Mar 17, 2025 12:34 PM - The Canadian Press

ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਫਰਾਂਸ ਅਤੇ ਯੂ. ਕੇ. ਦੇ ਆਪਣੇ ਪਹਿਲੇ ਦੌਰੇ ਤਹਿਤ ਸੋਮਵਾਰ ਨੂੰ ਪੈਰਿਸ ਪਹੁੰਚੇ। ਉਨ੍ਹਾਂ ਦੇ ਇਸ ਦੌਰੇ ਦਾ ਮਕਸਦ ਟਰੰਪ ਦੀਆਂ ਟੈਰਿਫ ਧਮਕੀਆਂ ਵਿਚਕਾਰ ਯੂਰਪ ਅਤੇ ਬ੍ਰਿਟੇਨ ਨਾਲ ਵਪਾਰਕ ਰਿਸ਼ਤਿਆਂ ਨੂੰ ਮਜਬੂਤ ਕਰਨਾ ਹੈ।
14 ਮਾਰਚ ਨੂੰ ਸਹੁੰ ਚੁੱਕਣ ਤੋਂ ਬਾਅਦ ਕਾਰਨੀ ਦਾ ਇਹ ਪਹਿਲਾ ਸਰਕਾਰੀ ਵਿਦੇਸ਼ ਦੌਰਾ ਹੈ। ਇਸੇ ਦੌਰੇ ਦੇ ਅਗਲੇ ਪੜਾਅ ਤਹਿਤ ਉਹ ਅੱਜ ਲੰਡਨ ਉਤਰਨਗੇ, ਜਿੱਥੇ ਉਹ ਯੂ. ਕੇ. ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਕਿੰਗ ਚਾਰਲਸ ਨਾਲ ਮੁਲਾਕਾਤ ਕਰਨਗੇ। ਉਥੇ ਹੀ, ਮੰਗਲਵਾਰ ਰਾਤ ਨੂੰ ਔਟਵਾ ਵਿਚ ਵਾਪਸ ਆਉਣ ਤੋਂ ਪਹਿਲਾਂ ਕਾਰਨੀ ਇਕਾਲੂਇਟ ਦਾ ਦੌਰਾ ਵੀ ਕਰਨਗੇ।
ਇਸ ਵਿਚਕਾਰ ਰਿਪੋਰਟਸ ਦੀ ਮੰਨੀਏ ਤਾਂ ਕਾਰਨੀ ਵਲੋਂ ਵੀਕੈਂਡ 'ਤੇ ਆਮ ਚੋਣਾਂ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ ਅਤੇ ਇਸ ਤੋਂ ਪਹਿਲਾਂ ਇਸ ਹਫ਼ਤੇ ਉਹ ਕੈਨੇਡਾ ਭਰ ਦੇ ਪ੍ਰੀਮੀਅਰਾਂ ਨਾਲ ਇੱਕ ਬੈਠਕ ਬੁਲਾਉਣਗੇ।




