15.74C Vancouver
ADS

Mar 20, 2020 8:35 PM -

ਪ੍ਰਧਾਨ ਮੰਤਰੀ ਟਰੂਡੋ: ਕੈਨੇਡਾ ਅਤੇ ਅਮਰੀਕਾ ਦਾ ਸਾਂਝਾ ਫੈਸਲਾ, ਬਾਰਡਰ ਤੋਂ ਮੋੜੇ ਜਾਣਗੇ ਮਾਈਗ੍ਰੈਂਟ ਅਤੇ ਪਨਾਹ ਮੰਗਣ ਵਾਲੇ

Share On
pm-trudeau-canada-and-the-united-states-have-reached-a-reciprocal-agreement-to-send-back-migrants-who-attempt-to-cross-illegally
Prime Minister Justin Trudeau responds to a question during Question Period in the House of Commons Tuesday March 10, 2020 in Ottawa. Trudeau plans today to announce federal funding to help provincial health-care systems cope with the increasing number of new coronavirus cases and to help Canadian workers who are forced to isolate themselves. THE CANADIAN PRESS/Adrian Wyld

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਪਸ਼ਟ ਕੀਤਾ ਹੈ ਕਿ, ਕੈਨੇਡਾ ਅਤੇ ਅਮਰੀਕਾ, ਇੱਕ ਕਰਾਰ 'ਤੇ ਪਹੁੰਚੇ ਹਨ, ਜਿਸ ਅਨੁਸਾਰ, ਜਿਹੜੇ ਵੀ ਮਾਈਗ੍ਰੈਂਟ ਬਾਰਡਰ 'ਤੇ ਪਹੁੰਚਦੇ ਹਨ, ਅਤੇ ਕਿਸੇ ਵੀ ਬਾਰਡਰ 'ਤੇ ਗੈਰ ਕਨੂੰਨੀ ਤਰੀਕੇ ਨਾਲ ਟੱਪਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਵਾਪਿਸ ਭੇਜਿਆ ਜਾਵੇਗਾ।

ਟਰੂਡੋ ਨੇ ਇਸਨੂੰ ਇੱਕ ਅਹਿਮ ਕਦਮ ਦੱਸਿਆ, ਜਿਸਦੇ ਨਾਲ ਕਿ ਕਨੇਡੀਅਨਸ ਨੂੰ ਕੋਰੋਨਾ ਵਾਇਰਸ ਦੇ ਪੈਂਡੇਮਿਕ ਨਾਲ ਨਜਿੱਠਣ 'ਚ ਮਦਦ ਮਿਲੇਗੀ।

ਉਨ੍ਹਾਂ ਕਿਹਾ ਕਿ ਇਸਦੇ ਨਾਲ ਬਾਰਡਰ 'ਤੇ ਸਕਰੀਨਿੰਗ ਸੰਬੰਧੀ ਮੁਸ਼ਕਿਲਾਂ 'ਚ ਵੀ ਰਾਹਤ ਮਿਲੇਗੀ।

ਸਾਲ 2017 ਤੋਂ ਹੁਣ ਤਕ ਹਜਾਰਾਂ ਦੀ ਗਿਣਤੀ 'ਚ ਮਾਈਗ੍ਰੈਂਟ ਕੈਨੇਡਾ ਆਏ ਹਨ।

ਯਾਦ ਰਹੇ ਟਰੂਡੋ ਨੇ ਯਾਦ ਦਵਾਇਆ ਹੈ ਕਿ ਸ਼ੁੱਕਰਵਾਰ ਤੋਂ ਕੈਨੇਡਾ ਅਤੇ ਅਮਰੀਕਾ ਵਿਚਾਲੇ, ਕਿਸੇ ਵੀ ਗੈਰ ਜਰੂਰੀ ਯਾਤਰਾ ਕਰਨ ਵਾਲਿਆਂ ਨੂੰ ਬਾਰਡਰ ਪਾਰ ਕਰਨ ਦੀ ਇਜਾਜਤ ਨਹੀਂ ਹੋਵੇਗੀ।

ਦੋਨੇ ਦੇਸ਼ਾਂ ਦੇ ਇਸ ਸਾਂਝੇ ਫੈਸਲੇ ਬਾਰੇ ਕੱਲ ਹੀ ਐਲਾਨ ਕਰ ਦਿੱਤਾ ਗਿਆ ਸੀ।

Latest news

metro-vancouver-outside-workers-begin-full-strike-after-17-months-without-contract
Punjabi

