Jan 17, 2022 8:07 PM - The Canadian Press

ਬੀ.ਸੀ. ਫੈਰੀਸ ਦੇ ਇੱਕ ਬੁਲਾਰੇ ਦਾ ਕਹਿਣਾ ਹੈ ਕਿ ਸਵਾਰੀਆਂ ਨੂੰ ਕਿਸੇ ਵੀ ਟਰਮਿਨਲ 'ਤੇ ਪਹੁੰਚਣ ਤੋਂ ਪਹਿਲਾਂ ਇੱਕ ਵਾਰ ਸੇਵਾਵਾਂ ਬਾਰੇ ਪਤਾ ਕਰ ਲੈਣਾ ਚਾਹੀਦਾ ਹੈ।
ਡੈਨ ਮੈਕਿਨਤੋਸ਼ ਨੇ ਕਿਹਾ ਕਿ ਬੀਤੇ ਕੁਝ ਸਮੇਂ 'ਚ ਸਟਾਫ਼ ਦੀ ਘਾਟ ਕਾਰਨ ਸੇਲਿੰਗਸ ਪ੍ਰਭਾਵਿਤ ਹੁੰਦੀਆਂ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਕਰਮਚਾਰੀਆਂ 'ਚ ਕੋਵਿਡ-19 ਦੀ ਇਨਫੈਕਸ਼ਨ ਕਾਰਨ ਜਾਂ ਆਮ ਸੀਜ਼ਨਲ ਕੋਲਡ ਅਤੇ ਫਲੂ ਕਾਰਨ ਕੰਮ 'ਤੇ ਪਹੁੰਚਣਾ ਮੁਸ਼ਕਿਲ ਹੁੰਦਾ ਰਿਹਾ ਹੈ ਅਤੇ ਕਈ ਮੌਕਿਆਂ 'ਤੇ ਇੰਨੇ ਕਰਮਚਾਰੀ ਹਾਜਿਰ ਨਹੀਂ ਹੁੰਦੇ ਕਿ ਫੈਰੀ ਯਾਤਰਾ ਨੂੰ ਮੁਮਕਿਨ ਬਣਾਇਆ ਜਾ ਸਕੇ।
ਉਨ੍ਹਾਂ ਇਹ ਵੀ ਕਿਹਾ ਕਿ ਬਹੁਤੇ ਸਟਾਫ਼ ਨੂੰ ਕਰੌਸ-ਟਰੇਨ ਕੀਤਾ ਗਿਆ ਹੈ ਅਤੇ ਉਹ ਕਿਸੇ ਦੀ ਗੈਰ-ਹਾਜਰੀ 'ਚ ਉਨ੍ਹਾਂ ਦੀ ਜਿੰਮੇਵਾਰੀ ਸੰਭਾਲ ਸਕਦੇ ਹਨ।
ਪਰ ਉਨ੍ਹਾਂ ਕਿਹਾ ਕਿ ਕੁਝ ਕਰਿਊ ਮੈਂਬਰ, ਜਿਵੇਂ ਕਿ ਕੈਪਟਨ ਜਾਂ ਇੰਜੀਨੀਅਰਸ ਦਾ ਕੰਮ ਅਜਿਹਾ ਹੈ ਜੋ ਕਿਸੇ ਹੋਰ ਵੱਲੋਂ ਨਹੀਂ ਸੰਭਾਲਿਆ ਜਾ ਸਕਦਾ।
ਯਾਦ ਰਹੇ ਇਹ ਜਾਣਕਾਰੀ ਉਸ ਵੇਲੇ ਦਿੱਤੀ ਗਈ ਹੈ ਜਦ ਇਸ ਵੀਕਐਂਡ ਦੌਰਾਨ ਹੌਰਸਸ਼ੂ ਬੇਅ ਅਤੇ ਨਨਾਈਮੋ ਵਿਚਾਲੇ ਸਟਾਫਿੰਗ ਸ਼ੌਰਟੇਜ ਕਾਰਨ 4 ਫੈਰੀ ਯਾਤਰਾਵਾਂ ਰੱਦ ਕੀਤੀਆਂ ਗਈਆਂ ਹਨ।




