18.59C Vancouver
ADS

Nov 10, 2021 8:24 PM - The Canadian Press

ਵੈਸਟ ਵੈਨਕੂਵਰ 'ਚ ਪੁਲਿਸ ਅਫ਼ਸਰ ਨੂੰ ਵਾਰ-ਵਾਰ ਬਿਮਾਰੀ ਦੀ ਛੁੱਟੀ ਮੰਗ ਕੇ ਹਾਕੀ ਦੀ ਕੋਚਿੰਗ ਲਈ ਪਹੁੰਚਣ 'ਤੇ ਕੀਤਾ ਡਿਸਮਿਸ

Share On
police-office-dismissed-for-repeatedly-calling-in-sick-and-then-going-to-coach-hockey
A West Vancouver Police Department officer has been dismissed for repeatedly calling in sick and then going to coach hockey instead. (Photo - West Vancouver PD/Twitter)

ਵੈਸਟ ਵੈਨਕੂਵਰ ਪੁਲਿਸ ਡਿਪਾਰਟਮੈਂਟ ਦੇ ਇੱਕ ਅਫ਼ਸਰ ਨੂੰ ਡਿਸਮਿਸ ਕਰ ਦਿੱਤਾ ਗਿਆ ਹੈ।

ਜਾਣਕਾਰੀ ਦਿੱਤੀ ਗਈ ਕਿ ਇਸ ਅਫ਼ਸਰ ਨੇ ਵਾਰ-ਵਾਰ ਸਿਕ ਕਾਲ ਕੀਤੀ ਸੀ ਅਤੇ ਖੁਦ ਹਾਕੀ ਦੀ ਕੋਚਿੰਗ ਦੇਣ ਪਹੁੰਚ ਜਾਂਦਾ ਸੀ।

ਆਫ਼ਿਸ ਆਫ ਪੁਲਿਸ ਕੰਪਲੇਂਟਸ ਕਮਿਸ਼ਨਰ ਦੀ ਸਾਲ 2021 ਦੀ ਸਾਲਾਨਾ ਰਿਪੋਰਟ 'ਚ ਦੱਸਿਆ ਗਿਆ ਕਿ ਇੰਟਰਨਲ ਜਾਂਚ ਦੌਰਾਨ ਸਾਹਮਣੇ ਆਇਆ ਕਿ ਅਫ਼ਸਰ ਨੇ 25 ਵਾਰ ਬਿਮਾਰ ਹੋਣ ਦੀ ਜਾਣਕਾਰੀ ਦੇ ਕੇ ਕੰਮ 'ਤੇ ਪਹੁੰਚ ਨਹੀਂ ਕੀਤੀ ਸੀ ਅਤੇ ਅਜਿਹਾ ਸਾਲ 2015 ਤੋਂ 2019 ਵਿਚਾਲੇ ਹੋਇਆ ਸੀ।

ਇਹ ਵੀ ਦੱਸਿਆ ਗਿਆ ਕਿ ਅਫ਼ਸਰ ਨੂੰ ਕੱਢਿਆ ਜਾਂਦਾ ਉਸ ਤੋਂ ਪਹਿਲਾਂ ਹੀ ਅਫ਼ਸਰ ਨੇ ਅਸਤੀਫਾ ਦੇ ਦਿੱਤਾ ਸੀ।

ਹਾਲਾਂਕਿ ਓ.ਪੀ.ਸੀ.ਸੀ. ਰਿਪੋਰਟ 'ਚ ਦੱਸਿਆ ਗਿਆ ਕਿ ਇਸ ਅਫ਼ਸਰ ਦੇ ਐਂਪਲਾਇਮੈਂਟ ਰਿਕਾਰਡਸ 'ਚ ਬਦਲਾਅ ਕੀਤਾ ਗਿਆ ਹੈ ਤਾਂ ਜੋ ਉਸ ਨੂੰ ਡਿਸਮਿਸ ਹੋਇਆ ਵਿਖਾਇਆ ਜਾਵੇ।

ਹਾਕੀ ਨਾਲ ਸੰਬੰਧਤ ਇੱਕ ਹੋਰ ਮਾਮਲੇ 'ਚ ਇੱਕ ਅਫ਼ਸਰ ਨੂੰ ਝਿੜਕ ਲਗਾਈ ਗਈ ਹੈ ਅਤੇ ਇਸ ਦੀ ਵਜ੍ਹਾ ਦਿਸੰਬਰ 2019 'ਚ ਇੱਕ ਗੇਮ ਦੌਰਾਨ ਇੱਕ ਰੈਫਰੀ ਨਾਲ ਕੀਤਾ ਮਾੜਾ ਵਿਵਹਾਰ ਦੱਸੀ ਗਈ।

Latest news

prime-minister-narendra-modi-to-visit-punjab-in-august-ravneet-singh-bittu-announces
Punjabi

ਪੀ.ਐਮ. ਮੋਦੀ ਅਗਸਤ ਵਿੱਚ ਆਉਣਗੇ ਪੰਜਾਬ ਦੌਰੇ 'ਤੇ ,ਕਈ ਵਿਕਾਸ ਪ੍ਰੋਜੈਕਟਾਂ ਦੀ ਦੇਣਗੇ ਸੌਗਾਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਸਤ ਵਿੱਚ ਪੰਜਾਬ ਦਾ ਦੌਰਾ ਕਰਨਗੇ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਆਪਣੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਇੱਕ ਵੱਡੇ ਰੇਲਵੇ ਪ੍ਰੋਜੈਕਟ ਦਾ ਉਦਘਾਟਨ ਕਰਨਗੇ ਅਤੇ ਸੂਬੇ ਲਈ ਕਈ ਹੋਰ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ।
prime-minister-mark-carney-cancels-edmonton-address-after-severe-weather-delays-ottawa-departure
Punjabi

