16.78C Vancouver
ADS

Sep 17, 2025 5:47 PM - Connect Newsroom

ਪੀ.ਐਮ. ਕਾਰਨੀ ਨੇ ਡੋਮਿਨਿਕ ਲੈਬਲਾਂਕ ਨੂੰ ਸੌਂਪਿਆ ਇੰਟਰਨਲ ਟਰੇਡ ਮੰਤਰਾਲਾ

Share On
pm-carney-gives-dominic-leblanc-the-responsibility-of-the-ministry-of-internal-trade
PM Mark Carney has given Dominic LeBlanc the additional responsibility of the Ministry of Internal Trade. (Photo- The Canadian Press)

ਪੀ.ਐਮ. ਮਾਰਕ ਕਾਰਨੀ ਨੇ ਡੋਮਿਨਿਕ ਲੇਬਲੈਂਕ ਨੂੰ ਇੰਟਰਨਲ ਟਰੇਡ ਮੰਤਰਾਲਾ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਹੈ। ਉਥੇ ਹੀ, ਸਟੀਵ ਮੈਕਕਿਨਨ ਟਰਾਂਸਪੋਰਟ ਮੰਤਰੀ ਬਣਾਏ ਗਏ ਹਨ, ਜੋ ਕਿ ਹਾਊਸ ਔਫ ਕਾਮਨਜ਼ ਵਿਚ ਸਰਕਾਰ ਦੇ ਹਾਊਸ ਲੀਡਰ ਵੀ ਹਨ। ਇਹ ਦੋਵੇਂ ਮਹਿਕਮੇ ਕ੍ਰਿਸਟੀਆ ਫ੍ਰੀਲੈਂਡ ਕੋਲ ਸਨ, ਜਿਨ੍ਹਾਂ ਨੂੰ ਯੂਕਰੇਨ ਲਈ ਵਿਸ਼ੇਸ਼ ਪ੍ਰਤੀਨਿਧ ਨਿਯੁਕਤ ਕੀਤਾ ਗਿਆ ਹੈ।

ਡੋਮਿਨਿਕ ਲੇਬਲੈਂਕ ਹੁਣ ਤੱਕ ਕੈਨੇਡਾ ਲਈ ਕਿੰਗਜ਼ ਪ੍ਰਿਵੀ ਕੌਂਸਲ ਦੇ ਪ੍ਰਧਾਨ ਅਤੇ ਕੈਨੇਡਾ-ਅਮਰੀਕਾ ਵਪਾਰ ਤੇ Intergovernmental Affairs ਮਿਨਿਸਟਰ ਦੇ ਰੂਪ ਵਿਚ ਜ਼ਿੰਮੇਵਾਰੀ ਸੰਭਾਲ ਰਹੇ ਸਨ ਜੋ ਹੁਣ ਇੰਟਰਨਲ ਟਰੇਡ ਮੰਤਰੀ ਵਜੋਂ ਵੀ ਕੰਮ ਕਰਨਗੇ। ਗੌਰਤਲਬ ਹੈ ਕਿ ਯੂਕਰੇਨ ਦੇ ਪੁਨਰਗਠਨ ਲਈ ਵਿਸ਼ੇਸ਼ ਪ੍ਰਤੀਨਿਧੀ ਦੇ ਰੂਪ ਵਿਚ ਨਿਯੁਕਤ ਫ੍ਰੀਲੈਂਡ ਦਾ ਯੂਕਰੇਨ ਨਾਲ ਗਹਿਰਾ ਸਬੰਧ ਹੈ, ਉਨ੍ਹਾਂ ਦੀ ਮਾਂ ਯੂਕਰੇਨੀਅਨ-ਕੈਨੇਡੀਅਨ ਸਨ।

ਫ੍ਰੀਲੈਂਡ ਨੇ ਕੀਵ ਅਤੇ ਮਾਸਕੋ ਵਿਚ ਪੱਤਰਕਾਰ ਵਜੋਂ ਵੀ ਕੰਮ ਕੀਤਾ ਹੈ, ਜਿਸ ਤੋਂ ਬਾਅਦ ਉਹ ਕੈਨੇਡਾ ਵਿਚ ਵਾਪਸ ਆ ਗਏ ਸਨ ਅਤੇ 1990 ਦੇ ਦਹਾਕੇ ਦੇ ਅਖੀਰ ਵਿਚ ਸੰਪਾਦਕ ਵਜੋਂ ਕੰਮ ਕੀਤਾ। ਪੰਜ ਵਾਰ ਦੀ ਐਮ.ਪੀ. ਫ੍ਰੀਲੈਂਡ ਪਹਿਲੀ ਵਾਰ 2013 ਵਿਚ ਹਾਊਸ ਔਫ ਕਾਮਨਜ਼ ਲਈ ਚੁਣੇ ਗਏ ਸਨ।