17 ਮਹੀਨਿਆਂ ਤੋਂ ਬਿਨਾਂ ਕੰਟਰੈਕਟ ਦੇ ਕੰਮ ਕਰ ਰਹੇ ਮੈਟਰੋ ਵੈਨਕੂਵਰ ਦੇ ਬਾਹਰੀ ਕਰਮਚਾਰੀਆਂ ਨੇ ਹੜਤਾਲ ਕੀਤੀ ਸ਼ੁਰੂ

ਮੈਟਰੋ ਵੈਨਕੂਵਰ ਦੇ ਆਊਟਸਾਈਡ ਵਰਕਰਾਂ ਵੱਲੋਂ ਮੁਕੰਮਲ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪਿਛਲੇ 17 ਮਹੀਨਿਆਂ ਤੋਂ ਬਿਨਾਂ ਕੰਟਰੈਕਟ ਦੇ ਕੰਮ ਕਰ ਰਹੇ ਲਗਭਗ 700 ਵਰਕਰ ਇਸ ਹੜਤਾਲ ਵਿੱਚ ਸ਼ਾਮਲ ਹਨ। ਗ੍ਰੇਟਰ ਵੈਨਕੂਵਰ ਰੀਜਨਲ ਡਿਸਟ੍ਰਿਕਟ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਜੈਸੀ ਮੇਡੀਰੋਸ ਮੁਤਾਬਕ, ਮੈਨੇਜਮੈਂਟ ਲਗਾਤਾਰ ਫਰੰਟਲਾਈਨ ਵਰਕਰਾਂ ਦੀਆਂ ਚਿੰਤਾਵਾਂ ਨੂੰ ਅਣਦੇਖਿਆ ਕਰ ਰਹੀ ਹੈ, ਜੋ ਪੂਰੇ ਖੇਤਰ ਵਿਚ ਅਹਿਮ ਸੇਵਾਵਾਂ ਪ੍ਰਦਾਨ ਕਰਦੇ ਹਨ। ਹਾਲਾਂਕਿ, ਜ਼ਰੂਰੀ ਸੇਵਾਵਾਂ ਦੇਣ ਵਾਲੇ ਕਰਮਚਾਰੀ ਜੌਬਸ 'ਤੇ ਰਹਿਣਗੇ।
b-c-premier-calls-for-stronger-ai-chatbot-reporting-requirements-in-federal-online-harms-bill
Punjabi

ਪ੍ਰੀਮੀਅਰ ਈਬੀ ਨੇ ਔਨਲਾਈਨ ਹਾਰਮ ਬਿੱਲ 'ਚ ਏ.ਆਈ.ਚੈਟਬੋਟਸ ਦੀ ਸਮੱਸਿਆ ਨਾ ਹੱਲ ਹੋਣ ਦੀ ਕੀਤੀ ਆਲੋਚਨਾ

ਪ੍ਰੀਮੀਅਰ ਡੇਵਿਡ ਈਬੀ ਨੇ ਫੈਡਰਲ ਸਰਕਾਰ ਦੇ ਨਵੇਂ ਔਨਲਾਈਨ ਹਾਰਮ ਬਿੱਲ ਵਿੱਚ ਏ.ਆਈ.ਚੈਟਬੋਟਸ ਦੀ ਸਮੱਸਿਆ ਨੂੰ ਹੱਲ ਨਾ ਕਰਨ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਮੁਤਾਬਕ, ਬਿੱਲ ਵਿੱਚ ਟੈਕ ਕੰਪਨੀਆਂ ਲਈ ਇਹ ਲਾਜ਼ਮੀ ਨਹੀਂ ਕੀਤਾ ਗਿਆ ਕਿ ਉਹ ਯੂਜ਼ਰਸ ਦੀਆਂ ਖ਼ਤਰਨਾਕ ਜਾਂ ਸ਼ੱਕੀ ਗਤੀਵਿਧੀਆਂ ਬਾਰੇ ਪੁਲਿਸ ਨੂੰ ਰਿਪੋਰਟ ਕਰਨ।
court-grants-bail-to-bikram-majithia-two-others-in-majitha-police-station-case
Punjabi

