Mar 25, 2025 4:13 PM - Connect Newsroom

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਮਾਰਕ ਕਾਰਨੀ ਨੂੰ ਫ੍ਰੈਂਚ ਡਿਬੇਟ ਲਈ ਚੈਲੰਜ ਕੀਤਾ ਹੈ। ਉਨ੍ਹਾਂ ਇਹ ਵੀ ਔਫਰ ਕੀਤਾ ਕਿ ਕੰਜ਼ਰਵੇਟਿਵ ਇਸ ਡਿਬੇਟ ਲਈ ਉਨ੍ਹਾਂ ਦੀ ਫੀਸ ਵੀ ਆਪਣੇ ਕੋਲੋਂ ਭਰ ਦੇਵੇਗੀ। ਪੌਲੀਐਵ ਨੇ ਕਾਰਨੀ 'ਤੇ ਡਿਬੇਟ ਤੋਂ ਭੱਜਣ ਦੇ ਇਲਜ਼ਾਮ ਲਗਾਏ, ਉਨ੍ਹਾਂ ਕਿਹਾ ਕਿ ਕਾਰਨੀ ਕੋਲ ਲਿਬਰਲਸ ਨੂੰ ਡਿਫੈਂਡ ਕਰਨ ਲਈ ਜਵਾਬ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਵਿਚ ਟਰੰਪ ਸਾਹਮਣੇ ਖੜ੍ਹਨ ਦੀ ਹਿੰਮਤ ਹੈ।
ਗੌਰਤਲਬ ਹੈ ਕਿ ਕਿਊਬੈਕ ਦੇ ਪ੍ਰਾਈਵੇਟ ਫ੍ਰੈਂਚ-ਟੈਲੀਵਿਜ਼ਨ ਨੈੱਟਵਰਕ ਟੀਵੀਏ ਵਲੋਂ ਡਿਬੇਟ ਕਰਵਾਉਣ ਦੀ ਯੋਜਨਾ ਬਣਾਈ ਗਈ ਸੀ ਪਰ ਕਾਰਨੀ ਵਲੋਂ ਸੱਦਾ ਠੁਕਰਾਉਣ ਤੋਂ ਬਾਅਦ ਟੀਵੀਏ ਨੇ ਇਹ ਪ੍ਰੋਗਰਾਮ ਰੱਦ ਕਰ ਦਿੱਤਾ, ਜਦੋਂ ਕਿ ਬਲਾਕ ਕਿਊਬੈਕਵਾ, ਕੰਜ਼ਰਵੇਟਿਵ ਪਾਰਟੀ ਅਤੇ ਐਨਡੀਪੀ ਨੇ ਫ੍ਰੈਂਚ ਡਿਬੇਟ ਲਈ ਸੱਦਾ ਸਵੀਕਾਰ ਕਰ ਲਿਆ ਸੀ।




