15.51C Vancouver
ADS

Jan 23, 2020 3:04 PM -

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣਾ ਨੈਸ਼ਨਲ ਸਕਿਓਰਿਟੀ ਐਡਵਾਈਜ਼ਰ ਚੁਣਿਆ

Share On
pm-trudeau-names-third-national-security-adviser-in-as-many-years
Prime Minister Justin Trudeau stands in front of his cabinet as he speaks to media during the final day of the Liberal cabinet retreat at the Fairmont Hotel in Winnipeg, Tuesday, Jan. 21, 2020. A longtime public servant whose decades-long career has spanned portfolios from defence to foreign affairs is being tapped to be Trudeau's third national security adviser in as many years. THE CANADIAN PRESS/Mike Sudoma

ਕਾਫੀ ਲੰਬੇ ਸਮੇਂ ਤੋਂ ਇਕ ਪਬਲਿਕ ਸਰਵੈਂਟ (public servant) ਵਜੋਂ ਕੰਮ ਕਰਦੇ ਆ ਰਹੇ ਅਤੇ ਡਿਫੈਂਸ (defense ) ਤੋਂ ਲੈਕੇ ਫੌਰਨ ਅਫੇਅਰਜ਼ (foreign affairs) ਦੀਆਂ ਜ਼ਿੰਮੇਵਾਰੀਆਂ ਸੰਭਾਲ ਚੁੱਕੇ ਵਿਨਸੈਂਟ ਰਿਗਬੀ (Vincent Rigby) ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau) ਨੇ ਆਪਣਾ ਨਵਾਂ ਨੈਸ਼ਨਲ ਸਕਿਓਰਿਟੀ ਐਡਵਾਈਜ਼ਰ (National Security Adviser) ਚੁਣ ਲਿਆ ਹੈ।

ਰਿਗਬੀ ਟਰੂਡੋ ਦੀ ਸਾਬਕਾ ਨੈਸ਼ਨਲ ਸਕਿਓਰਿਟੀ ਐਡਵਾਈਜ਼ਰ ਗਰੈਟਾ ਬੌਸਨਮਾਏਰ (Greta Bossenmaier) ਦੀ ਜਗ੍ਹਾ ਤੇ ਇਹ ਅਹੁਦਾ ਸੰਭਾਲਣਗੇ।

ਬੌਸਨਮਾਏਰ ਨੇ 35 ਸਾਲ ਦੀ ਫੈਡਰਲ ਪਬਲਿਕ ਸਰਵਿਸ ਤੋਂ ਬਾਅਦ ਨਵੰਬਰ ਵਿੱਚ ਆਪਣੀ ਰਿਟਾਇਰਮੈਂਟ ਦਾ ਐਲਾਨ ਕੀਤਾ ਸੀ।

ਨੈਸ਼ਨਲ ਸਕਿਓਰਿਟੀ ਐਡਵਾਈਜ਼ਰ ਚੁਣੇ ਜਾਣ ਤੋਂ ਪਹਿਲਾਂ ਰਗਬੀ ਨੂੰ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ (Department of National Defence), ਪਬਲਿਕ ਸੇਫਟੀ ਕੈਨੇਡਾ (Public Safety Canada), ਦ ਪ੍ਰੀਵੀ ਕਾਊਂਸਲ ਆਫਿਸ (The Privy Council Office) ਅਤੇ ਗਲੋਬਲ ਅਫੇਅਰਜ਼ ਕੈਨੇਡਾ (Global Affairs Canada) ਵਿੱਚ ਕੰਮ ਕਰਨ ਦਾ ਤਜਰਬਾ ਹੈ।

ਇਸ ਤੋਂ ਪਹਿਲਾਂ ਉਹ ਜੀ20 ਸਮਿਟ (G20 Summit) ਵਿੱਚ ਪ੍ਰਧਾਨ ਮੰਤਰੀ ਦੀ ਸ਼ਮੂਲੀਅਤ ਨੂੰ ਸਹਿਯੋਗ ਦੇ ਚੁੱਕੇ ਹਨ, ਅਤੇ ਸਯੁੰਕਤ ਰਾਸ਼ਟਰ, ਆਰਕਟਿਕ ਕਾਊਂਸਲ (Arctic Council) ਅਤੇ ਅਫ਼ਗਾਨਿਸਤਾਨ ਮਿਸ਼ਨ ਵਿੱਚ ਵੀ ਸ਼ਾਮਲ ਰਹਿ ਚੁੱਕੇ ਹਨ ।

ਰਿਗਬੀ ਟਰੂਡੋ ਦੇ ਤੀਸਰੇ ਨੈਸ਼ਨਲ ਸਕਿਓਰਿਟੀ ਐਡਵਾਈਜ਼ਰ ਹਨ। ਮਈ 2018 ਵਿੱਚ ਪ੍ਰਧਾਨ ਮੰਤਰੀ ਦੀ ਵਿਵਾਦਗ੍ਰਸਤ ਭਾਰਤ ਫੇਰੀ ਤੋਂ ਬਾਅਦ ਡੈਨੀਅਲ ਜੀਨ (Daniel Jean) ਨੇ ਆਪਣਾ ਅਸਤੀਫ਼ਾ ਦੇ ਦਿੱਤਾ ਸੀ।

