10.95C Vancouver
ADS

Jul 21, 2021 10:28 PM -

ਲੈਂਗਲੀ 'ਚ ਰੋਡ ਰੇਜ ਦੀ ਘਟਨਾ 'ਚ ਕਥਿਤ ਕੁੱਟਮਾਰ ਤੋਂ ਬਾਅਦ ਪੁਲਿਸ ਨੂੰ ਗਵਾਹਾਂ ਦੀ ਭਾਲ

Share On
police-look-for-witnesses-to-video-of-road-rage
Langley Traffic Investigators are seeking the assistance of the public with a road rage investigation from July 10th of this year. (Photo - Langley RCMP/Twitter)

ਲੈਂਗਲੀ 'ਚ ਪੁਲਿਸ ਨੂੰ ਲੋਕਾਂ ਤੋਂ ਮਦਦ ਮਿਲਣ ਦੀ ਆਸ ਹੈ ਜਿਸ ਨਾਲ ਕਿ 10 ਜੁਲਾਈ ਦੀ ਇੱਕ ਘਟਨਾ ਦੀ ਜਾਂਚ ਨੂੰ ਕਿਸੇ ਨਤੀਜੇ ਤਕ ਪਹੁੰਚਾਇਆ ਜਾ ਸਕੇ।

ਮਾਮਲਾ 10 ਜੁਲਾਈ ਨੂੰ ਵਾਪਰੇ ਇੱਕ ਰੋਡ-ਰੇਜ ਦੀ ਘਟਨਾ ਨਾਲ ਸੰਬੰਧਤ ਹੈ।

ਘਟਨਾ ਫਰੇਜ਼ਰ ਹਾਈਵੇ ਅਤੇ ਗਲੌਵਰ ਰੋਡ ਦੇ ਇੰਟਰਸੈਕਸ਼ਨ ਕੋਲ ਸਵੇਰੇ ਕਰੀਬ 11.25 'ਤੇ ਵਾਪਰੀ ਦੱਸੀ ਗਈ ਹੈ।

ਘਟਨਾ 'ਚ ਇੱਕ ਨਵੀਂ ਹਯੰਡੇ ਇਲੈਂਟਰਾ ਅਤੇ ਇੱਕ ਚਿੱਟੇ ਰੰਗ ਦਾ ਡੌਜ ਰੈਮ ਟਰੱਕ ਸ਼ਾਮਿਲ ਦੱਸਿਆ ਗਿਆ।

ਲੈਂਗਲੀ ਦੇ 47 ਸਾਲਾ ਇਲੈਂਟਰਾ ਚਾਲਕ ਦਾ ਕਹਿਣਾ ਸੀ ਕਿ ਉਸ ਨੂੰ ਡੌਜ ਦੇ ਚਾਲਕ ਨੇ ਗਲਤ ਤਰੀਕੇ ਨਾਲ ਕੱਟਿਆ ਸੀ ਜਿਸ ਕਾਰਨ ਉਸ ਨੇ ਆਪਣੀ ਗੱਡੀ ਦਾ ਸ਼ੀਸ਼ਾ ਹੇਠਾਂ ਕਰਕੇ ਉਸ ਨੂੰ ਧਿਆਨ ਕਰਨ ਲਈ ਕਿਹਾ ਸੀ।

ਉਸ ਨੇ ਦੱਸਿਆ ਕਿ ਜਦ ਦੋਵੇਂ ਵਾਹਨ ਅਗਲੀ ਇੰਟਰਸੈਕਸ਼ਨ ਕੋਲ ਬੱਤੀਆਂ 'ਤੇ ਰੁਕੇ ਤਾਂ ਡੌਜ ਦੇ 36 ਸਾਲਾ ਚਾਲਕ ਨੇ ਉਸ ਨਾਲ ਗੱਡੀ ਤੋਂ ਬਾਹਰ ਨਿਕਲ ਕੇ ਕੁੱਟਮਾਰ ਕੀਤੀ।

