Mar 16, 2022 9:11 PM - Connect News

ਸਰੀ ਦੇ ਵਿੱਚ 3 ਮਾਈਨਰਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇੱਕ ਘਰ ਦੇ ਪੋਰਚ ਤੋਂ ਡਿਜ਼ਾਈਨਰ ਕੱਪੜਿਆਂ ਦਾ ਪੈਕੇਜ ਚੋਰੀ ਕਰਨ ਦੇ ਮਾਮਲੇ 'ਚ ਇਹ ਗ੍ਰਿਫਤਾਰੀ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ 4 ਮਾਰਚ ਨੂੰ ਘਟਨਾ ਦੀ ਰਿਪੋਰਟ ਮਿਲੀ ਸੀ।
ਪੁਲਿਸ ਨੂੰ 156 ਸਟ੍ਰੀਟ ਅਤੇ 86 ਐਵੀਨਿਊ ਕੋਲ ਸਥਿਤ ਘਰ 'ਚ ਸੱਦਿਆ ਗਿਆ ਸੀ।
ਅਫਸਰਾਂ ਨੂੰ ਦੱਸਿਆ ਗਿਆ ਸੀ ਕਿ ਡਿਜ਼ਾਈਨਰ ਜੈਕਿਟਸ, ਬੂਟ, ਸੰਨਗਲਾਸਿਸ ਅਤੇ ਟੀ-ਸ਼ਰਟਸ ਚੋਰੀ ਹੋਏ ਸਨ।
ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਉਹ 3 ਮਾਈਨਰਸ ਤਕ ਪਹੁੰਚੇ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਤਿੰਨਾਂ ਮਾਈਨਰਸ ਦੀ ਉਮਰ ਅਤੇ ਕੋਈ ਪੁਲਿਸ ਇਤਿਹਾਸ ਨਾ ਹੋਣ ਕਾਰਨ ਉਨ੍ਹਾਂ ਨੂੰ ਯੂਥ ਪ੍ਰਿਵੈਨਸ਼ਨ ਪ੍ਰੋਗਰਾਮ ਲਈ ਰੈਫਰ ਕੀਤਾ ਗਿਆ ਹੈ।