ਬੌਸਨਮਾਏਰ ਦੀ ਰਿਟਾਇਰਮੈਂਟ ਤੋਂ ਬਾਅਦ ਟਰੂਡੋ ਦੇ ਡਿਫੈਂਸ ਅਤੇ ਫੌਰਨ ਪਾਲਿਸੀ ਦੇ ਐਡਵਾਈਜ਼ਰ ਡੇਵਿਡ ਮੋਰੀਸਨ (David Morrison) ਨੈਸ਼ਨਲ ਸਕਿਓਰਿਟੀ ਐਡਵਾਈਜ਼ਰ ਦੀ ਜ਼ਿੰਮੇਦਾਰੀ ਦੀ ਵਾਗਡੋਰ ਵੀ ਸੰਭਾਲ ਰਹੇ ਸਨ।


Latest news

b-c-wildfire-official-warns-of-arson-risk-as-major-fires-intensify
Punjabi

ਬੀ.ਸੀ. ਵਿੱਚ ਵਾਈਲਡਫਾਇਰ ਦੀ ਸਥਿਤੀ ਗੰਭੀਰ, ਜਾਣਬੁੱਝ ਕੇ ਅੱਗ ਲਗਾਉਣ ਵਾਲਿਆਂ ਨੂੰ ਦਿੱਤੀ ਚਿਤਾਵਨੀ

ਬੀ.ਸੀ. ਵਾਈਲਡਫਾਇਰ ਸਰਵਿਸ ਦੇ ਨਿਰਦੇਸ਼ਕ ਕਲਿਫ ਚੈਪਮੈਨ ਨੇ ਸੂਬੇ ਵਿਚ ਵਾਈਲਡਫਾਇਰ ਦੇ ਮੌਜੂਦਾ ਹਾਲਾਤ 'ਤੇ ਚਿੰਤਾ ਜਤਾਉਂਦਿਆਂ ਜਾਣਬੁੱਝ ਕੇ ਲਗਾਈ ਜਾਣ ਵਾਲੀ ਅੱਗ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਉਨ੍ਹਾਂ ਅੱਜ ਜੰਗਲਾਤ ਮੰਤਰੀ ਰਵੀ ਪਰਮਾਰ ਅਤੇ Eਐਮਰਜੈਂਸੀ ਪ੍ਰਬੰਧਨ ਮੰਤਰੀ ਕੈਲੀ ਗ੍ਰੀਨ ਨਾਲ ਪ੍ਰੈਸ ਕਾਨਫਰੰਸ ਵਿਚ ਸ਼ਾਮਲ ਹੁੰਦਿਆਂ ਕਿਹਾ ਕਿ ਉਨ੍ਹਾਂ ਦਾ ਡਿਪਾਰਟਮੈਂਟ ਕਿਸੇ ਵੀ ਸ਼ੱਕੀ ਅੱਗ ਦੀ ਜਾਂਚ ਲਈ ਆਰ.ਸੀ.ਐੱਮ.ਪੀ. ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਕ੍ਰਾਈਮ Stoppers ਨਾਲ ਵੀ ਹੱਥ ਮਿਲਾਇਆ ਗਿਆ ਹੈ।
more-than-29-000-canadians-sign-petition-calling-for-removal-of-u-s-ambassador-pete-hoekstra
Punjabi

29,000 ਤੋਂ ਵੱਧ ਕੈਨੇਡੀਅਨਾਂ ਨੇ ਅਮਰੀਕੀ ਰਾਜਦੂਤ ਨੂੰ ਹਟਾਉਣ ਦੀ ਮੰਗ ਵਾਲੀ ਪਟੀਸ਼ਨ ’ਤੇ ਕੀਤੇ ਦਸਤਖਤ

ਕੈਨੇਡਾ ਦੀ ਰਾਜਨੀਤੀ ਵਿਚ ਦਖਲ ਦੇਣ ਅਤੇ ਵਿਵਾਦਪੂਰਨ ਬਿਆਨਬਾਜ਼ੀ ਦੇ ਦੋਸ਼ਾਂ ਤਹਿਤ ਅਮਰੀਕੀ ਰਾਜਦੂਤ ਪੀਟ ਹੋਇਕਸਟਰਾ ਨੂੰ ਹਟਾਉਣ ਲਈ 29,000 ਤੋਂ ਵੱਧ ਕੈਨੇਡੀਅਨ ਨਾਗਰਿਕਾਂ ਨੇ ਇੱਕ ਔਨਲਾਈਨ ਪਟੀਸ਼ਨ 'ਤੇ ਦਸਤਖਤ ਕੀਤੇ ਹਨ, ਜਿਸ ਨੂੰ ਇਸੇ ਫਾਲ ਵਿਚ ਗ੍ਰੀਨ ਪਾਰਟੀ ਦੀ ਲੀਡਰ ਐਲਿਜ਼ਾਬੈਥ ਮੇਅ ਵਲੋਂ ਹਾਊਸ ਔਫ਼ ਕਾਮਨਜ਼ ਵਿਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।
b-c-man-charged-after-police-find-more-than-14-000-child-exploitation-images-and-videos
Punjabi