ਇਸ ਮਾਮਲੇ 'ਚ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਨੂੰ ਵੀ ਲੈਂਗਲੀ ਵਾਸੀ ਦੱਸਿਆ ਗਿਆ ਹੈ।

ਪੁਲਿਸ ਨੇ ਲੋਕਾਂ ਨੂੰ ਮੰਗ ਕੀਤੀ ਹੈ ਕਿ ਕਿਸੇ ਕੋਲ ਘਟਨਾ ਦੀ ਜਾਣਕਾਰੀ ਜਾਂ ਕੋਈ ਫੁਟੇਜ ਹੋਵੇ ਤਾਂ ਪੁਲਿਸ ਨੂੰ ਦੱਸਿਆ ਜਾਵੇ।

Latest news

no-deal-will-compromise-farmers-interests-shivraj-chouhan
Punjabi

ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਹੋਵੇਗਾ: ਸ਼ਿਵਰਾਜ ਚੌਹਾਨ

ਪੰਜਾਬ ਵਿੱਚ ਅੱਜ ਰੱਖੜ ਪੁੰਨਿਆ ਮੌਕੇ ਪੰਜਾਬ ਪਹੁੰਚੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਨੂੰ ਅਣਗੌਲਿਆ ਕਰਕੇ ਕਿਸੇ ਵੀ ਦੇਸ਼ ਨਾਲ ਕੋਈ ਅਜਿਹਾ ਸਮਝੌਤਾ ਨਹੀਂ ਕੀਤਾ ਜਾਵੇਗਾ ਜੋ ਕਿਸਾਨਾਂ ਦਾ ਨੁਕਸਾਨ ਕਰੇ।
port-moody-couple-missing-after-nepal-tibet-floods
Punjabi

ਪੋਰਟ ਮੂਡੀ ਦਾ ਜੋੜਾ ਨੇਪਾਲ-ਤਿੱਬਤ ਹੜ੍ਹਾਂ ਮਗਰੋਂ ਲਾਪਤਾ

ਬੀ.ਸੀ. ਦੇ ਪੋਰਟ ਮੂਡੀ ਸ਼ਹਿਰ ਦਾ ਇੱਕ ਜੋੜਾ ਨੇਪਾਲ-ਤਿੱਬਤ ਸਰਹੱਦ 'ਤੇ ਗਲੇਸ਼ੀਅਰ ਟੁੱਟਣ ਕਾਰਨ ਆਏ ਹੜ੍ਹ ਅਤੇ mudslides ਮਗਰੋਂ ਲਾਪਤਾ ਹੈ, ਜਿਸ ਕਾਰਨ ਉਨ੍ਹਾਂ ਦਾ ਪਰਿਵਾਰ ਬਹੁਤ ਚਿੰਤਤ ਹੈ। ਰਿਪੋਰਟ ਮੁਤਾਬਕ, 52 ਸਾਲਾ ਧਵਲ ਸ਼ਾਹ ਅਤੇ ਉਨ੍ਹਾਂ ਦੀ 50 ਸਾਲਾ ਪਤਨੀ ਮੇਘਾ ਸ਼ਾਹ ਤਿੱਬਤ ਵਿਚ ਸਥਿਤ ਪਵਿੱਤਰ ਕੈਲਾਸ਼ ਪਰਬਤ ਦੀ ਯਾਤਰਾ ਲਈ ਗਏ ਹੋਏ ਸਨ।
u-s-commerce-secretary-accuses-canada-of-using-trade-talks-for-political-gain
Punjabi

