16.17C Vancouver
ADS

May 11, 2022 11:07 PM - The Canadian Press

ਐਬਟਸਫੋਰਡ 'ਚ ਕਤਲ ਕੀਤੇ ਗਏ ਬੁਜ਼ੁਰਗ ਜੋੜੇ ਦੀ ਹੋਈ ਪਛਾਣ

Share On
police-probe-homicides-of-husband-and-wife-in-abbotsford-b-c
Police have identified a husband and wife, both in their 70s, as homicide victims in Abbotsford, B.C. (Photo - IHIT)

ਹੋਮੀਸਾਈਡ ਜਾਂਚ ਅਧਿਕਾਰੀਆਂ ਨੇ ਐਬਟਸਫੋਰਡ 'ਚ ਇੱਕ ਘਰ 'ਚ ਮ੍ਰਿਤ ਮਿਲੇ 2 ਲੋਕਾਂ ਦੀ ਪਛਾਣ ਸਾਂਝੀ ਕੀਤੀ ਹੈ।

ਪੀੜਤਾਂ ਦੀ ਪਛਾਣ 70 ਤੋਂ 80 ਸਾਲ ਦੇ ਦਰਮਿਆਨ ਦੇ ਇੱਕ ਜੋੜੇ ਵਜੋਂ ਹੋਈ ਹੈ।

ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਯਾਨੀ ਕਿ ਆਈ.ਹਿਟ ਨੇ ਅੱਜ ਦੱਸਿਆ ਕਿ ਪੀੜਤਾਂ 'ਚ 77 ਸਾਲਾ ਅਰਨੌਲਡ ਡੀ ਜੌਂਗ ਅਤੇ ਉਨ੍ਹਾਂ ਦੀ 76 ਸਾਲਾ ਪਤਨੀ ਜੋਐਨ ਡੀ ਜੌਂਗ ਸ਼ਾਮਿਲ ਸਨ।

ਦੋਵਾਂ ਨੂੰ ਸੋਮਵਾਰ ਸਵੇਰ ਕਰੀਬ 10.30 ਵਜੇ ਆਰਕੇਡੀਅਨ ਵੇਅ 'ਤੇ ਸਥਿਤ ਇੱਕ ਘਰ 'ਚ ਮ੍ਰਿਤ ਪਾਇਆ ਗਿਆ ਸੀ।

ਦੋਵਾਂ ਦੀ ਮੌਤ ਸੰਬੰਧੀ ਹਾਲਾਤਾਂ ਨੂੰ ਸ਼ੱਕੀ ਦੱਸਿਆ ਗਿਆ ਹੈ।

ਆਈ.ਹਿਟ ਦਾ ਕਹਿਣਾ ਹੈ ਕਿ ਸਬੂਤ ਇਕੱਤਰ ਕੀਤੇ ਜਾ ਰਹੇ ਹਨ, ਗਵਾਹਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਪੂਰੇ ਮਾਮਲੇ ਦੀ ਟਾਈਮਲਾਈਨ ਤਿਆਰ ਕੀਤੀ ਜਾ ਰਹੀ ਹੈ।

ਪੀੜਤਾਂ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ।

Latest news

no-deal-will-compromise-farmers-interests-shivraj-chouhan
Punjabi

ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਹੋਵੇਗਾ: ਸ਼ਿਵਰਾਜ ਚੌਹਾਨ

ਪੰਜਾਬ ਵਿੱਚ ਅੱਜ ਰੱਖੜ ਪੁੰਨਿਆ ਮੌਕੇ ਪੰਜਾਬ ਪਹੁੰਚੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਨੂੰ ਅਣਗੌਲਿਆ ਕਰਕੇ ਕਿਸੇ ਵੀ ਦੇਸ਼ ਨਾਲ ਕੋਈ ਅਜਿਹਾ ਸਮਝੌਤਾ ਨਹੀਂ ਕੀਤਾ ਜਾਵੇਗਾ ਜੋ ਕਿਸਾਨਾਂ ਦਾ ਨੁਕਸਾਨ ਕਰੇ।
port-moody-couple-missing-after-nepal-tibet-floods
Punjabi

