੀ ਅਤੇ ਪੀੜਤ ਦੋਵੇਂ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ।
32-canadians-missing-after-nepal-tibet-border-floods
Punjabi

ਨੇਪਾਲ-ਤਿੱਬਤ ਹੜ੍ਹਾਂ ਮਗਰੋਂ 32 ਕੈਨੇਡੀਅਨ ਲਾਪਤਾ

ਕੈਨੇਡਾ ਸਰਕਾਰ ਨੇ ਨੇਪਾਲ-ਤਿੱਬਤ ਬਾਰਡਰ 'ਤੇ ਲਾਪਤਾ ਹੋਏ ਕੈਨੇਡੀਅਨਜ਼ ਦੀ ਗਿਣਤੀ 30 ਤੋਂ ਪਾਰ ਹੋਣ ਦੀ ਪੁਸ਼ਟੀ ਕੀਤੀ ਹੈ। ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਅੰਤਰਰਾਸ਼ਟਰੀ ਮਾਮਲਿਆਂ ਲਈ ਮੰਤਰੀ ਰਣਦੀਪ ਸਰਾਏ ਨੇ ਤਾਜ਼ਾ ਜਾਣਕਾਰੀ ਦਿੰਦਿਆ ਦੱਸਿਆ ਕਿ ਨੇਪਾਲ ਵਿਚ ਕੈਨੇਡਾ ਦੇ ਰਾਜਦੂਤ ਨੇ ਗਲੋਬਲ ਅਫੇਅਰਜ਼ ਕੈਨੇਡਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਕੁੱਲ ਲਾਪਤਾ 1,924 ਲੋਕਾਂ ਵਿਚ 32 ਕੈਨੇਡੀਅਨ ਸ਼ਾਮਲ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link