ਲੂਟਨਿਕ ਦਾ ਕੈਨੇਡਾ ’ਤੇ ਵੱਡਾ ਦੋਸ਼, ਸਿਆਸੀ ਲਾਹੇ ਲਈ ਟ੍ਰੇਡ ਵਾਰਤਾ ਤੋੜਨ ਦਾ ਇਲਜ਼ਾਮ

ਕੈਨੇਡਾ ਵਲੋਂ ਵਪਾਰਕ ਗੱਲਬਾਤ ਰੋਕਣ ਦੇ ਮਾਮਲੇ ਨੂੰ ਲੈ ਕੇ ਅਮਰੀਕਾ ਦੇ ਵਣਜ ਸਕੱਤਰ ਹਾਵਰਡ ਲੂਟਨਿਕ ਨੇ ਦਾਅਵਾ ਕੀਤਾ ਹੈ ਕਿ ਔਟਵਾ ਨੇ ਟ੍ਰੇਡ ਵਾਰਤਾ ਕੋਈ ਆਰਥਿਕ ਕਾਰਨਾਂ ਕਰਕੇ ਰੱਦ ਨਹੀਂ ਕੀਤੀ ਬਲਕਿ ਕਿਊਬੈਕ ਦੀਆਂ ਆਉਣ ਵਾਲੀਆਂ ਚੋਣਾਂ ਅਤੇ ਐਲਬਰਟਾ ਦੇ ਸੰਭਾਵਿਤ ਰੈਫਰੈਂਡਮ ਕਾਰਨ ਸਿਆਸੀ ਲਾਹਾ ਲੈਣ ਲਈ ਇਹ ਇਸ ਸਭ ਕੀਤਾ ਹੈ।
around-320-indians-missing-after-nepal-tibet-floods-400-stranded-in-china
Punjabi

ਨੇਪਾਲ-ਤਿੱਬਤ ਹੜ੍ਹਾਂ ਮਗਰੋਂ 320 ਭਾਰਤੀ ਲਾਪਤਾ, 400 ਚੀਨ ਵਾਲੇ ਪਾਸੇ ਫਸੇ

ਨੇਪਾਲ-ਤਿੱਬਤ ਸਰਹੱਦ 'ਤੇ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਲਗਭਗ 320 ਭਾਰਤੀ ਲਾਪਤਾ ਹਨ ਅਤੇ 400 ਦੇ ਕਰੀਬ ਭਾਰਤੀ ਚੀਨ ਵਾਲੇ ਪਾਸੇ ਫਸੇ ਹੋਏ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਆਪਣੇ ਬਚਾਅ ਕਾਰਜਾਂ ਵਿੱਚ ਕਾਠਮੰਡੂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ।
b-c-conservative-mla-bruce-banman-leaves-party-will-sit-as-independent
Punjabi

ਬੀ.ਸੀ. ਕੰਜ਼ਰਵੇਟਿਵ ਨੂੰ ਵੱਡਾ ਝਟਕਾ, ਵਿਧਾਇਕ ਬਰੂਸ ਬੈਨਮੈਨ ਨੇ ਛੱਡੀ ਪਾਰਟੀ

ਬੀ.ਸੀ. ਕੰਜ਼ਰਵੇਟਿਵ ਦੇ ​ਐਬਟਸਫੋਰਡ-ਸਾਊਥ ਤੋਂ ਵਿਧਾਇਕ ਬਰੂਸ ਬੈਨਮੈਨ ਨੇ ਵੀ ਪਾਰਟੀ ਛੱਡ ਦਿੱਤੀ ਹੈ ਅਤੇ ਵਿਧਾਨ ਸਭਾ ਵਿਚ ਆਜ਼ਾਦ ਮੈਂਬਰ ਵਜੋਂ ਬੈਠਣ ਦਾ ਐਲਾਨ ਕੀਤਾ ਹੈ। ਕੈਰੀ-ਲਿਨ Findlay ਦੀ ਲੀਡਰਸ਼ਿਪ ਵਿਚ ਇਸ ਮਹੀਨੇ ਪਾਰਟੀ ਛੱਡਣ ਵਾਲੇ ਉਹ 6ਵੇਂ ਵਿਧਾਇਕ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link