Nov 4, 2020 5:24 PM -

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕੀ ਪ੍ਰੈਜ਼ੀਡੈਸ਼ੀਅਲ ਚੋਣਾਂ 'ਤੇ ਸੰਖੇਪ 'ਚ ਟਿੱਪਣੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਉਹ ਚੌਕਸੀ ਦੇ ਨਾਲ ਦੱਖਣੀ ਬਾਰਡਰ 'ਤੇ ਚੱਲ ਰਹੇ ਰਾਜਨੀਤਕ ਡਰਾਮੇ ਨੂੰ ਵੇਖ ਰਹੇ ਹਨ।
ਬਲੌਕ ਕਿਊਬੈਕੁਆ ਲੀਡਰ, ਈਵ ਫ੍ਰਾਂਸੂਆ ਬਲਾਨਸ਼ੇ ਨੇ ਟਰੂਡੋ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਨਿਊਟ੍ਰਲ ਰਵਈਆ ਬਰਕਰਾਰ ਰੱਖਣ।
ਹਾਲਾਂਕਿ ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਅਜਿਹੀ ਕੋਈ ਪਬੰਦੀ ਨਹੀਂ ਹੈ।
ਬਲੌਕ ਕਿਊਬੈਕੁਆ ਲੀਡਰ ਨੇ ਕਿਹਾ ਕਿ ਜੇਕਰ ਉਹ ਡੈਮੋਕ੍ਰੈਟ ਹੁੰਦੇ ਤਾਂ ਅਮਰੀਕੀ ਲੋਕਾਂ ਨੂੰ ਪੁੱਛਦੇ, "ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਵੋਟ ਕਿਵੇਂ ਕਰ ਸਕਦੇ ਹੋ, ਜੋ ਸਭ ਦੇ ਸਾਹਮਣੇ ਝੂਠ ਬੋਲਦਾ ਹੋਵੇ, ਟੈਕਸ ਦੇਣ ਤੋਂ ਬਚਦਾ ਹੋਵੇ, ਤੇ ਲੋਕਾਂ ਬਾਰੇ ਆਪਣੀ ਗਲਤ ਧਾਰਨਾ ਸ਼ਰੇਆਮ ਦੱਸਦਾ ਹੋਵੇ।"




