Feb 3, 2022 9:28 PM - The Canadian Press

ਇੰਗਲੈਂਡ 'ਚ ਬ੍ਰਿਟਿਸ਼ ਕੋਲੰਬੀਆ ਦੀ ਇੱਕ ਟੀਨੇਜਰ ਲੜਕੀ ਦਾ ਕਤਲ ਹੋ ਗਿਆ ਹੈ।
ਇੰਗਲੈਂਡ 'ਚ ਪੁਲਿਸ ਦਾ ਕਹਿਣਾ ਹੈ ਕਿ ਬੀ.ਸੀ. ਦੇ ਵਰਨਨ ਤੋਂ ਵਾਸਤਾ ਰੱਖਣ ਵਾਲੀ ਲੜਕੀ ਦਾ ਐਸੈਕਸ ਦੇ ਇਲਾਕੇ 'ਚ ਕਤਲ ਕਰ ਦਿੱਤਾ ਗਿਆ।
ਮਾਮਲੇ 'ਚ ਇੱਕ ਆਦਮੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੀੜਤ ਲੜਕੀ ਦੀ ਪਛਾਣ 19 ਸਾਲਾ ਐਸ਼ਲੀ ਵੈਡਸਵਰਥ ਵਜੋਂ ਹੋਈ ਹੈ।
ਘਟਨਾ ਮੰਗਲਵਾਰ ਦੀ ਦੱਸੀ ਗਈ ਹੈ।
ਲੰਡਨ ਦੇ ਉੱਤਰਪੂਰਬ ਵਿੱਚ ਕੈਮਸਫੋਰਡ ਦੇ ਇਲਾਕੇ 'ਚ ਸਥਿਤ ਇੱਕ ਘਰ 'ਚ ਅਫਸਰਾਂ ਨੂੰ ਕਿਸੇ ਪ੍ਰਕਾਰ ਦੇ ਸ਼ੋਰ-ਸ਼ਰਾਬੇ ਦੀ ਜਾਣਕਾਰੀ ਮਿਲੀ ਸੀ।
ਮੌਕੇ ਤੋਂ ਇੱਕ 23 ਸਾਲਾ ਆਦਮੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਪੁਲਿਸ ਨੇ ਦੱਸਿਆ ਕਿ ਉਸ 'ਤੇ ਕਤਲ ਦੇ ਦੋਸ਼ ਲੱਗੇ ਹਨ। ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਦੀ ਪਛਾਣ ਜੈਕ ਸੈਪਲ ਵਜੋਂ ਕੀਤੀ ਗਈ ਹੈ।
ਉਸ 'ਤੇ ਦੋਸ਼ ਵੀਰਵਾਰ ਨੂੰ ਤੈਅ ਕੀਤੇ ਗਏ ਹਨ।
ਜਾਂਚ ਅਧਿਕਾਰੀਆਂ ਨੇ ਘਟਨਾ ਸੰਬੰਧੀ ਬਹੁਤੇ ਵੇਰਵੇ ਸਾਂਝੇ ਨਹੀਂ ਕੀਤੇ ਪਰ ਇਹ ਜਰੂਰ ਦੱਸਿਆ ਕਿ ਪੀੜਤ ਲੜਕੀ ਦੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ।




