10.89C Vancouver
ADS

Mar 19, 2025 7:25 PM - Connect Newsroom

ਪੁਲਿਸ ਨੇ 13 ਮਹੀਨਿਆਂ ਬਾਅਦ ਪੰਜਾਬ-ਹਰਿਆਣਾ ਸ਼ੰਭੂ ਅਤੇ ਖਨੌਰੀ ਬਾਰਡਰ ਨੂੰ ਖੋਲ੍ਹਣਾ ਕੀਤਾ ਸ਼ੁਰੂ

Share On
police-begin-clearing-punjab-haryana-shambhu-and-khanauri-borders-after-13-months
Reports indicate that the police, led by Patiala Range DIG Mandeep Singh, forcibly detained the farmers and transported them to buses.

ਪੰਜਾਬ ਪੁਲਿਸ ਨੇ 13 ਮਹੀਨਿਆਂ ਤੋਂ ਬੰਦ ਪੰਜਾਬ-ਹਰਿਆਣਾ ਦੇ ਸ਼ੰਭੂ ਤੇ ਖਨੌਰੀ ਬਾਰਡਰ ਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ। ਇੱਥੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਖਦੇੜਿਆ ਗਿਆ ਹੈ। ਕਿਸਾਨਾਂ ਵਲੋਂ ਬਣਾਏ ਗਏ ਸ਼ੈੱਡ ਵੀ ਬੁਲਡੋਜ਼ਰ ਨਾਲ ਤੋੜੇ ਗਏ ਹਨ। ਰਿਪੋਰਟਸ ਮੁਤਾਬਕ, ਪਟਿਆਲਾ ਰੇਜ਼ ਦੇ ਡੀ. ਆਈ. ਜੀ. ਮਨਦੀਪ ਸਿੰਘ ਦੀ ਅਗਵਾਈ ਵਿਚ ਪੁਲਿਸ ਵਲੋਂ ਕਿਸਾਨਾਂ ਨੂੰ ਜ਼ਬਰੀ ਚੁੱਕ ਕੇ ਬੱਸਾਂ ਵਿਚ ਲਿਜਾਇਆ ਗਿਆ ਹੈ।

ਡੀ. ਆਈ. ਜੀ. ਤੋਂ ਬਾਅਦ ਪਟਿਆਲਾ ਦੇ ਐੱਸ. ਐੱਸ. ਪੀ. ਨਾਨਕ ਸਿੰਘ ਵੀ ਸ਼ੰਭੂ ਬਾਰਡਰ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਸਵੇਰ ਤੱਕ ਬਾਰਡਰ 'ਤੇ ਪੰਜਾਬ ਦੇ ਕਿਸੇ ਵੀ ਹਿੱਸੇ ਤੋਂ ਆਏ ਕਿਸਾਨਾਂ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇਗਾ।

ਰਿਪੋਰਟਸ ਮੁਤਾਬਕ, ਡੀ. ਆਈ. ਜੀ. ਨੇ ਪਹਿਲਾਂ ਸਪੀਕਰ ਉੱਤੇ ਕਿਸਾਨਾਂ ਨੂੰ ਸ਼ਾਂਤੀ ਨਾਲ ਬੱਸਾਂ ਵਿਚ ਬੈਠ ਜਾਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਕਿਸਾਨਾਂ ਦੀ ਗਿਣਤੀ 300-400 ਹੈ ਪਰ ਪੁਲਿਸ 3 ਹਜ਼ਾਰ ਦੇ ਕਰੀਬ ਹੈ। ਜਦੋਂ ਕਿਸਾਨ ਨਹੀਂ ਮੰਨੇ ਤਾਂ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ।

Latest news

canada-wins-bronze-at-womens-3x3-basketball-world-cup
Punjabi

ਬਾਸਕਿਟਬਾਲ ਦੇ 3X3 ਵਰਲਡ ਕੱਪ 'ਚ ਕੈਨੇਡਾ ਨੇ ਜਿੱਤਿਆ ਬਰੌਂਜ਼ ਮੈਡਲ

ਕੈਨੇਡਾ ਦੀ ਔਰਤਾਂ ਦੀ ਟੀਮ ਨੇ ਬਾਸਕਿਟਬਾਲ ਦੇ ਫੀਬਾ 3X3 ਵਰਲਡ ਕੱਪ 'ਚ ਕਾਂਸੀ ਦਾ ਤਗਮਾ ਜਿੱਤ ਲਿਆ ਹੈ।
income-tax-cut-for-middle-class-to-take-effect-tomorrow-mark-carney
Punjabi