ਮਜੀਠਾ ਥਾਣਾ ਟਕਰਾਅ ਮਾਮਲੇ ਵਿੱਚ ਬਿਕਰਮ ਮਜੀਠੀਆ ਸਮੇਤ ਤਿੰਨ ਨੂੰ ਜ਼ਮਾਨਤ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਸਾਥੀਆਂ ਜੋਧ ਸਿੰਘ ਸਮਰਾ ਅਤੇ ਜਤਿੰਦਰ ਪਾਲ ਸਿੰਘ ਨੂੰ ਅਦਾਲਤ ਨੇ ਅੱਜ ਮਜੀਠਾ ਪੁਲਿਸ ਥਾਣੇ ਵਿੱਚ ਟਕਰਾਅ ਤੋਂ ਬਾਅਦ ਦਰਜ ਕੀਤੇ ਗਏ ਇੱਕ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਦੱਸ ਦੇਈਏ ਕਿ ਪੁਲਿਸ ਅਨੁਸਾਰ ਮਜੀਠੀਆ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਮਜੀਠੀਆ ਥਾਣੇ ਵਿੱਚ ਦਾਖਲ ਹੋ ਕੇ ਜ਼ਬਰਦਸਤੀ ਜੋਬਨਪ੍ਰੀਤ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ।
mission-memorial-hospital-emergency-department-closed-for-third-consecutive-sunday
Punjabi

ਮਿਸ਼ਨ ਮੈਮੋਰੀਅਲ ਹਸਪਤਾਲ ਦਾ ਐਮਰਜੈਂਸੀ ਵਿਭਾਗ ਲਗਾਤਾਰ ਤੀਜੇ ਐਤਵਾਰ ਵੀ ਬੰਦ

ਮਿਸ਼ਨ ਮੈਮੋਰੀਅਲ ਹਸਪਤਾਲ ਦੇ ਮਰੀਜ਼ਾਂ ਦੀਆਂ ਮੁਸ਼ਕਲਾਂ ਜਾਰੀ ਹਨ, ਬੀਤੇ ਕੱਲ੍ਹ ਲਗਾਤਾਰ ਤੀਜੇ ਐਤਵਾਰ ਇਸ ਦਾ ਐਮਰਜੈਂਸੀ ਡਿਪਾਰਟਮੈਂਟ ਬੰਦ ਰਿਹਾ। ਫਰੇਜ਼ਰ ਹੈਲਥ ਨੇ ਪਹਿਲੇ ਦੀ ਤਰ੍ਹਾਂ ਡਾਕਟਰਾਂ ਦੀ ਕਮੀ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਹਸਪਤਾਲ ਵਿੱਚ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਇਸ ਸੰਕਟ ਵਿੱਚੋਂ ਨਿਕਲਣ ਲਈ ਨਵੇਂ ਡਾਕਟਰਾਂ ਦੀ ਭਰਤੀ ਵਾਸਤੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
joly-to-meet-chinese-ev-manufacturers-in-shanghai-as-canada-seeks-auto-sector-investment
Punjabi

ਕੈਨੇਡਾ ਦੀ ਇੰਡਸਟਰੀ ਮੰਤਰੀ ਮੇਲਾਨੀ ਜੋਲੀ ਸ਼ੰਘਾਈ ਵਿੱਚ ਚੀਨੀ ਈਵੀ ਕੰਪਨੀਆਂ ਨਾਲ ਕਰਨਗੇ ਮੁਲਾਕਾਤ

ਕੈਨੇਡਾ ਦੀ ਇੰਡਸਟਰੀ ਮਿਨਿਸਟਰ ਮੇਲਾਨੀ ਜੋਲੀ ਇਸ ਹਫ਼ਤੇ ਚੀਨ ਦੇ ਸ਼ੰਘਾਈ ਦੌਰੇ ਦੌਰਾਨ ਪ੍ਰਮੁੱਖ ਚਾਈਨਿਜ਼ ਇਲੈਕਟ੍ਰਿਕ ਵਹੀਕਲ ਕੰਪਨੀਆਂ ਬੀ.ਵਾਈ.ਡੀ., ਗੀਲੀ ਅਤੇ ਚੈਰੀ ਦੇ ਨਾਲ-ਨਾਲ ਆਟੋਮੋਟਿਵ ਰਿਸਰਚ ਕੰਪਨੀ ਸ਼ੰਘਾਈ ਲਾਂਚ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਜਾ ਰਹੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link