ਓਟਾਵਾ ਵਿੱਚ ਖ਼ਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਐਡਮਿੰਟਨ ਦੌਰਾ ਰੱਦ

ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਬੀਤੇ ਕੱਲ੍ਹ ਐਡਮਿੰਟਨ ਵਿਖੇ ਕੈਨੇਡੀਅਨ ਏਕਤਾ ਦਾ ਸੁਨੇਹਾ ਦੇਣ ਦਾ ਤੈਅ ਪ੍ਰੋਗਰਾਮ ਓਟਾਵਾ ਵਿੱਚ ਆਏ ਭਾਰੀ ਤੂਫ਼ਾਨ ਅਤੇ ਖ਼ਰਾਬ ਮੌਸਮ ਕਾਰਨ ਰੱਦ ਕਰਨਾ ਪਿਆ। ਮੌਸਮ ਦੀ ਖ਼ਰਾਬੀ ਕਾਰਨ ਪ੍ਰਧਾਨ ਮੰਤਰੀ ਦੇ ਹਵਾਈ ਜਹਾਜ਼ ਨੂੰ ਸਮੇਂ ਸਿਰ ਉਡਾਣ ਭਰਨ ਦੀ ਇਜਾਜ਼ਤ ਨਹੀਂ ਮਿਲ ਸਕੀ।
u-s-declines-to-extend-cusma-in-current-form-annual-reviews-likely
Punjabi

ਅਮਰੀਕਾ ਨੇ CUSMA ਸਮਝੌਤੇ ਦੀ ਮਿਆਦ ਵਧਾਉਣ ਤੋਂ ਕੀਤਾ ਇਨਕਾਰ, ਸਾਲਾਨਾ ਸਮੀਖਿਆ ਦੀ ਸੰਭਾਵਨਾ

ਕੈਨੇਡਾ, ਮੈਕਸੀਕੋ ਅਤੇ ਅਮਰੀਕਾ ਵਿਚਕਾਰ ਕੁਸਮਾ ਵਪਾਰ ਸਮਝੌਤਾ extend ਨਹੀਂ ਹੋਵੇਗਾ। ਅਮਰੀਕਾ ਨੇ ਇਸ ਟਰੇਡ ਸਮਝੌਤੇ ਨੂੰ ਮੌਜੂਦਾ ਰੂਪ ਵਿਚ ਅੱਗੇ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਹੁਣ ਇਸ ਵਪਾਰ ਸਮਝੌਤੇ ਨੂੰ ਹਰ ਸਾਲ ਸਲਾਨਾ ਸਮੀਖਿਆ ਅਤੇ ਸਖ਼ਤ ਗੱਲਬਾਤ ਦੇ ਦੌਰ ਵਿਚੋਂ ਗੁਜ਼ਰਨਾ ਪੈ ਸਕਦਾ ਹੈ।
modi-iranian-president-pezeshkian-discuss-west-asia-situation-in-phone-call
Punjabi

ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਕੀਤੀ ਗੱਲਬਾਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਪੱਛਮੀ ਏਸ਼ੀਆ ਦੀ ਤਾਜ਼ਾ ਸਥਿਤੀ ਅਤੇ ਅੱਗੇ ਦੇ ਰਸਤੇ ਬਾਰੇ ਚਰਚਾ ਕੀਤੀ।
alberta-to-unveil-next-phase-of-proposed-west-coast-oil-pipeline-on-july-2
Punjabi

ਐਲਬਰਟਾ ਸਰਕਾਰ ਵੈਸਟ ਕੋਸਟ ਲਈ ਨਵੀਂ ਤੇਲ ਪਾਈਪਲਾਈਨ ਯੋਜਨਾ ਦੇ ਅਗਲੇ ਪੜਾਅ ਦਾ 2 ਜੁਲਾਈ ਨੂੰ ਕਰੇਗੀ ਐਲਾਨ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਕੈਨੇਡਾ ਦੇ ਵੈਸਟ ਕੋਸਟ ਤੱਕ ਇੱਕ ਨਵੀਂ ਤੇਲ ਪਾਈਪਲਾਈਨ ਵਿਛਾਉਣ ਦੀ ਯੋਜਨਾ ਦੇ ਅਗਲੇ ਪੜਾਅ ਬਾਰੇ ਵੀਰਵਾਰ ਨੂੰ ਐਲਾਨ ਕਰਨ ਜਾ ਰਹੇ ਹਨ।ਪਿਛਲੇ ਸਾਲ ਐਲਬਰਟਾ ਅਤੇ ਫੈਡਰਲ ਸਰਕਾਰ ਵਿਚਕਾਰ ਹੋਏ Energy MOU ਤਹਿਤ, ਸੂਬਾ ਸਰਕਾਰ ਕੋਲ ਮੇਜਰ ਪ੍ਰੋਜੈਕਟਸ ਆਫਿਸ ਨੂੰ ਆਪਣੀ ਤਜਵੀਜ਼ ਸੌਂਪਣ ਲਈ 1 ਜੁਲਾਈ ਤੱਕ ਦਾ ਸਮਾਂ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link