14.23C Vancouver
ADS

Jan 6, 2021 6:31 PM -

ਬਰਨਬੀ 'ਚ ਪੁਲਿਸ ਡੌਗ ਆਸਰੇ ਬ੍ਰੇਕ ਐਂਡ ਐਂਟਰ ਮਾਮਲਿਆਂ ਦਾ ਸ਼ੱਕੀ ਕਾਬੂ

Share On
police-dog-helped-find-the-suspect-in-a-pair-of-break-ins-in-burnaby-police
File - The RCMP logo is seen outside Royal Canadian Mounted Police "E" Division Headquarters, in Surrey, B.C. (THE CANADIAN PRESS)

ਬਰਨਬੀ 'ਚ ਪੁਲਿਸ ਦਾ ਕਹਿਣਾ ਹੈ ਕਿ ਇੱਕ ਪੁਲਿਸ ਡੌਗ ਆਸਰੇ ਇੱਕ ਬ੍ਰੇਕ-ਇਨ ਮਾਮਲਿਆਂ ਦੇ ਸ਼ੱਕੀ ਨੂੰ ਕਾਬੂ ਕੀਤਾ ਗਿਆ ਹੈ।

ਜ਼ਬਰਦਸਤੀ ਦਾਖਲੇ ਦੀਆਂ 2 ਘਟਨਾਵਾਂ ਬਾਰੇ ਪੁਲਿਸ ਨੂੰ ਨਵੇਂ ਸਾਲ ਦੇ ਦਿਨ ਸੂਚਨਾ ਮਿਲੀ ਸੀ।

ਪੁਲਿਸ ਦੇ ਕੁੱਤੇ ਨੇ ਸ਼ੱਕੀ ਨੂੰ ਮੌਕੇ 'ਤੇ ਕੁਝ ਦੂਰੀ 'ਤੇ ਹੀ ਭਾਲ ਲਿਆ ਸੀ।

ਬ੍ਰੇਕ ਐਂਡ ਐਂਟਰ ਦੇ ਮਾਮਲੇ ਕਿੰਗਜਵੇ ਅਤੇ ਇੰਪੀਰੀਅਲ ਸਟ੍ਰੀਟ ਕੋਲ ਵਾਪਰੇ ਸਨ।

ਪੁਲਿਸ ਡੌਗ ਨੇ ਅਫ਼ਸਰਾਂ ਨੂੰ ਇੱਕ ਪਾਰਕ ਕੀਤੀ ਗੱਡੀ ਤੱਕ ਪਹੁੰਚਾਇਆ, ਜਿੱਥੇ ਸ਼ੱਕੀ ਗੱਡੀ ਦੇ ਪਿਛਲੇ ਹਿੱਸੇ 'ਚ ਟਰੰਕ 'ਚ ਲੁਕਿਆ ਹੋਇਆ ਸੀ।

ਸ਼ੱਕੀ ਵਿਅਕਤੀ 'ਤੇ 'ਬ੍ਰੇਕ ਐਂਡ ਐਂਟਰ' ਦੇ 2 ਦੋਸ਼ ਲੱਗੇ ਹਨ।

Latest news

two-suspects-arrested-in-ongoing-lower-mainland-extortion-investigation
Punjabi

ਲੋਅਰ ਮੇਨਲੈਂਡ ਵਿੱਚ ਚੱਲ ਰਹੀ ਜਬਰੀ ਵਸੂਲੀ ਦੀ ਜਾਂਚ ਵਿੱਚ ਦੋ ਸ਼ੱਕੀ ਗ੍ਰਿਫ਼ਤਾਰ

ਸਰੀ ਵਿਚ 2024 ਵਿਚ ਜਬਰੀ ਵਸੂਲੀ ਦੇ ਸਬੰਧ ਵਿਚ ਵਾਪਰੀਆਂ ਅੱਗਜ਼ਨੀ ਅਤੇ ਗੋਲੀ ਚਲਾਉਣ ਦੀਆਂ ਘਟਨਾਵਾਂ ਦੇ ਮਾਮਲੇ ਵਿਚ ਦੋ ਸ਼ੱਕੀ ਗ੍ਰਿਫ਼ਤਾਰ ਕੀਤੇ ਗਏ ਹਨ। ਆਰਸੀਐਮਪੀ ਨੇ ਕਿਹਾ ਕਿ ਲੋਅਰ ਮੇਨਲੈਂਡ ਵਿਚ ਚੱਲ ਰਹੀਆਂ ਜਬਰੀ ਵਸੂਲੀ ਦੀਆਂ ਘਟਨਾਵਾਂ ਦੀ ਜੁਆਇੰਟ ਫੋਰਸ ਆਪਰੇਸ਼ਨ ਤਹਿਤ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਤੇ 3 ਜੁਲਾਈ ਨੂੰ ਦੋ ਸ਼ੱਕੀਆਂ ਦੀ ਜਬਰੀ ਵਸੂਲੀ ਦੇ ਸਬੰਧ ਵਿਚ ਗ੍ਰਿਫਤਾਰੀ ਕੀਤੀ ਗਈ ਹੈ।
wheel-fell-off-rcmp-trailer-igniting-lytton-b-c-fire-that-triggered-evacuations
Punjabi

