16.12C Vancouver
ADS

Sep 10, 2026 1:48 PM - Connect Newsroom - Ramandeep Kaur with files from The Canadian Press

ਪੌਲੀਐਵ ਦਾ ਨਿਊਯਾਰਕ ਦੌਰਾ, 9/11 ਦੀ 25ਵੀਂ ਬਰਸੀ ਸਮਾਗਮ ’ਚ ਹੋਣਗੇ ਸ਼ਾਮਲ

Share On
poilievre-in-new-york-for-9-11-25th-anniversary-events-trade-meetings
Poilievre in New York for 9/11 Anniversary Events.(Photo: The Canadian Press)

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਇਸ ਵੇਲੇ ਨਿਊਯਾਰਕ ਦੇ ਦੌਰੇ 'ਤੇ ਹਨ, ਜਿੱਥੇ ਉਹ ਸ਼ੁੱਕਰਵਾਰ ਨੂੰ 11 ਸਤੰਬਰ ਦੇ ਅੱਤਵਾਦੀ ਹਮਲੇ ਦੀ 25ਵੀਂ ਬਰਸੀ ਦੇ ਸਬੰਧ ਵਿਚ ਆਯੋਜਿਤ ਹੋਣ ਵਾਲੇ ਯਾਦਗਾਰੀ ਸਮਾਗਮਾਂ ਵਿਚ ਵੀ ਸ਼ਿਰਕਤ ਕਰਨਗੇ। ਪੌਲੀਐਵ ਬੁੱਧਵਾਰ ਰਾਤ ਨੂੰ ਹੀ ਰਵਾਨਾ ਹੋ ਗਏ ਸਨ।

ਕੰਜ਼ਰਵੇਟਿਵ ਪਾਰਟੀ ਮੁਤਾਬਕ, ਉਹ ਟਰੇਡ ਦੇ ਮੁੱਦੇ 'ਤੇ ਕਈ ਨਿਵੇਸ਼ਕਾਂ ਅਤੇ ਕਾਰੋਬਾਰੀ ਪ੍ਰਤੀਨਿਧੀਆਂ ਨਾਲ ਮੁਲਾਕਾਤਾਂ ਕਰਨਗੇ। ਪੌਲੀਐਵ ਨੇ ਬਿਆਨ ਵਿਚ ਕਿਹਾ ਕਿ ਮੌਜੂਦਾ ਟਰੇਡ ਵਾਰ ਵਿਚ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਆਮ ਅਮਰੀਕੀ ਦਾ ਭਰੋਸਾ ਹੈ, ਜਿਸ ਜ਼ਰੀਏ ਦੋਵਾਂ ਪਾਸੇ ਨੌਕਰੀਆਂ 'ਤੇ ਪੈਦਾ ਹੋਏ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।

ਕੰਜ਼ਰਵੇਟਿਵ ਦੇ ਇੱਕ ਸੀਨੀਅਰ ਸੂਤਰ ਮੁਤਾਬਕ,ਪੌਲੀਐਵ ਦਾ ਇਹ ਦੌਰਾ ਪ੍ਰਧਾਨ ਮੰਤਰੀ ਦਫ਼ਤਰ ਦੀ ਸਹਿਮਤੀ ਨਾਲ ਹੋ ਰਿਹਾ ਹੈ। ਗੌਰਤਲਬ ਹੈ ਕਿ ਉਹ ਇਸ ਸਾਲ ਮਾਰਚ ਵਿਚ ਵੀ ਅਮਰੀਕਾ ਗਏ ਸਨ, ਜਿਸ ਵਿਚ ਉਨ੍ਹਾਂ ਮਿਸ਼ੀਗਨ, ਟੈਕਸਾਸ ਅਤੇ ਨਿਊਯਾਰਕ ਦਾ ਦੌਰਾ ਕੀਤਾ ਸੀ ਅਤੇ ਕਾਰੋਬਾਰੀਆਂ ਨਾਲ ਮੁਲਾਕਾਤਾਂ ਕੀਤੀਆਂ ਸਨ।