ਮਿਡਲ ਕਲਾਸ ਲਈ ਇਨਕਮ ਟੈਕਸ ਵਿਚ ਕਟੌਤੀ ਭਲਕੇ ਤੋਂ ਹੋਵੇਗੀ ਲਾਗੂ: ਮਾਰਕ ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮਿਡਲ ਕਲਾਸ ਲਈ ਇਨਕਮ ਟੈਕਸ ਵਿਚ ਕਟੌਤੀ ਭਲਕੇ ਤੋਂ ਲਾਗੂ ਹੋਣ ਦਾ ਐਲਾਨ ਕੀਤਾ ਹੈ। ਸਰਕਾਰ ਵਲੋਂ ਸਭ ਤੋਂ ਘੱਟ ਨਿੱਜੀ ਆਮਦਨ ਟੈਕਸ ਦਰ ਨੂੰ 15 ਤੋਂ ਘਟਾ ਕੇ 14 ਫੀਸਦੀ ਕੀਤਾ ਗਿਆ ਹੈ। ਕਾਰਨੀ ਸਰਕਾਰ ਦੇ ਅਨੁਮਾਨ ਮੁਤਾਬਕ, 22 ਮਿਲੀਅਨ ਕੈਨੇਡੀਅਨਾਂ ਨੂੰ ਇਸ ਦਾ ਫਾਇਦਾ ਹੋਵੇਗਾ।
attorney-generals-statement-on-inquiry-into-event-safety
Punjabi

ਅਟਾਰਨੀ ਜਨਰਲ ਨੇ ਲਾਪੂ ਲਾਪੂ ਡੇਅ ਫੈਸਟੀਵਲ ਦੀ ਘਟਨਾ ਸਬੰਧੀ ਰਿਪੋਰਟ ਸਰਕਾਰ ਨੂੰ ਸੌਂਪੀ

ਬੀ. ਸੀ.ਸਰਕਾਰ ਵਲੋਂ ਲਾਪੂ ਲਾਪੂ ਡੇਅ ਫੈਸਟੀਵਲ ਦੀ ਘਟਨਾ ਮਗਰੋਂ ਸੁਰੱਖਿਆ ਉਪਾਵਾਂ ਬਾਰੇ ਸਿਫਾਰਸ਼ਾਂ ਦੇਣ ਲਈ ਨਿਯੁਕਤ ਕੀਤੇ ਗਏ ਜਸਟਿਸ ਕ੍ਰਿਸਟੋਫਰ ਹਿੰਕਸਨ ਕਮਿਸ਼ਨ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਹੈ। ਸੂਬੇ ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਅੱਜ ਇਸ ਦੀ ਘੋਸ਼ਣਾ ਕੀਤੀ, ਸੂਬਾ ਸਰਕਾਰ ਵਲੋਂ ਜਸਟਿਸ ਹਿੰਕਸਨ ਤੋਂ 30 ਜੂਨ ਤੱਕ ਰਿਪੋਰਟ ਆਉਣ ਦੀ ਉਮੀਦ ਜਤਾਈ ਗਈ ਸੀ।
canada-sprint-canoeist-katie-vincent-sets-world-record-at-national-trials
Punjabi

ਕੈਨੇਡਾ: ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਬਣਾਇਆ ਵਿਸ਼ਵ ਰਿਕਾਰਡ

ਕਨੇਡੀਅਨ ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਸੀ-1 500 ਮੀਟਰ ਈਵੈਂਟ ਵਿੱਚ ਵਿਸ਼ਵ ਰਿਕਾਰਡ ਸਥਾਪਿਤ ਕਰ ਦਿੱਤਾ ਹੈ।
man-arrested-in-connection-with-slashing
Punjabi

ਵ੍ਹਾਈਟ ਰੌਕ 'ਚ ਛੁਰੇਬਾਜ਼ੀ ਦੀ ਘਟਨਾ 'ਚ ਇੱਕ ਵਿਅਕਤੀ ਗ੍ਰਿਫਤਾਰ

ਵ੍ਹਾਈਟ ਰਾਕ ਆਰਸੀਐਮਪੀ ਨੇ ਬੀਤੀ ਰਾਤ ਚਾਕੂ ਮਾਰਨ ਦੀ ਘਟਨਾ ਦੇ ਸਬੰਧ ਵਿਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ, ਆਰਸੀਐਮਪੀ ਮੁਤਾਬਕ, ਉਨ੍ਹਾਂ ਨੂੰ ਰਾਤ ਕਰੀਬ 9.50 ਵਜੇ ਆਕਸਫੋਰਡ ਸਟ੍ਰੀਟ ਦੇ 1100 ਬਲਾਕ ਵਿਚ ਚਾਕੂ ਨਾਲ ਲੜਾਈ ਦੀ ਰਿਪੋਰਟ ਮਿਲੀ, ਮੌਕੇ 'ਤੇ ਪਹੁੰਚਣ 'ਤੇ ਪੁਲਿਸ ਨੇ ਘਟਨਾ ਸਥਾਨ ਤੋਂ ਇੱਕ ਗੱਡੀ ਨੂੰ ਭੱਜਣ ਦੀ ਕੋਸ਼ਿਸ਼ ਕਰਦੇ ਦੇਖਿਆ, ਜਿਸ ਤੋਂ ਬਾਅਦ ਉਸ ਨੂੰ ਰੋਕਣ ਦੀ ਕਾਰਵਾਈ ਕੀਤੀ ਗਈ ਅਤੇ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਵ੍ਹਾਈਟ ਰਾਕ ਆਰਸੀਐਮਪੀ ਦੇ ਸੈੱਲ ਵਿਚ ਲਿਜਾਇਆ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link