16.32C Vancouver
ADS

Mar 27, 2025 7:39 PM - Connect Newsroom

ਸਰੀ ਵਿਚ ਅੱਜ ਸ਼ਾਮ ਪੀਅਰ ਪੌਲੀਐਵ ਵਲੋਂ ਕੀਤੀ ਜਾਵੇਗੀ ਚੋਣ ਰੈਲੀ

Share On
pierre-poilievre-to-hold-election-rally-in-surrey-tonight
Titled “Poilievre Canada First,” the rally will take place at the industrial site located at 9690 192nd Street. (Photo: The Canadian Press)

ਸਰੀ ਵਿਚ ਅੱਜ ਸ਼ਾਮ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਵਲੋਂ ਚੋਣ ਰੈਲੀ ਕੀਤੀ ਜਾਵੇਗੀ। ਉਨ੍ਹਾਂ ਇਸ ਦਾ ਵੇਰਵਾ ਜਾਰੀ ਕਰ ਦਿੱਤਾ ਹੈ। ਪੌਲੀਐਵ ਦੀ ਕੈਨੇਡਾ ਫਸਟ ਨਾਂ ਦੀ ਇਹ ਰੈਲੀ 9690 192nd ਸਟ੍ਰੀਟ ਦੀ ਉਦਯੋਗਿਕ ਜ਼ਮੀਨ ਵਿਖੇ ਰੱਖੀ ਗਈ ਹੈ। ਇਸ ਵਿਚ ਲੋਕਾਂ ਨੂੰ ਸ਼ਾਮ 6 ਵਜੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸ ਵਿਚਕਾਰ ਸਰੀ-ਖੇਤਰ ਦੀਆਂ 6 ਰਾਈਡਿੰਗ ਦੇ ਉਮੀਦਵਾਰ ਵੀ ਪ੍ਰਚਾਰ ਕਰ ਰਹੇ ਹਨ।

ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰਾਂ ਵਿਚ ਸਰੀ ਸਿਟੀ ਸੈਂਟਰ ਤੋਂ ਰਾਜਵੀਰ ਢਿੱਲੋਂ, ਲਿਬਰਲ ਦੇ ਰਣਦੀਪ ਸਰਾਏ ਖਿਲਾਫ ਚੋਣ ਮੈਦਾਨ ਵਿਚ ਹਨ। ਉੱਥੇ ਹੀ, ਸਰੀ ਨਿਊਟਨ ਤੋਂ ਕੰਜ਼ਰਵੇਟਿਵ ਨੇ ਲਿਬਰਲ ਦੇ ਸੁੱਖ ਧਾਲੀਵਾਲ ਦੇ ਮੁਕਾਬਲੇ ਵਿਚ ਹਰਜੀਤ ਸਿੰਘ ਗਿੱਲ ਨੂੰ ਉਤਾਰਿਆ ਹੈ।

ਫਲੀਟਵੁੱਡ-ਪੋਰਟ ਕੇਲਸ ਵਿਚ ਲਿਬਰਲਸ ਵਲੋਂ ਗੁਰਬਖਸ਼ ਸੈਣੀ ਅਤੇ ਕੰਜ਼ਰਵੇਟਿਵ ਵਲੋਂ ਸੁੱਖ ਪੰਧੇਰ ਉਮੀਦਵਾਰ ਹਨ। ਗੌਰਤਲਬ ਹੈ ਕਿ ਚੋਣਾਂ ਦੀ ਘੋਸ਼ਣਾ ਤੋਂ ਬਾਅਦ ਬੀਸੀ ਵਿਚ ਇਹ ਕਿਸੇ ਫੈਡਰਲ ਪਾਰਟੀ ਦੇ ਲੀਡਰ ਦਾ ਪਹਿਲਾ ਦੌਰਾ ਹੈ।

Latest news

porter-airlines-cuts-fuel-surcharge-on-reward-flights-amid-falling-oil-prices
Punjabi