Latest news

confirmed-ebola-cases-in-eastern-congo-rise-to-1-003-death-toll-reaches-254
Punjabi

ਕਾਂਗੋ ਵਿੱਚ ਈਬੋਲਾ ਵਾਇਰਸ ਦੇ ਪੁਸ਼ਟੀ ਮਾਮਲੇ 1,003 ਤੱਕ ਪਹੁੰਚੇ, 254 ਲੋਕਾਂ ਦੀ ਹੋਈ ਮੌਤ

ਕਾਂਗੋ ਦੇ ਪੂਰਬੀ ਹਿੱਸੇ ਵਿੱਚ ਫੈਲੇ ਈਬੋਲਾ ਵਾਇਰਸ ਦੇ ਪੁਸ਼ਟੀ ਕੀਤੇ ਗਏ ਮਾਮਲਿਆਂ ਦੀ ਗਿਣਤੀ 1,003 ਤੱਕ ਪਹੁੰਚ ਗਈ ਹੈ। ਇਸ ਬਿਮਾਰੀ ਕਾਰਨ ਹੁਣ ਤੱਕ ਲਗਭਗ 254 ਲੋਕਾਂ ਦੀ ਮੌਤ ਹੋ ਚੁੱਕੀ ਹੈ।
montreal-police-officer-injured-after-reports-of-gunfire-in-côte-des-neiges
Punjabi

ਮਾਂਟਰੀਅਲ ਦੇ ਇਲਾਕੇ ਵਿਚ ਗੋਲੀਬਾਰੀ ਦੌਰਾਨ ਪੁਲਿਸ ਅਧਿਕਾਰੀ ਸਮੇਤ ਤਿੰਨ ਦੀ ਹੋਈ ਮੌਤ

ਮਾਂਟਰੀਅਲ ਦੇ Côte-des-Neiges ਇਲਾਕੇ ਵਿਚ ਇੱਕ ਹਥਿਆਰਬੰਦ ਸ਼ੱਕੀ ਖ਼ਿਲਾਫ਼ ਚੱਲ ਰਹੇ ਓਪ੍ਰੇਸ਼ਨ ਦੌਰਾਨ ਹੋਈ ਫਾਇਰਿੰਗ ਵਿਚ ਇੱਕ ਪੁਲਿਸ ਔਫੀਸਰ, ਸ਼ੱਕੀ ਹਮਲਾਵਰ ਅਤੇ ਇੱਕ ਆਮ ਨਾਗਰਿਕ ਸਮੇਤ ਕੁੱਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਇੱਕ ਹੋਰ ਔਫੀਸਰ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ।
explosion-at-qatar-gas-export-terminal-injures-54-leaves-18-missing-during-restart-attempt
Punjabi

ਕਤਰ ਦੇ ਗੈਸ ਨਿਰਯਾਤ ਟਰਮੀਨਲ 'ਤੇ ਹੋਏ ਧਮਾਕੇ ਵਿੱਚ 13 ਲੋਕਾਂ ਦੀ ਹੋਈ ਮੌਤ, ਕਈ ਜ਼ਖ਼ਮੀ

ਕਤਰ ਦੇ ਰਾਸ ਲੱਫਾਨ ਤਰਲ ਕੁਦਰਤੀ (LNG) ਗੈਸ ਕੰਪਲੈਕਸ ਵਿੱਚ ਐਤਵਾਰ ਸ਼ਾਮ ਨੂੰ ਇੱਕ ਭਿਆਨਕ ਧਮਾਕਾ ਹੋਇਆ। ਇਸ ਧਮਾਕੇ ਵਿੱਚ ਲਗਭਗ 13 ਲੋਕਾਂ ਦੀ ਮੌਤ ਹੋ ਗਈ ਅਤੇ 66 ਲੋਕ ਜ਼ਖ਼ਮੀ ਹੋ ਗਏ।
ottawa-reverses-course-on-some-lost-canadian-citizenship-certificate-cancellations
Punjabi

