Aug 9, 2024 4:15 PM - The Canadian Press

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਦੇ ਲੀਡਰ ਪੀਅਰੇ ਪੋਲੀਵਰੇ ਨੇ ਚੀਨ ਨੂੰ ਲੈ ਕੇ ਵੱਡੀ ਘੋਸ਼ਣਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੰਜ਼ਰਵੇਟਿਵ ਦੀ ਸਰਕਾਰ ਬਣਨ ’ਤੇ ਚੀਨ ਦੀਆਂ ਬਣੀਆਂ ਇਲੈਕਟ੍ਰਿਕ ਕਾਰਾਂ, ਸੋਲਰ ਪਲਾਂਟ ਅਤੇ ਸੈਮੀਕੰਡਕਟਰਾਂ ’ਤੇ ਭਾਰੀ ਇੰਪੋਰਟ ਟੈਕਸ ਲਗਾਉਣਗੇ। ਇਸ ਵਿਚ ਚੀਨ ਦੀਆਂ ਬਣੀਆਂ ਬੈਟਰੀਆਂ ਅਤੇ ਸਟੀਲ ਵੀ ਸ਼ਾਮਲ ਹੋਣਗੇ।
ਪੋਲੀਵਰੇ ਅੱਜ ਹੈਮਿਲਟਨ ਵਿਚ ਸਨ, ਜਿੱਥੇ ਉਨ੍ਹਾਂ ਨੇ ਸਟੀਲਕੋ ਸਟੀਲ ਪਲਾਂਟ ਦੇ ਵਰਕਰਜ਼ ਨੂੰ ਸੰਬੋਧਨ ਦੌਰਾਨ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਸੀਟਲ ਉਨ੍ਹਾਂ ਉਤਪਾਦਾਂ ਵਿਚੋਂ ਇੱਕ ਹੈ ਜਿਸ ’ਤੇ ਨਵੀਂ ਇੰਪੋਰਟ ਡਿਊਟੀ ਦੀ ਜ਼ਰੂਰਤ ਹੈ ਕਿਉਂਕਿ ਚੀਨ ਕੈਨੇਡੀਅਨ ਉਦਯੋਗ ਨੂੰ ਤਬਾਹ ਕਰਨ ਲਈ ਲੇਬਰ ਅਤੇ ਵਾਤਾਵਰਣ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ।
ਪੋਲੀਵਰੇ ਨੇ ਇਲਜ਼ਾਮ ਲਗਾਇਆ ਕਿ ਟਰੂਡੋ ਸਰਕਾਰ ਕੈਨੇਡਾ ਦੇ ਹਿੱਤਾਂ ਲਈ ਅਮਰੀਕਾ ਦੀ ਤਰਜ ’ਤੇ ਚੀਨ ਮਾਲ ’ਤੇ ਉੱਚ ਟ੍ਰੈਫਿਕ ਲਗਾਉਣ ਦੀ ਜ਼ਰੂਰਤ ਨਹੀਂ ਕਰ ਰਹੀ।
ਗੌਰਤਲਬ ਹੈ ਕਿ ਮੌਜੂਦਾ ਸਮੇਂ ਚੀਨ ਤੋਂ ਇਲੈਕਟ੍ਰਿਕ ਕਾਰਾਂ ਜੋ ਕੈਨੇਡਾ ਵਿਚ ਦਾਖਲ ਹੋ ਰਹੀਆਂ ਹਨ ਉਹ ਅਮਰੀਕਾ ਕੰਪਨੀ ਟੇਸਲਾ ਦੀਆਂ ਬਣੀਆਂ ਹਨ ਪਰ ਚੀਨ ਦੀ ਵੱਡੀ ਇਲੈਕਟ੍ਰਿਕ ਵਾਹਨ ਕੰਪਨੀ ਬੀ.ਵਾਈ ਡੀ.ਨੇ ਹਾਲ ਹੀ ਵਿਚ ਦੇਸ਼ ਵਿਚ ਕੋਰਪੋਰੇਟ ਮੌਜੂਦਗੀ ਸਥਾਪਤ ਕੀਤੀ ਹੈ ਅਤੇ ਉਸ ਦਾ ਇਰਾਦਾ ਇੱਥੇ ਨਵੀਆਂ ਕਾਰਾਂ ਲੌਂਚ ਕਰਨ ਦਾ ਹੈ।