ਬੀ.ਸੀ. ਦੇ ਲਿਟਨ ਇਲਾਕੇ 'ਚ ਆਰਸੀਐਮਪੀ ਟ੍ਰੇਲਰ ਦਾ ਦੋ ਪਹੀਆ ਖੁੱਲ੍ਹਣ ਕਾਰਨ ਲੱਗੀ ਭਿਆਨਕ ਅੱਗ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਲਿਟਨ ਇਲਾਕੇ ਦੇ ਜੰਗਲੀ ਖੇਤਰ ਵਿੱਚ ਲੱਗੀ ਭਿਆਨਕ ਅੱਗ ਦਾ ਪ੍ਰਕੋਪ ਵਧਣ ਕਾਰਨ ਉੱਥੇ ਐਮਰਜੈਂਸੀ ਹਾਲਾਤਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਸਥਾਨਕ ਲੋਕਾਂ ਨੂੰ ਉਥੋਂ ਤੁਰੰਤ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ ਦੀ ਸਲਾਹ ਜਾਰੀ ਕੀਤੀ ਗਈ ਹੈ।ਤੇਜ਼ੀ ਨਾਲ ਫੈਲੀ ਇਸ ਭਿਆਨਕ ਅੱਗ 'ਤੇ ਕਾਬੂ ਪਾਉਣ ਲਈ ਸਬੰਧਿਤ ਅਧਿਕਾਰੀਆਂ ਵੱਲੋਂ ਬਚਾਅ ਕਾਰਜ ਲਗਾਤਾਰ ਜਾਰੀ ਹਨ।
political-petting-zoo-politicos-arrive-to-flip-pancakes-at-calgary-stampede
Punjabi

ਡੈਨੀਅਲ ਸਮਿਥ ਅਤੇ ਮੇਅਰ ਜੋਤੀ ਗੋਂਡੇਕ ਨੇ ਕੈਲਗਰੀ ਸਟੈਂਪੀਡ ਦੇ ਫਸਟ ਫਲਿੱਪ ਵਿੱਚ ਲਿਆ ਹਿੱਸਾ

ਐਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਕੈਲਗਰੀ ਦੇ ਮੇਅਰ ਜੋਤੀ ਗੋਂਡੇਕ ਨੇ ਵੀਰਵਾਰ ਸਵੇਰੇ 2025 ਕੈਲਗਰੀ ਸਟੈਂਪੀਡ ਦੇ ਫਸਟ ਫਲਿੱਪ ਵਿੱਚ ਹਿੱਸਾ ਲਿਆ। ਗੋਂਡੇਕ ਅਤੇ ਸਮਿਥ ਨੇ ਗਰਿੱਲ ਚਲਾਉਣ ਅਤੇ ਕੈਲਗਰੀ ਵਾਸੀਆਂ ਤੇ ਸੈਲਾਨੀਆਂ ਨੂੰ ਪੈਨਕੇਕ ਪਰੋਸਣ ਲਈ ਐਪਰਨ ਅਤੇ ਕਾਉਬੌਏ ਟੋਪੀਆਂ ਪਾਈਆਂ।
alberta-reaches-settlement-with-two-coal-companies-suing-over-policy-flip-flop
Punjabi

ਐਲਬਰਟਾ ਸਰਕਾਰ ‘ਤੇ ਮੁਕੱਦਮਾ ਕਰਨ ਵਾਲੀਆਂ ਦੋ ਕੋਲਾ ਕੰਪਨੀਆਂ ਨੇ ਸਰਕਾਰ ਨਾਲ ਕੀਤਾ ਸਮਝੌਤਾ

ਐਲਬਰਟਾ ਸਰਕਾਰ 'ਤੇ ਉਸ ਦੀ ਮਾਈਨਿੰਗ ਨੀਤੀ ਕਾਰਨ ਮੁਕੱਦਮਾ ਕਰਨ ਵਾਲੀਆਂ ਦੋ ਕੋਲਾ ਕੰਪਨੀਆਂ ਵਿਚਕਾਰ ਸਮਝੌਤਾ ਹੋ ਗਿਆ ਹੈ। ਈਵੋਲਵ ਪਾਵਰ ਅਤੇ ਐਟਓੋਮ ਕੋਲ ਉਨ੍ਹਾਂ ਪੰਜ ਕੰਪਨੀਆਂ ਵਿੱਚੋਂ ਹਨ ਜੋ ਐਲਬਰਟਾ ‘ਤੇ 16 ਬਿਲੀਅਨ ਡਾਲਰ ਦਾ ਮੁਕੱਦਮਾ ਕਰ ਰਹੀਆਂ ਸਨ। ਐਟ੍ਰੋਮ ਦਾ ਕਹਿਣਾ ਹੈ ਕਿ ਸਮਝੋਤਾ ਨਿਸ਼ਚਤ ਹੈ ਪਰ ਈਵੋਲਵ ਮੁਤਾਬਕ ਸਮਝੌਤੇ ਦੀਆਂ ਸ਼ਰਤਾਂ ਨੂੰ ਅਜੇ ਵੀ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
rcmp-arrest-53-year-old-man-for-significant-fraud-in-romance-scam
Punjabi

ਬੀ.ਸੀ. 'ਚ ਰੋਮਾਂਸ ਫਰੌਡ ਮਾਮਲੇ 'ਚ 53 ਸਾਲਾ ਵਿਅਕਤੀ ਗ੍ਰਿਫਤਾਰ

ਬੀ.ਸੀ. ਦੀ ਸਨਸ਼ਾਈਨ ਕੋਸਟ ਆਰਸੀਐਮਪੀ ਨੇ ਇੱਕ ਰੋਮਾਂਸ ਘਪਲੇ ਦਾ ਪਰਦਾਫਾਸ਼ ਕਰਦੇ ਹੋਏ 53 ਸਾਲਾ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link