ਤੇਲ ਦੀਆਂ ਕੀਮਤਾਂ ਘਟੀਆਂ ,ਪੋਰਟਰ ਏਅਰਲਾਈਨ ਨੇ ਘਟਾਇਆ ਰਿਵਾਰਡ ਫਲਾਈਟਾਂ 'ਤੇ ਫਿਊਲ ਸਰਚਾਰਜ

ਕੈਨੇਡੀਅਨ ਏਅਰਲਾਈਨ ਪੋਰਟਰ ਨੇ ਤੇਲ ਦੀਆਂ ਕੀਮਤਾਂ ਵਿਚ ਆਈ ਗਿਰਾਵਟ ਅਤੇ ਬਾਜ਼ਾਰ ਦੇ ਆਮ ਵਾਂਗ ਹੋਣ ਦੇ ਮੱਦੇਨਜ਼ਰ ਨੇ ਆਪਣੀਆਂ ਨਵੀਆਂ VIPorter reward flight ਫਲਾਈਟਾਂ ਦੀ ਬੁਕਿੰਗ 'ਤੇ ਲਗਾਏ ਗਏ ਅਸਥਾਈ ਫਿਊਲ ਸਰਚਾਰਜ ਨੂੰ $40 ਤੋਂ ਘਟਾ ਕੇ $20 ਕਰ ਦਿੱਤਾ ਹੈ, ਜੋ ਕਿ ਮੰਗਲਵਾਰ ਤੋਂ ਲਾਗੂ ਹੋ ਗਿਆ ਹੈ।
u-s-kayaker-dies-after-capsizing-on-b-c-s-okanagan-lake
Punjabi

ਬੀ.ਸੀ. ਦੇ ਓਕਾਨਾਗਨ ਲੇਕ ਵਿਚ ਕਾਯਕਰ ਪਲਟਣ ਕਾਰਨ ਅਮਰੀਕੀ ਨਾਗਰਿਕ ਦੀ ਮੌਤ

ਬੀ. ਸੀ. ਵਿਚ ਕੈਲੋਨਾ ਨੇੜੇ ਓਕਾਨਾਗਨ ਲੇਕ ਵਿਚ ਇੱਕ ਕਾਯਕਰ ਪਲਟਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਵੈਸਟ ਕੈਲੋਨਾ ਆਰ.ਸੀ.ਐਮ.ਪੀ.ਮੁਤਾਬਕ ਇਹ ਹਾਦਸਾ 19 ਜੂਨ ਨੂੰ ਸ਼ਾਮ ਕਰੀਬ 7 ਵਜੇ ਵੈਸਟਬੈਂਕ ਫਸਟ ਨੇਸ਼ਨ ਬੀਚ ਨੇੜੇ ਵਾਪਰਿਆ, ਜਿੱਥੇ ਅਚਾਨਕ ਚੱਲੀਆਂ ਤੇਜ਼ ਹਵਾਵਾਂ ਕਾਰਨ ਕਾਇਕ ਵਿਚ ਸਵਾਰ ਦੋਵੇਂ ਪੈਡਲਰ ਪਾਣੀ ਵਿਚ ਡਿੱਗ ਗਏ ਅਤੇ ਤੈਰ ਕੇ ਕਿਨਾਰੇ ਆਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਇਨ੍ਹਾਂ ਵਿਚੋਂ ਇੱਕ ਵਿਅਕਤੀ ਪਾਣੀ ਅੰਦਰ ਡੁੱਬ ਗਿਆ ਜੋ ਬਾਅਦ ਵਿਚ ਉੱਪਰ ਨਹੀਂ ਆ ਸਕਿਆ।
house-destroyed-in-wildfire-near-b-c-s-lytton-village-ahead-of-2021-fire-anniversary
Punjabi