Latest news

four-arrested-after-stolen-truck-rams-police-vehicles-in-quesnel
Punjabi

Quesnel ’ਚ ਚੋਰੀ ਦੇ ਟਰੱਕ ਨੇ ਪੁਲਿਸ ਵਾਹਨਾਂ ਨੂੰ ਮਾਰੀ ਟੱਕਰ, 4 ਗ੍ਰਿਫ਼ਤਾਰ

ਬੀ.ਸੀ. ਦੇ ਅੰਦਰੂਨੀ ਖੇਤਰ ਵਿਚ Quesnel ਆਰਸੀਐਮਪੀ ਨੇ ਇੱਕ ਚਿੱਟੇ ਰੰਗ ਦੇ ਚੋਰੀ ਦੇ ਫੋਰਡ F-350 ਟਰੱਕ ਵੱਲੋਂ ਪੁਲਿਸ ਦੀਆਂ ਗੱਡੀਆਂ ਨੂੰ ਟੱਕਰ ਮਾਰਨ ਤੋਂ ਬਾਅਦ ਦੋ ਨਾਬਾਲਗ ਲੜਕੀਆਂ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਵੀਰਵਾਰ ਸਵੇਰੇ ਲਗਭਗ 5 ਵਜੇ Quesnel ਸ਼ਹਿਰ ਵਿਚ ਵਾਪਰੀ।
70-year-old-man-sentenced-to-4-5-years-for-sexually-interfering-with-granddaughter
Punjabi

ਪੋਤੀ ਨਾਲ ਜਿਨਸੀ ਛੇੜਛਾੜ ਦੇ ਦੋਸ਼ ’ਚ 70 ਸਾਲਾ ਬਜ਼ੁਰਗ ਨੂੰ ਸਾਢੇ 4 ਸਾਲ ਦੀ ਕੈਦ

ਪ੍ਰਿੰਸ ਜਾਰਜ ਦੀ ਕੋਰਟ ਨੇ ਇੱਕ 70 ਸਾਲਾ ਬਜ਼ੁਰਗ ਨੂੰ ਆਪਣੀ ਪੋਤੀ ਨਾਲ sexual interference ਦੇ ਦੋਸ਼ ਵਿਚ ਸਾਢੇ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫ਼ੈਸਲਾ ਸ਼ਹਿਰ ਦੀ ਬੀ.ਸੀ. ਸੁਪਰੀਮ ਕੋਰਟ ਵਲੋਂ ਪਿਛਲੇ ਹਫ਼ਤੇ ਸੁਣਾਇਆ ਗਿਆ। ਅਦਾਲਤ ਨੇ ਕਿਹਾ ਕਿ ਇਸ ਵਿਅਕਤੀ ਨੇ 2016 ਤੋਂ 2021 ਵਿਚਕਾਰ ਬੱਚੀ ਨਾਲ ਗਲਤ ਹਰਕਤਾਂ ਕੀਤੀਆਂ, ਜਿਸ ਨਾਲ ਪੀੜਤ ਬੱਚੀ ਨੂੰ ਗੰਭੀਰ ਮਾਨਸਿਕ ਅਤੇ ਭਾਵਨਾਤਮਕ ਨੁਕਸਾਨ ਪਹੁੰਚਿਆ।
edmonton-gurdwara-attack-charges-expected-to-be-laid-against-suspect
Punjabi

