Apr 28, 2021 8:35 PM -

ਪ੍ਰੀਮਿਅਰ ਜੌਨ ਹੌਰਗਨ ਅਤੇ ਲੇਬਰ ਮੰਤਰੀ ਹੈਰੀ ਬੈਂਸ ਨੇ 'ਨੈਸ਼ਨਲ ਡੇਅ ਆਫ ਮੋਰਨਿੰਗ' ਦੇ ਮੌਕੇ ਇੱਕ ਬਿਆਨ ਜਾਰੀ ਕੀਤਾ ਹੈ।
ਉਨ੍ਹਾਂ ਕਿਹਾ ਕਿ ਅੱਜ ਉਹ ਬੀ.ਸੀ. ਅਤੇ ਕੈਨੇਡਾ ਦੇ ਸਾਰੇ ਪਰਿਵਾਰਾਂ ਦੇ ਨਾਲ ਖੜੇ ਹਨ ਅਤੇ ਉਨ੍ਹਾਂ ਲੋਕਾਂ ਨੂੰ ਯਾਦ ਕਰ ਰਹੇ ਹਨ ਜਿੰਨਾ ਨੇ ਕੰਮ ਦੀ ਜਗ੍ਹਾ 'ਤੇ ਲੱਗੀ ਸੱਟ ਜਾਂ ਕੰਮ ਦੀ ਜਗ੍ਹਾ ਨਾਲ ਸੰਬੰਧਤ ਬਿਮਾਰੀ ਕਾਰਨ ਜਾਨ ਗਵਾ ਦਿੱਤੀ।
ਉਨ੍ਹਾਂ ਦੱਸਿਆ ਕਿ ਬੀ.ਸੀ. 'ਚ ਬੀਤੇ ਸਾਲ 151 ਵਰਕਰਾਂ ਨੇ ਕੰਮ ਨਾਲ ਸੰਬੰਧਤ ਸੱਟ ਜਾਂ ਬਿਮਾਰੀ ਕਾਰਨ ਜਾਨ ਗਵਾ ਦਿੱਤੀ।
ਉਨ੍ਹਾਂ ਕਿਹਾ ਕਿ ਉਹ ਸਾਰੇ ਪੀੜਤ ਪਰਿਵਾਰਾਂ, ਦੋਸਤਾਂ ਅਤੇ ਕੋ-ਵਰਕਰਾਂ ਲਈ ਦੁੱਖ ਅਤੇ ਸ਼ੋਕ ਜ਼ਾਹਿਰ ਕਰਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ-19 ਦੇ ਕਾਰਨ ਔਕਿਉਪੇਸ਼ਨਲ ਹੈਲਥ 'ਚ ਸੁਧਾਰ ਅਤੇ ਕੰਮ ਦੀਆਂ ਥਾਵਾਂ 'ਤੇ ਵਧੇਰੇ ਸੇਫਟੀ ਦੀ ਪ੍ਰੀਕਿਰਿਆ ਦਾ ਵਧੇਰੇ ਧਿਆਨ ਰੱਖਿਆ ਜਾ ਰਿਹਾ ਹੈ।
ਪਰ ਉਨ੍ਹਾਂ ਮੰਨਿਆ ਕਿ ਕੰਮ ਦੀਆਂ ਥਾਵਾਂ 'ਤੇ ਪੇਸ਼ ਆਉਣ ਵਾਲੀਆਂ ਮੁਸੀਬਤਾਂ ਇਸ ਵਾਇਰਸ ਤੋਂ ਕਿਤੇ ਵਧੇਰੇ ਹਨ।