ਪੋਰਟ ਮੂਡੀ ਦਾ ਜੋੜਾ ਨੇਪਾਲ-ਤਿੱਬਤ ਹੜ੍ਹਾਂ ਮਗਰੋਂ ਲਾਪਤਾ

ਬੀ.ਸੀ. ਦੇ ਪੋਰਟ ਮੂਡੀ ਸ਼ਹਿਰ ਦਾ ਇੱਕ ਜੋੜਾ ਨੇਪਾਲ-ਤਿੱਬਤ ਸਰਹੱਦ 'ਤੇ ਗਲੇਸ਼ੀਅਰ ਟੁੱਟਣ ਕਾਰਨ ਆਏ ਹੜ੍ਹ ਅਤੇ mudslides ਮਗਰੋਂ ਲਾਪਤਾ ਹੈ, ਜਿਸ ਕਾਰਨ ਉਨ੍ਹਾਂ ਦਾ ਪਰਿਵਾਰ ਬਹੁਤ ਚਿੰਤਤ ਹੈ। ਰਿਪੋਰਟ ਮੁਤਾਬਕ, 52 ਸਾਲਾ ਧਵਲ ਸ਼ਾਹ ਅਤੇ ਉਨ੍ਹਾਂ ਦੀ 50 ਸਾਲਾ ਪਤਨੀ ਮੇਘਾ ਸ਼ਾਹ ਤਿੱਬਤ ਵਿਚ ਸਥਿਤ ਪਵਿੱਤਰ ਕੈਲਾਸ਼ ਪਰਬਤ ਦੀ ਯਾਤਰਾ ਲਈ ਗਏ ਹੋਏ ਸਨ।
u-s-commerce-secretary-accuses-canada-of-using-trade-talks-for-political-gain
Punjabi

ਲੂਟਨਿਕ ਦਾ ਕੈਨੇਡਾ ’ਤੇ ਵੱਡਾ ਦੋਸ਼, ਸਿਆਸੀ ਲਾਹੇ ਲਈ ਟ੍ਰੇਡ ਵਾਰਤਾ ਤੋੜਨ ਦਾ ਇਲਜ਼ਾਮ

ਕੈਨੇਡਾ ਵਲੋਂ ਵਪਾਰਕ ਗੱਲਬਾਤ ਰੋਕਣ ਦੇ ਮਾਮਲੇ ਨੂੰ ਲੈ ਕੇ ਅਮਰੀਕਾ ਦੇ ਵਣਜ ਸਕੱਤਰ ਹਾਵਰਡ ਲੂਟਨਿਕ ਨੇ ਦਾਅਵਾ ਕੀਤਾ ਹੈ ਕਿ ਔਟਵਾ ਨੇ ਟ੍ਰੇਡ ਵਾਰਤਾ ਕੋਈ ਆਰਥਿਕ ਕਾਰਨਾਂ ਕਰਕੇ ਰੱਦ ਨਹੀਂ ਕੀਤੀ ਬਲਕਿ ਕਿਊਬੈਕ ਦੀਆਂ ਆਉਣ ਵਾਲੀਆਂ ਚੋਣਾਂ ਅਤੇ ਐਲਬਰਟਾ ਦੇ ਸੰਭਾਵਿਤ ਰੈਫਰੈਂਡਮ ਕਾਰਨ ਸਿਆਸੀ ਲਾਹਾ ਲੈਣ ਲਈ ਇਹ ਇਸ ਸਭ ਕੀਤਾ ਹੈ।
around-320-indians-missing-after-nepal-tibet-floods-400-stranded-in-china
Punjabi

ਨੇਪਾਲ-ਤਿੱਬਤ ਹੜ੍ਹਾਂ ਮਗਰੋਂ 320 ਭਾਰਤੀ ਲਾਪਤਾ, 400 ਚੀਨ ਵਾਲੇ ਪਾਸੇ ਫਸੇ

ਨੇਪਾਲ-ਤਿੱਬਤ ਸਰਹੱਦ 'ਤੇ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਲਗਭਗ 320 ਭਾਰਤੀ ਲਾਪਤਾ ਹਨ ਅਤੇ 400 ਦੇ ਕਰੀਬ ਭਾਰਤੀ ਚੀਨ ਵਾਲੇ ਪਾਸੇ ਫਸੇ ਹੋਏ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਆਪਣੇ ਬਚਾਅ ਕਾਰਜਾਂ ਵਿੱਚ ਕਾਠਮੰਡੂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ।
b-c-conservative-mla-bruce-banman-leaves-party-will-sit-as-independent
Punjabi

ਬੀ.ਸੀ. ਕੰਜ਼ਰਵੇਟਿਵ ਨੂੰ ਵੱਡਾ ਝਟਕਾ, ਵਿਧਾਇਕ ਬਰੂਸ ਬੈਨਮੈਨ ਨੇ ਛੱਡੀ ਪਾਰਟੀ

ਬੀ.ਸੀ. ਕੰਜ਼ਰਵੇਟਿਵ ਦੇ ​ਐਬਟਸਫੋਰਡ-ਸਾਊਥ ਤੋਂ ਵਿਧਾਇਕ ਬਰੂਸ ਬੈਨਮੈਨ ਨੇ ਵੀ ਪਾਰਟੀ ਛੱਡ ਦਿੱਤੀ ਹੈ ਅਤੇ ਵਿਧਾਨ ਸਭਾ ਵਿਚ ਆਜ਼ਾਦ ਮੈਂਬਰ ਵਜੋਂ ਬੈਠਣ ਦਾ ਐਲਾਨ ਕੀਤਾ ਹੈ। ਕੈਰੀ-ਲਿਨ Findlay ਦੀ ਲੀਡਰਸ਼ਿਪ ਵਿਚ ਇਸ ਮਹੀਨੇ ਪਾਰਟੀ ਛੱਡਣ ਵਾਲੇ ਉਹ 6ਵੇਂ ਵਿਧਾਇਕ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link