ਐਡਮਿੰਟਨ ਦੇ ਗੁਰਦੁਆਰਾ ਸਾਹਿਬ 'ਤੇ ਹੋਏ ਹਮਲੇ ਸਬੰਧੀ ਪੁਲਿਸ ਜਾਰੀ ਕਰੇਗੀ ਨਵੀਂ ਅਪਡੇਸ਼ਨ

ਐਡਮਿੰਡਨ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿੱਚ ਚਾਕੂ ਮਾਰਨ ਦੀ ਘਟਨਾ ਦੀ ਜਾਂਚ ਬਾਰੇ ਪੁਲਿਸ ਵੱਲੋਂ ਅੱਜ ਦੁਪਹਿਰ ਨੂੰ ਇੱਕ ਪ੍ਰੈੱਸ ਕਾਨਫਰੰਸ ਕਰਕੇ ਨਵੇਂ ਅੱਪਡੇਟ ਸਾਂਝੇ ਕੀਤੇ ਜਾਣਗੇ। ਜਾਂਚਕਰਤਾਵਾਂ ਮੁਤਾਬਕ 27 ਸਾਲਾ ਇੱਕ ਨੌਜਵਾਨ ਖ਼ਿਲਾਫ਼ ਦੋਸ਼ ਤੈਅ ਕੀਤੇ ਜਾਣ ਦੀ ਤਿਆਰੀ ਹੈ, ਜਿਸ ਨੇ ਜੇਲ੍ਹ ਤੋਂ ਰਿਹਾਅ ਹੋਣ ਦੇ ਸਿਰਫ ਇੱਕ ਦਿਨ ਬਾਅਦ 21 ਅਗਸਤ ਨੂੰ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋ ਕੇ ਪੇਚਕਸ ਨਾਲ ਦੋ ਵਿਅਕਤੀਆਂ'ਤੇ ਹਮਲਾ ਕੀਤਾ ਸੀ।
gulzar-singh-suicide-case-channi-seeks-cbi-probe-cheemas-resignation-and-arrest
Punjabi

ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲਾ: ਚੰਨੀ ਵੱਲੋਂ CBI ਜਾਂਚ ਅਤੇ ਚੀਮਾ ਦੇ ਅਸਤੀਫ਼ੇ ਤੇ ਗ੍ਰਿਫ਼ਤਾਰੀ ਦੀ ਮੰਗ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਗਰੂਰ ਜ਼ਿਲ੍ਹੇ ਵਿੱਚ ਮਜ਼ਦੂਰ ਗੁਲਜ਼ਾਰ ਸਿੰਘ ਦੀ ਆਤਮ-ਹੱਤਿਆ ਦੇ ਮਾਮਲੇ ਵਿੱਚ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਅਸਤੀਫ਼ੇ ਅਤੇ ਗ੍ਰਿਫ਼ਤਾਰੀ ਦੀ ਮੰਗ ਵੀ ਕੀਤੀ ਹੈ। ਕਾਂਗਰਸੀ ਆਗੂਆਂ ਦੇ ਵਫ਼ਦ ਦੀ ਅਗਵਾਈ ਕਰਦਿਆਂ ਚੰਨੀ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਗੰਭੀਰ ਦੋਸ਼ ਲਾਏ।
maninder-dhaliwal-and-satinder-gill-murder-case-two-accused-plead-not-guilty
Punjabi

ਮਨਿੰਦਰ ਧਾਲੀਵਾਲ ਤੇ ਸਤਿੰਦਰ ਗਿੱਲ ਕਤਲ ਮਾਮਲਾ: ਦੋ ਮੁਲਜ਼ਮਾਂ ਨੇ ਦੱਸਿਆ ਖੁਦ ਨੂੰ ਬੇਕਸੂਰ

ਬੀ.ਸੀ. ਦੇ ਵਿਸਲਰ ਵਿਲੇਜ ਵਿਖੇ Sundial ਹੋਟਲ ਦੇ ਬਾਹਰ ਜੁਲਾਈ 2022 ਵਿਚ ਮਨਿੰਦਰ ਧਾਲੀਵਾਲ ਅਤੇ ਸਤਿੰਦਰ ਗਿੱਲ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਵੈਨਕੂਵਰ ਲਾਅ ਕੋਰਟ ਵਿਚ ਜਿਊਰੀ ਮੁਕੱਦਮੇ ਦਾ ਸਾਹਮਣਾ ਕਰ ਰਹੇ 28 ਸਾਲਾ ਗੁਰਸਿਮਰਨ ਸਹੋਤਾ ਤੇ 24 ਸਾਲਾ ਤਨਵੀਰ ਖੱਖ ਨੇ ਫਸਟ ਡਿਗਰੀ ਮਰਡਰ ਦੇ ਦੋਸ਼ ਵਿਚ ਖੁਦ ਨੂੰ ਬੇਕਸੂਰ ਦੱਸਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link