ਸਰੀ 'ਚ 37 ਸਾਲਾ ਮੁਲਜ਼ਮ ਨੂੰ ਬੱਚਿਆਂ ਦੇ ਗਲਤ ਵੀਡੀਓ ਅਤੇ ਤਸਵੀਰਾਂ ਰੱਖਣ ਦੇ ਮਾਮਲੇ 'ਚ ਕੀਤਾ ਗਿਆ ਚਾਰਜ

ਸਰੀ ਵਿਚ ਇੱਕ 37 ਸਾਲਾ ਮੁਲਜ਼ਮ ਨੂੰ ਬੱਚਿਆਂ ਦੇ 14,000 ਦੇ ਕਰੀਬ ਗਲਤ ਵੀਡੀਓ ਅਤੇ ਤਸਵੀਰਾਂ ਰੱਖਣ ਦੇ ਮਾਮਲੇ ਵਿਚ ਚਾਰਜ ਕੀਤਾ ਗਿਆ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਉਨ੍ਹਾਂ ਨੂੰ ਇੱਕ ਸ਼ੱਕੀ ਕੋਲ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਹੋਣ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਇਹ ਜਾਂਚ ਮਈ 2025 ਵਿਚ ਸ਼ੁਰੂ ਹੋਈ ਸੀ।
canada-u-s-trade-talks-enter-final-stage-as-possible-deal-takes-shape
Punjabi

ਕੈਨੇਡਾ-ਅਮਰੀਕਾ ਵਿਚਾਲੇ ਸੰਭਾਵੀ ਟਰੇਡ ਡੀਲ 'ਤੇ ਆਖਰੀ ਦੌਰ ਦੀ ਗੱਲਬਾਤ

ਕੈਨੇਡਾ-ਅਮਰੀਕਾ ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਜੈਮੀਸਨ ਗ੍ਰੀਰ ਵਲੋਂ ਸੋਮਵਾਰ ਤੱਕ ਟਰੰਪ ਕੋਲ ਸੰਭਾਵੀ ਡੀਲ ਦੀ ਰੂਪ-ਰੇਖਾ ਪੇਸ਼ ਕੀਤੀ ਜਾ ਸਕਦੀ ਹੈ। ਇਹ ਕਦਮ 19 ਅਗਸਤ ਤੋਂ ਕੈਨੇਡੀਅਨ ਨਿਰਯਾਤ 'ਤੇ ਲੱਗਣ ਵਾਲੇ 50 ਫ਼ੀਸਦੀ ਨਵੇਂ ਟੈਰਿਫਸ ਤੋਂ ਬਚਣ ਲਈ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਆਖਰੀ ਦੌਰ ਦੀ ਗੱਲਬਾਤ ਦਾ ਹਿੱਸਾ ਹੈ।
68-year-old-woman-dies-after-being-struck-by-vehicle-in-north-burnaby
Punjabi

ਨੌਰਥ ਬਰਨਬੀ ਵਿੱਚ ਵਾਹਨ ਦੀ ਟੱਕਰ ਲੱਗਣ ਨਾਲ 68 ਸਾਲਾ ਔਰਤ ਦੀ ਮੌਤ

ਨੌਰਥ ਬਰਨਬੀ ਵਿਚ ਇੱਕ ਸੜਕ ਹਾਦਸੇ ਵਿਚ ਇੱਕ ਪੈਦਲ ਜਾ ਰਹੀ 68 ਸਾਲਾ ਮਹਿਲਾ ਦੀ ਮੌਤ ਹੋਣ ਦੀ ਖ਼ਬਰ ਹੈ। ਬਰਨਬੀ ਆਰਸੀਐਮਪੀ ਮੁਤਾਬਕ, ਘਟਨਾ ਸੋਮਵਾਰ ਸ਼ਾਮ ਲਗਭਗ 6:30 ਵਜੇ ਪੇਂਡਰ ਸਟ੍ਰੀਟ ਅਤੇ ਮੈਕਡੋਨਲਡ ਐਵੇਨਿਊ ਦੇ ਖੇਤਰ ਵਿਚ ਵਾਪਰੀ। ਪੁਲਿਸ ਅਨੁਸਾਰ, ਇਸ ਟੱਕਰ ਵਿਚ ਬਰਨਬੀ ਦੀ ਰਹਿਣ ਵਾਲੀ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link