ਔਟਵਾ ਨੇ ਕੁਝ ਲੋਸਟ ਕੈਨੇਡੀਅਨ ਦੇ ਨਾਗਰਿਕਤਾ ਸਰਟੀਫਿਕੇਟ ਰੱਦ ਕਰਨ ਦਾ ਫੈਸਲਾ ਲਿਆ ਵਾਪਸ

ਕੈਨੇਡਾ ਸਰਕਾਰ ਨੇ ਹਾਲ ਹੀ ਵਿਚ ਨਵੇਂ ਲੋਕਾਂ ਨੂੰ ਜਾਰੀ ਕੀਤੇ ਗਏ ਨਾਗਰਿਕਤਾ ਸਰਟੀਫਿਕੇਟ ਵਾਪਸ ਕਰਨ ਦੇ ਆਪਣੇ ਫੈਸਲੇ ਨੂੰ ਪਲਟ ਦਿੱਤਾ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਵਿਭਾਗ ਨੇ 13 ਜੂਨ ਨੂੰ ਲੋਸਟ ਕੈਨੇਡੀਅਨ ਐਕਟ ਯਾਨੀ ਬਿੱਲ C-3 ਤਹਿਤ ਵੰਸ਼ ਦੇ ਆਧਾਰ 'ਤੇ ਨਾਗਰਿਕਤਾ ਹਾਸਲ ਕਰਨ ਵਾਲੇ ਲੋਕਾਂ ਨੂੰ ਨੋਟਿਸ ਭੇਜੇ ਸਨ, ਜਿਸ ਵਿਚ ਦਸਤਾਵੇਜ਼ ਅਤੇ ਪਰਿਵਾਰਕ ਸਬੰਧਾਂ ਦੇ ਸਬੂਤਾਂ ਵਿਚ ਕੁਝ ਕਮੀਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਆਪਣੇ ਸਰਟੀਫਿਕੇਟ ਤੁਰੰਤ ਵਾਪਸ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ ਅਤੇ ਇਸ ਦੀ ਜਾਂਚ ਦੌਰਾਨ ਪ੍ਰਭਾਵਿਤ ਲੋਕਾਂ ਦੇ ਕੈਨੇਡੀਅਨ ਪਾਸਪੋਰਟ ਵੀ ਰੋਕ ਦਿੱਤੇ ਗਏ ਸਨ।
b-c-records-more-than-300-wildfires-so-far-this-season-most-now-extinguished
Punjabi

ਬੀ.ਸੀ. ਵਿਚ ਇਸ ਸਾਲ ਹੁਣ ਤੱਕ 300 ਤੋਂ ਵੱਧ ਜੰਗਲੀ ਅੱਗਾਂ ਦੀਆਂ ਵਾਪਰੀਆਂ ਘਟਨਾਵਾਂ

ਬੀ.ਸੀ. ਵਿਚ ਇਸ ਸਾਲ 1 ਅਪ੍ਰੈਲ ਤੋਂ ਹੁਣ ਤੱਕ 300 ਤੋਂ ਵੱਧ ਜੰਗਲੀ ਅੱਗਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਹਾਲਾਂਕਿ, ਇਨ੍ਹਾਂ ਵਿਚੋਂ ਬੁਹਤੀਆਂ ਬੁਝਾਈਆਂ ਵੀ ਜਾ ਚੁੱਕੀਆਂ ਹਨ ਅਤੇ ਸੂਬੇ ਦੇ ਜੰਗਲਾਤ ਮਿਨਿਸਟਰ ਰਵੀ ਪਰਮਾਰ ਵਲੋਂ ਸਾਂਝੇ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਬੀ. ਸੀ. ਵਿਚ ਇਸ ਵੇਲੇ ਕੁੱਲ 20 ਅੱਗਾਂ ਸਰਗਰਮ ਹਨ, ਜਿਨ੍ਹਾਂ ਵਿਚੋਂ 5 ਨਵੇਂ ਮਾਮਲੇ ਪਿਛਲੇ 24 ਘੰਟਿਆਂ ਦੌਰਾਨ ਹੀ ਸਾਹਮਣੇ ਆਏ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link