ਲਿਟਨ ਨੇੜੇ ਜੰਗਲੀ ਅੱਗ ਨੇ ਇੱਕ ਘਰ ਕੀਤਾ ਸੁਆਹ, 2021 ਦੀ ਤਬਾਹੀ ਦੀਆਂ ਯਾਦਾਂ ਤਾਜ਼ਾ

ਬੀ.ਸੀ. ਦੇ ਲਿਟਨ ਵੀਲੇਜ ਨੇੜੇ ਬੇਕਾਬੂ ਹੋਈ ਜੰਗਲੀ ਅੱਗ ਵਿਚ ਇੱਕ ਘਰ ਇਸ ਦੀ ਲਪੇਟ ਵਿਚ ਆਉਣ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਇਹ ਮੰਦਭਾਗੀ ਘਟਨਾ 2021 ਦੇ ਉਸ ਭਿਆਨਕ ਜੰਗਲੀ ਅੱਗ ਦੀ ਪੰਜਵੀਂ ਬਰਸੀ ਤੋਂ ਮਹਿਜ਼ ਕੁਝ ਦਿਨ ਪਹਿਲਾਂ ਵਾਪਰੀ ਹੈ, ਜਿਸ ਵਿਚ ਇਹ ਪੂਰਾ ਇਲਾਕਾ ਤਬਾਹ ਹੋ ਗਿਆ ਸੀ ਅਤੇ ਦੋ ਲੋਕਾਂ ਦੀ ਜਾਨ ਚਲੀ ਗਈ ਸੀ। ਮੌਜੂਦਾ ਸਮੇਂ ਬਲ ਰਹੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਹੋਰ ਕਿੰਨੇ structures ਨੂੰ ਨੁਕਸਾਨ ਪਹੁੰਚਿਆ ਹੈ, ਇਸ ਬਾਰੇ ਅਜੇ ਸਥਿਤੀ ਸਪੱਸ਼ਟ ਨਹੀਂ ਹੈ ਕਿਉਂਕਿ ਬਚਾਅ ਟੀਮਾਂ ਅਜੇ ਤੱਕ ਪ੍ਰਭਾਵਿਤ ਇਲਾਕਿਆਂ ਦਾ ਮੁਲਾਂਕਣ ਨਹੀਂ ਕਰ ਸਕੀਆਂ ਹਨ।
carney-pays-tribute-to-air-india-flight-182-victims-vows-stronger-security-measures
Punjabi

ਪੀ.ਐਮ. ਕਾਰਨੀ ਨੇ ਏਅਰ ਇੰਡੀਆ ਫਲਾਈਟ 182 ਦੇ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਤੋਂ 41 ਸਾਲ ਪਹਿਲਾਂ ਏਅਰ ਇੰਡੀਆ ਦੀ ਫਲਾਈਟ 182 'ਤੇ ਹੋਏ ਬੰਬ ਧਮਾਕੇ ਦੇ ਪੀੜਤਾਂ ਲਈ ਰਾਸ਼ਟਰੀ ਯਾਦਗਾਰੀ ਦਿਵਸ 'ਤੇ ਬਿਆਨ ਜਾਰੀ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਹਮਲੇ ਵਿਚ 268 ਕੈਨੇਡੀਅਨਜ਼ ਸਮੇਤ 329 ਬੇਕਸੂਰ ਲੋਕਾਂ ਦੀ ਜਾਨ ਲਈ ਗਈ,ਜੋ ਕਿ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਘਾਤਕ ਹਮਲਾ ਸੀ।
alberta-reverses-increase-in-minimum-alcohol-prices
Punjabi

ਐਲਬਰਟਾ ਸਰਕਾਰ ਨੇ ਸ਼ਰਾਬ ਦੀ ਘੱਟੋ-ਘੱਟ ਕੀਮਤ ਵਿੱਚ ਵਾਧਾ ਵਾਪਸ ਲਿਆ

ਐਲਬਰਟਾ ਸਰਕਾਰ ਨੇ ਸੂਬੇ ਦੇ ਹੋਸਪਟੈਲਿਟੀ ਸੈਕਟਰ ਨੂੰ ਪ੍ਰਭਾਵਿਤ ਕਰਨ ਵਾਲੇ ਨਿਯਮਾਂ 'ਤੇ ਚੱਲ ਰਹੀ ਬਹਿਸ ਦਰਮਿਆਨ ਸ਼ਰਾਬ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਨੂੰ ਪਲਟਣ ਦਾ ਫ਼ੈਸਲਾ ਕੀਤਾ ਹੈ।ਸਰਵਿਸ ਮੰਤਰੀ ਡੇਲ ਨੈਲੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਐਲਬਰਟਾ ਗੇਮਿੰਗ, ਸ਼ਰਾਬ ਅਤੇ ਭੰਗ (AGLC) ਨੂੰ ਬਾਰਾਂ ਅਤੇ ਰੈਸਟੋਰੈਂਟਾਂ ਵਿੱਚ ਦਿੱਤੀ ਜਾਣ ਵਾਲੀ ਸ਼ਰਾਬ ਦੀਆਂ ਘੱਟੋ-ਘੱਟ ਕੀਮਤਾਂ ਵਿੱਚ ਕੀਤੇ ਵਾਧੇ ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link