Aug 9, 2024 8:33 PM - The Associated Press

ਬ੍ਰਾਜ਼ੀਲ ਦੇ ਸਾਓ ਪਾਓਲੋ ਵਿਚ ਇੱਕ ਜਹਾਜ਼ ਹਾਦਸਾਗ੍ਰਸਤ ਹੋਣ ਨਾਲ ਇਸ ਵਿਚ ਸਵਾਰ ਸਾਰੇ 62 ਲੋਕਾਂ ਦੀ ਮੌਤ ਹੋ ਗਈ ਹੈ। ਜਹਾਜ਼ ਨੇ ਬ੍ਰਾਜ਼ੀਲ ਦੇ ਪਰਾਨਾ ਸੂਬੇ ਦੇ ਕਾਸਕੇਵਲ ਤੋਂ ਸਾਓ ਪਾਓਲ ਸ਼ਹਿਰ ਦੇ ਮੁੱਖ ਹਵਾਈ ਅੱਡੇ ਲਈ ਉਡਾਣ ਭਰੀ ਸੀ, ਜੋ ਵਿਨਹੇਡੋ ਸ਼ਹਿਰ ਕੋਲ ਕ੍ਰੈਸ਼ ਹੋ ਗਿਆ।
ਜਹਾਜ਼ ਵਿੱਚ 58 ਯਾਤਰੀ ਅਤੇ ਕਰੂ ਮੈਂਬਰ ਸਵਾਰ ਸਨ। ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਕੋਈ ਵੀ ਬਚਿਆ ਨਹੀਂ ਹੈ। ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਗਏ ਕਈ ਵੀਡੀਓ ਫੁਟੇਜ ਵਿਚ ਦੇਖਿਆ ਜਾ ਰਿਹਾ ਹੈ ਕਿ ਜਹਾਜ਼ ਚੱਕਰ ਲਗਾਉਂਦੇ ਹੋਏ ਸਿੱਧਾ ਹੇਠਾਂ ਡਿੱਗ ਰਿਹਾ ਹੈ। ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਹਾਜ਼ ਰਿਹਾਇਸ਼ੀ ਇਲਾਕੇ ਵਿਚ ਡਿੱਗਾ।




